Coronavirus India: ਦੇਸ਼ 'ਚ ਕੋਰੋਨਾ ਦਾ ਖਤਰਾ ਬਰਕਰਾਰ! ਕੇਂਦਰ ਦਾ ਰਾਜ ਸਰਕਾਰਾਂ ਨੂੰ ਸਖਤ ਆਦੇਸ਼
Covid 19 in India: ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਦੇ 14 ਹਜ਼ਾਰ 348 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੱਲ੍ਹ 805 ਲੋਕਾਂ ਦੀ ਮੌਤ ਹੋ ਗਈ ਸੀ। ਜਾਣੋ ਦੇਸ਼ 'ਚ ਕੋਰੋਨਾ ਦੀ ਤਾਜ਼ਾ ਸਥਿਤੀ ਬਾਰੇ।
Coronavirus Cases Today: ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ (Covid 19) ਦਾ ਪ੍ਰਕੋਪ ਅਜੇ ਵੀ ਬਰਕਰਾਰ ਹੈ। ਦੇਸ਼ ਵਿੱਚ ਅਜੇ ਵੀ ਵੱਡੀ ਗਿਣਤੀ ਵਿੱਚ ਮੌਤਾਂ ਹੋ ਰਹੀਆਂ ਹਨ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 14 ਹਜ਼ਾਰ 348 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੱਲ੍ਹ 805 ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 4 ਲੱਖ 57 ਹਜ਼ਾਰ 191 ਹੋ ਗਈ ਹੈ।
ਉਧਰ, ਕੇਂਦਰ ਸਰਕਾਰ ਨੇ ਦੇਸ਼ ਵਿਆਪੀ ਕੋਵਿਡ ਰੋਕਥਾਮ ਦਿਸ਼ਾ-ਨਿਰਦੇਸ਼ 30 ਨਵੰਬਰ ਤੱਕ ਵਧਾ ਦਿੱਤੇ ਹਨ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਕੁਝ ਰਾਜਾਂ 'ਚ ਵਾਇਰਸ ਦਾ ਸਥਾਨਕ ਪੱਧਰ 'ਤੇ ਫੈਲਾਅ ਹੋਇਆ ਹੈ ਜਿਸ ਕਰਕੇ ਅਜੇ ਗਾਈਡਲਾਈਨਜ਼ ਦੀ ਪਾਲਣਾ ਜ਼ਰੂਰੀ ਹੈ।
ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਭੇਜੇ ਸੰਦੇਸ਼ 'ਚ ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਕਿਹਾ ਕਿ ਕੋਰੋਨਾ ਫੈਲਣ ਨੂੰ ਰੋਕਣ ਲਈ ਮੌਜੂਦਾ ਹਦਾਇਤਾਂ 30 ਨਵੰਬਰ ਤੱਕ ਜਾਰੀ ਰਹਿਣਗੀਆਂ। ਗ੍ਰਹਿ ਸਕੱਤਰ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਨਿਯਮਤ ਆਧਾਰ 'ਤੇ ਹਰ ਜ਼ਿਲ੍ਹੇ ਦੇ ਕੇਸਾਂ ਦੀ ਸਕਾਰਾਤਮਕਤਾ, ਹਸਪਤਾਲ, ਆਈਸੀਯੂ ਬੈੱਡਾਂ ਦੀ ਨੇੜਿਓਂ ਨਿਗਰਾਨੀ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਤਿਉਹਾਰਾਂ 'ਚ ਕੋਵਿਡ ਮਾਮਲਿਆਂ 'ਚ ਵਾਧੇ ਦੀ ਸੰਭਾਵਨਾ ਤੋਂ ਬਚਣ ਲਈ ਪੰਜ ਗੁਣਾ ਰਣਨੀਤੀ (ਜਾਂਚ, ਲੱਭਣਾ, ਇਲਾਜ, ਟੀਕਾਕਰਨ ਤੇ ਕੋਵਿਡ ਉਚਿਤ ਵਿਵਹਾਰ ਦੀ ਪਾਲਣਾ) 'ਤੇ ਲਗਾਤਾਰ ਧਿਆਨ ਦੇਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੱਲ੍ਹ ਦੇਸ਼ ਵਿੱਚ ਕੋਰੋਨਾ ਦੀਆਂ 74 ਲੱਖ 33 ਹਜ਼ਾਰ 392 ਖੁਰਾਕਾਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਦੇਸ਼ ਵਿੱਚ ਹੁਣ ਤੱਕ 104 ਕਰੋੜ 82 ਲੱਖ 966 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਕਿਹਾ ਹੈ ਕਿ ਕੱਲ੍ਹ ਭਾਰਤ ਵਿੱਚ ਕੋਰੋਨਾ ਵਾਇਰਸ ਲਈ 12 ਲੱਖ 84 ਹਜ਼ਾਰ 552 ਨਮੂਨੇ ਦੇ ਟੈਸਟ ਕੀਤੇ ਗਏ। ਇਸ ਤੋਂ ਬਾਅਦ ਕੱਲ੍ਹ ਤੱਕ ਕੁੱਲ 60 ਕਰੋੜ 57 ਲੱਖ 82 ਹਜ਼ਾਰ 957 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: Rakesh Tikait: ਸੜਕਾਂ ਖੁੱਲ੍ਹੀਆਂ ਤਾਂ ਪਾਰਲੀਮੈਂਟ 'ਚ ਵੇਚਾਂਗੇ ਫਸਲਾਂ, ਟਿਕੈਤ ਨੇ ਕੀਤਾ ਵੱਡਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: