ਕੱਲ੍ਹ ਤੋਂ ਦੇਸ਼ ਭਰ 'ਚ ਸ਼ੁਰੂ ਹੋਵੇਗਾ ਦੁਨੀਆਂ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ, ਪੀਐਮ ਮੋਦੀ ਕਰਨਗੇ ਲੌਂਚ
ਟੀਕਾਕਰਨ ਪ੍ਰੋਗਰਾਮ ਸਿਹਤ ਸੇਵਾਵਾਂ ਨਾਲ ਜੁੜੇ ਫਰੰਟ ਲਾਈਨ ਵਰਕਰਾਂ ਲਈ ਹੋਵੇਗਾ। ਇਹ ਪ੍ਰੋਗਰਾਮ ਸਰਕਾਰੀ ਤੇ ਨਿੱਜੀ ਦੋਵੇਂ ਖੇਤਰਾਂ ਦੇ ਫਰੰਟ ਲਾਈਨ ਵਰਕਰਸ ਨੂੰ ਟੀਕਾ ਲਾਉਣ ਲਈ ਖਾਸ ਤੌਰ 'ਤੇ ਚਲਾਇਆ ਜਾ ਰਿਹਾ ਹੈ।
ਨਵੀਂ ਦਿੱਲੀ: ਸ਼ਨੀਵਾਰ 16 ਜਨਵਰੀ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇਸ਼ 'ਚ ਟੀਕਾਕਰਨ ਅਭਿਆਨ ਸ਼ੁਰੂ ਕਰਨਗੇ। ਇਸ ਦਰਮਿਆਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵੈਕਸੀਨ ਦੀ ਖੇਪ ਪਹੁੰਚਣੀ ਜਾਰੀ ਹੈ। ਇਹ ਦੁਨੀਆਂ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ ਹੋਵੇਗਾ ਜੋ ਪੂਰੇ ਦੇਸ਼ ਨੂੰ ਕਵਰ ਕਰੇਗਾ। ਲੌਂਚ ਦੌਰਾਨ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕੁੱਲ 3006 ਵੈਕਸੀਨੇਸ਼ਨ ਕੇਂਦਰ ਜੁੜਨਗੇ। ਉਦਘਾਟਨ ਦੇ ਦਿਨ ਪ੍ਰਤੀ ਸੈਂਟਰ 'ਤੇ 100 ਲਾਭਪਾਤਰੀਆਂ ਨੂੰ ਟੀਕਾ ਲਾਇਆ ਜਾਵੇਗਾ।
ਇਹ ਟੀਕਾਕਰਨ ਪ੍ਰੋਗਰਾਮ ਸਿਹਤ ਸੇਵਾਵਾਂ ਨਾਲ ਜੁੜੇ ਫਰੰਟ ਲਾਈਨ ਵਰਕਰਾਂ ਲਈ ਹੋਵੇਗਾ। ਇਹ ਪ੍ਰੋਗਰਾਮ ਸਰਕਾਰੀ ਤੇ ਨਿੱਜੀ ਦੋਵੇਂ ਖੇਤਰਾਂ ਦੇ ਫਰੰਟ ਲਾਈਨ ਵਰਕਰਸ ਨੂੰ ਟੀਕਾ ਲਾਉਣ ਲਈ ਖਾਸ ਤੌਰ 'ਤੇ ਚਲਾਇਆ ਜਾ ਰਿਹਾ ਹੈ।
ਟੀਕਾਕਰਨ ਪ੍ਰੋਗਰਾਮ ਕੋ-ਵਿਨ ਦਾ ਇਸਤੇਮਾਲ ਕਰੇਗਾ। ਜੋ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਨ ਮੰਤਰਾਲੇ ਵੱਲੋਂ ਵਿਕਸਤ ਇਕ ਆਨਲਾਈਨ ਡਿਜ਼ੀਟਲ ਪਲੇਟਫਾਰਮ ਹੈ। ਜੋ ਟੀਕੇ ਸਟੌਕ, ਭੰਡਾਰਨ ਤਾਪਮਾਨ ਤੇ ਕੋਰੋਨਾ ਵੈਕਸੀਨ ਲਈ ਲਾਭਪਾਤਰੀਆਂ ਦੇ ਵਿਅਕਤੀਗਤ ਟ੍ਰੇਨਿੰਗ ਦੀ ਸਹੀ ਸਮੇਂ ਦੀ ਜਾਣਕਾਰੀ ਦੇਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ