Coronavirus in India: ਭਾਰਤ ’ਚ 102 ਦਿਨਾਂ ਬਾਅਦ ਕੋਰੋਨਾ ਨੇ ਮੁੜ ਤੋੜੇ ਰਿਕਾਰਡ, ਹੁਣ ਤੱਕ 1.60 ਲੱਖ ਦੀ ਗਈ ਜਾਨ
ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ ਇੱਕ ਕਰੋੜ 14 ਲੱਖ 74 ਹਜ਼ਾਰ 605 ਹੋ ਗਏ ਹਨ। ਕੁੱਲ ਇੱਕ ਲੱਖ 59 ਹਜ਼ਾਰ 216 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।
ਨਵੀਂ ਦਿੱਲੀ: ਕੋਰੋਨਾ (Coronavirus) ਸੰਕਟ ਇੱਕ ਵਾਰ ਫਿਰ ਦੇਸ਼ ’ਚ ਆਪਣੇ ਪੈਰ ਪਸਾਰ ਰਿਹਾ ਹੈ। ਇਸ ਵਰ੍ਹੇ 102 ਦਿਨਾਂ ਪਿੱਛੋਂ ਪਹਿਲੀ ਵਾਰ ਰਿਕਾਰਡ 35,000 ਤੋਂ ਵੱਧ ਨਵੇਂ ਕੋਰੋਨਾ ਕੇਸ ()Covid-19 Cases) ਆਏ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ (Health Ministry) ਅਨੁਸਾਰ ਪਿਛਲੇ 24 ਘੰਟਿਆਂ ’ਚ 35,871 ਹਜ਼ਾਰ ਨਵੇਂ ਕੋਰੋਨਾ ਕੇਸ ਆਏ ਤੇ 172 ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਉਂਝ 17,741 ਵਿਅਕਤੀ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ 5 ਦਸੰਬਰ, 2020 ਨੂੰ 36,011 ਕੋਰੋਨਾ ਕੇਸ ਦਰਜ ਕੀਤੇ ਗਏ ਸਨ।
ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ ਇੱਕ ਕਰੋੜ 14 ਲੱਖ 74 ਹਜ਼ਾਰ 605 ਹੋ ਗਏ ਹਨ। ਕੁੱਲ ਇੱਕ ਲੱਖ 59 ਹਜ਼ਾਰ 216 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਇੱਕ ਕਰੋੜ 10 ਲੱਖ 63 ਹਜ਼ਾਰ ਲੋਕ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ। ਦੇਸ਼ ਵਿੱਚ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ 2 ਲੱਖ 52 ਹਜ਼ਾਰ 364 ਹੋ ਗਈ ਹੈ, ਭਾਵ ਇੰਨੇ ਲੋਕ ਇਸ ਵੇਲੇ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ।
ਮਹਾਰਾਸ਼ਟਰ ’ਚ ਹਰ ਦਿਨ ਸਭ ਤੋਂ ਵੱਧ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਬੁੱਧਵਾਰ ਨੂੰ ਇੱਥੇ 23,179 ਨਵੇਂ ਮਾਮਲੇ ਦਰਜ ਹੋਏ, ਜੋ ਇਸ ਸਾਲ ਵਿੱਚ ਸਭ ਤੋਂ ਵੱਧ ਹਨ। ਇਸ ਦੇ ਨਾਲ ਮਹਾਮਾਰੀ ਕਾਰਨ 84 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ।
ਦੇਸ਼ ਵਿੱਚ 16 ਜਨਵਰੀ ਤੋਂ ਲੈ ਕੇ 17 ਮਾਰਚ ਤੱਕ 3 ਕਰੋੜ 71 ਲੱਖ 43 ਹਜ਼ਾਰ 255 ਸਿਹਤ ਕਰਮਚਾਰੀਆਂ, ਬਜ਼ੁਰਗਾਂ ਤੇ ਕੋਰੋਨਾ ਜੋਧਿਆਂ ਨੂੰ ਕੋਵਿਡ-19 ਦਾ ਟੀਕਾ ਲਾਇਆ ਜਾ ਚੁੱਕਾ ਹੈ। ਕੱਲ੍ਹ 20 ਲੱਖ 78 ਹਜ਼ਾਰ 719 ਵਿਅਕਤੀਆਂ ਨੂੰ ਟੀਕੇ ਲੱਗੇ। ਵੈਕਸੀਨ ਦੀ ਦੂਜੀ ਖ਼ੁਰਾਕ ਦੇਣ ਦੀ ਮੁਹਿੰਮ 13 ਫ਼ਰਵਰੀ ਤੋਂ ਸ਼ੁਰੂ ਹੋਈ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904