Coronavirus in India: ਭਾਰਤ 'ਚ ਪਿਛਲੇ 24 ਘੰਟਿਆਂ ਵਿੱਚ 13,405 ਨਵੇਂ ਕੋਰੋਨਾ ਕੇਸ, ਕੱਲ੍ਹ ਨਾਲੋਂ 16.5 ਫੀਸਦੀ ਘੱਟ
Corona Update in India: ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 13 ਹਜ਼ਾਰ 405 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 673 ਲੋਕਾਂ ਦੀ ਮੌਤ ਹੋ ਗਈ ਹੈ। ਕੱਲ੍ਹ 19 ਹਜ਼ਾਰ 968 ਕੇਸ ਦਰਜ ਕੀਤੇ ਗਏ ਸੀ।
Coronavirus Cases Today: India Records 13,405 New COVID-19 Cases and 235 deaths in last 24 hours
Covid 19 Cases Update in India Today: ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲੇ ਹੁਣ ਦਿਨੋਂ-ਦਿਨ ਘਟਦੇ ਜਾ ਰਹੇ ਹਨ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 13 ਹਜ਼ਾਰ 405 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 673 ਲੋਕਾਂ ਦੀ ਮੌਤ ਹੋ ਗਈ ਹੈ। ਕੱਲ੍ਹ 19 ਹਜ਼ਾਰ 968 ਕੇਸ ਦਰਜ ਕੀਤੇ ਗਏ ਸਨ। ਯਾਨੀ ਕੱਲ੍ਹ ਦੇ ਮੁਕਾਬਲੇ ਅੱਜ ਕੇਸ ਘਟੇ ਹਨ। ਦੇਸ਼ ਵਿੱਚ ਬੀਤੇ ਦਿਨ 37 ਹਜ਼ਾਰ 901 ਲੋਕ ਠੀਕ ਹੋ ਚੁੱਕੇ ਹਨ। ਜਾਣੋ ਦੇਸ਼ 'ਚ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।
ਐਕਟਿਵ ਕੇਸ ਘਟ ਕੇ 1 ਲੱਖ 81 ਹਜ਼ਾਰ 75 ਹੋ ਗਏ ਹਨ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 1 ਲੱਖ 81 ਹਜ਼ਾਰ 75 ਰਹਿ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 5 ਲੱਖ 12 ਹਜ਼ਾਰ 344 ਹੋ ਗਈ ਹੈ। ਅੰਕੜਿਆਂ ਮੁਤਾਬਕ ਹੁਣ ਤੱਕ 4 ਕਰੋੜ 21 ਲੱਖ 58 ਹਜ਼ਾਰ 10 ਲੋਕ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ।
ਹੁਣ ਤੱਕ ਦਿੱਤੀਆਂ ਜਾ ਚੁੱਕੀਆਂ ਲਗਪਗ 175 ਕਰੋੜ ਖੁਰਾਕਾਂ
ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀਆਂ ਲਗਪਗ 175 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੱਲ੍ਹ 35 ਲੱਖ 50 ਹਜ਼ਾਰ 868 ਡੋਜ਼ਾਂ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਹੁਣ ਤੱਕ 175 ਕਰੋੜ 83 ਲੱਖ 27 ਹਜ਼ਾਰ 441 ਡੋਜ਼ ਵੈਕਸੀਨ ਦਿੱਤੀਆਂ ਜਾ ਚੁੱਕੀਆਂ ਹਨ। ਮੰਤਰਾਲੇ ਮੁਤਾਬਕ ਸਿਹਤ ਕਰਮਚਾਰੀਆਂ, ਫਰੰਟਲਾਈਨ ਕਰਮਚਾਰੀਆਂ ਅਤੇ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ 1.91 ਕਰੋੜ (1,91,61,419) ਤੋਂ ਵੱਧ ਸਾਵਧਾਨੀ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904