Couple Beat Elderly Woman: ਰੋਟੀ ਪਸੰਦ ਨਾਂ ਆਉਣ 'ਤੇ ਨੂੰਹ ਨੇ ਦਾਦੀ ਸੱਸ ਨੂੰ ਦਿੱਤੀ ਅਜਿਹੀ ਭਿਆਨਕ ਸਜ਼ਾ, ਸੁਣ ਕੇ ਕੰਬ ਜਾਵੇਗੀ ਰੂਹ
Couple Beat Elderly Woman: ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਕਲਯੁਗੀ ਪੋਤੇ ਅਤੇ ਉਸ ਦੀ ਪਤਨੀ ਨੇ ਆਪਣੀ ਬਜ਼ੁਰਗ ਦਾਦੀ ਨਾਲ ਬੇਰਿਹਿਮੀ ਕੀਤੀ।
Couple Beat Elderly Woman: ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਕਲਯੁਗੀ ਪੋਤੇ ਅਤੇ ਉਸ ਦੀ ਪਤਨੀ ਨੇ ਆਪਣੀ ਬਜ਼ੁਰਗ ਦਾਦੀ ਨੂੰ ਡੰਡਿਆਂ ਨਾਲ ਕੁੱਟਿਆ। ਬਜ਼ੁਰਗ ਦਾਦੀ ਤੜਫਦੀ ਰਹੀ ਪਰ ਉਸ ਦੇ ਪੋਤੇ ਤੇ ਨੂੰਹ ਨੇ ਭੋਰਾ ਵੀ ਰਹਿਮ ਨਾ ਕੀਤਾ। ਬਜ਼ੁਰਗ ਦਾਦੀ ਨੂੰ ਇਸ ਲਈ ਕੁੱਟਿਆ ਗਿਆ ਕਿਉਂਕਿ ਪੋਤੇ ਅਤੇ ਉਸ ਦੀ ਪਤਨੀ ਨੂੰ ਦਾਦੀ ਵੱਲੋਂ ਤਿਆਰ ਕੀਤਾ ਭੋਜਨ ਪਸੰਦ ਨਹੀਂ ਸੀ ਆਇਆ। ਇਸ ਕੁੱਟਮਾਰ ਨਾਲ ਬਜ਼ੁਰਗ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ।
ਵੀਡੀਓ ਵਾਇਰਲ
ਬਜ਼ੁਰਗ ਔਰਤ ਦੀ ਕੁੱਟਮਾਰ ਕਰਨ ਵਾਲਾ ਦੀਪਕ ਸੇਨ ਜਹਾਂਗੀਰਾਬਾਦ ਥਾਣਾ ਖੇਤਰ ਦੇ ਬਰਖੇੜੀ 'ਚ ਸੈਲੂਨ ਦੀ ਦੁਕਾਨ ਚਲਾਉਂਦਾ ਹੈ। ਉਸਦੀ ਦਾਦੀ ਘਰ ਦਾ ਕੰਮ ਕਰਦੀ ਤੇ ਖਾਣਾ ਬਣਾਉਂਦੀ ਸੀ। ਜਦੋਂ ਦੀਪਕ ਨੇ ਘਰ ਆ ਕੇ ਦਾਦੀ ਵਲੋਂ ਬਣਾਇਆ ਖਾਣਾ ਦੇਖਿਆ ਤਾਂ ਉਸ ਨੂੰ ਚੰਗਾ ਨਹੀਂ ਲੱਗਾ। ਜਿਸ ਤੋਂ ਬਾਅਦ ਗੁੱਸੇ ਵਿੱਚ ਉਸਨੇ ਆਪਣੀ ਦਾਦੀ ਨੂੰ ਥੱਲੇ ਸੁੱਟ ਕੇ ਉਸਦਾ ਮੂੰਹ ਘੁੱਟ ਲਿਆ। ਫਿਰ ਦੀਪਕ ਦੀ ਪਤਨੀ ਪੂਜਾ ਸੇਨ ਨੇ ਬਜ਼ੁਰਗ ਦਾਦੀ ਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਘਰ ਅੰਦਰ ਦਾ ਰੌਲਾ ਸੁਣ ਕੇ ਗੁਆਂਢੀ ਉਹਨਾਂ ਦੇ ਘਰ ਆ ਗਏ। ਇਸ ਦੌਰਾਨ ਕਿਸੇ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਮੁਲਜ਼ਮ ਗ੍ਰਿਫਤਾਰ
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ। ਜਦੋਂ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁੱਜੀ ਤਾਂ ਉਨ੍ਹਾਂ ਨੂੰ ਇਸ ਦੀ ਭਿਣਕ ਲੱਗ ਗਈ ਤੇ ਦੋਵੇਂ ਘਰੋਂ ਫਰਾਰ ਹੋ ਗਏ। ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿੱਚ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵੇਂ ਮੁਲਜ਼ਮ ਭੋਪਾਲ ਛੱਡ ਕੇ ਝਾਂਸੀ ਭੱਜਣ ਦੀ ਯੋਜਨਾ ਬਣਾ ਰਹੇ ਸਨ ਤੇ ਭੋਪਾਲ ਪੁਲਿਸ ਨੇ ਦੋਹਾਂ ਨੂੰ ਰਸਤੇ 'ਚ ਗ੍ਰਿਫਤਾਰ ਕਰ ਲਿਆ। ਦੋਵੇਂ ਹੱਥ ਜੋੜ ਕੇ ਪੁਲਿਸ ਤੋਂ ਮੁਆਫੀ ਮੰਗਦੇ ਨਜ਼ਰ ਆਏ। ਵੀਡੀਓ ਦੇ ਆਧਾਰ 'ਤੇ ਪੁਲਿਸ ਨੇ ਦੋਵਾਂ ਖਿਲਾਫ ਕਾਰਵਾਈ ਕੀਤੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।