ਪੜਚੋਲ ਕਰੋ

Sports Minister: ਖੇਡ ਮੰਤਰੀ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲ ਨਾਲ ਜਿਨਸੀ ਸ਼ੋਸ਼ਣ ਦੇ ਮਮਾਲੇ 'ਚ ਦੋਸ਼ ਹੋਏ ਤੈਅ

Haryana ex-minister Sandeep Singh: ਜੂਨੀਅਰ ਮਹਿਲਾ ਕੋਚ ਨੇ 26 ਦਸੰਬਰ 2022 ਨੂੰ ਹਰਿਆਣਾ ਦੇ ਤਤਕਾਲੀ ਖੇਡ ਮੰਤਰੀ ਸੰਦੀਪ ਸਿੰਘ 'ਤੇ ਜਿਨਸੀ ਸ਼ੋਸ਼ਣ ਅਤੇ ਹੋਰ ਦੋਸ਼ ਲਗਾਉਣ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਸੀ। ਜਾਂਚ

Haryana ex-minister Sandeep Singh: ਜੂਨੀਅਰ ਮਹਿਲਾ ਕੋਚ ਨਾਲ ਛੇੜਛਾੜ ਦੇ ਮਾਮਲੇ 'ਚ ਫਸੇ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਸੋਮਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਸੰਦੀਪ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 354, 354ਏ, 354ਬੀ, 509 ਅਤੇ 506 ਤਹਿਤ ਦੋਸ਼ ਆਇਦ ਕੀਤੇ ਗਏ। ਮਾਮਲੇ ਦੀ ਸੁਣਵਾਈ 17 ਅਗਸਤ ਤੋਂ ਸ਼ੁਰੂ ਹੋਵੇਗੀ।

ਏਸੀਜੇਐਮ ਰਾਹੁਲ ਗਰਗ ਦੀ ਅਦਾਲਤ ਨੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਵੱਲੋਂ ਦੋਸ਼ ਖਾਰਜ ਕਰਨ ਅਤੇ ਪੀੜਤ ਮਹਿਲਾ ਕੋਚ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਸੰਦੀਪ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 511 ਅਤੇ 376 ਤਹਿਤ ਕੇਸ ਦਰਜ ਕਰਨ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। ਹੁਣ ਸੰਦੀਪ ਸਿੰਘ ਖ਼ਿਲਾਫ਼ ਕੇਸ ਦੀ ਕਾਰਵਾਈ ਹੋਵੇਗੀ ਅਤੇ ਅਗਲੀ ਸੁਣਵਾਈ ਦੌਰਾਨ ਗਵਾਹਾਂ ਦੇ ਬਿਆਨ ਦਰਜ ਕੀਤੇ ਜਾਣਗੇ।

ਦੱਸ ਦਈਏ ਕਿ ਜੂਨੀਅਰ ਮਹਿਲਾ ਕੋਚ ਨੇ 26 ਦਸੰਬਰ 2022 ਨੂੰ ਹਰਿਆਣਾ ਦੇ ਤਤਕਾਲੀ ਖੇਡ ਮੰਤਰੀ ਸੰਦੀਪ ਸਿੰਘ 'ਤੇ ਜਿਨਸੀ ਸ਼ੋਸ਼ਣ ਅਤੇ ਹੋਰ ਦੋਸ਼ ਲਗਾਉਣ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਸੀ। ਜਾਂਚ ਤੋਂ ਬਾਅਦ ਪੁਲੀਸ ਨੇ 31 ਦਸੰਬਰ ਨੂੰ ਰਾਤ 11 ਵਜੇ ਸੈਕਟਰ-26 ਥਾਣੇ ਵਿੱਚ ਸੰਦੀਪ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 342, 354, 354ਏ, 354ਬੀ, 506 ਤਹਿਤ ਕੇਸ ਦਰਜ ਕੀਤਾ ਸੀ।

ਸ਼ਿਕਾਇਤਕਰਤਾ ਜੂਨੀਅਰ ਮਹਿਲਾ ਕੋਚ ਨੇ ਦੋਸ਼ ਲਾਇਆ ਸੀ ਕਿ 1 ਜੁਲਾਈ 2022 ਨੂੰ ਸੰਦੀਪ ਸਿੰਘ ਨੇ ਉਸ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਨਾਲ ਛੇੜਛਾੜ ਕੀਤੀ। ਪੁਲੀਸ ਨੇ ਸੈਕਟਰ-26 ਥਾਣੇ ਵਿੱਚ ਸੰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਮਾਮਲਾ ਹਰਿਆਣਾ ਦੇ ਇੱਕ ਮੰਤਰੀ ਨਾਲ ਸਬੰਧਤ ਹੋਣ ਕਾਰਨ ਡੀਐਸਪੀ (ਪੂਰਬੀ) ਪਲਕ ਗੋਇਲ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ ਗਈ ਸੀ।  

 ਐਸਆਈਟੀ ਵਿੱਚ ਸਾਈਬਰ ਥਾਣਾ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ, ਮਹਿਲਾ ਥਾਣੇ ਦੀ ਇੰਚਾਰਜ ਇੰਸਪੈਕਟਰ ਊਸ਼ਾ ਅਤੇ ਇੱਕ ਮਹਿਲਾ ਐਸਆਈ ਸ਼ਾਮਲ ਸਨ। ਐਸਆਈਟੀ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਸੰਦੀਪ ਸਿੰਘ ਖਿਲਾਫ ਆਈਪੀਸੀ ਦੀ ਧਾਰਾ 509 ਵੀ ਜੋੜ ਦਿੱਤੀ ਸੀ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 

https://whatsapp.com/channel/0029Va7Nrx00VycFFzHrt01l

Join Our Official Telegram Channel: https://t.me/abpsanjhaofficial 

ਟਾਪ ਹੈਡਲਾਈਨ

Panipat News : ਨਵਵਿਆਹੀ ਦੁਲਹਣ ਦਾ ਵੱਡਾ ਕਾਰਨਾਮਾ! ਪਤੀ ਨੂੰ ਬੇਹੋਸ਼ ਕਰ ਘਰੋਂ ਭੱਜੀ , CCTV ਵੀਡੀਓ ਆਈ ਸਾਹਮਣੇ
Panipat News : ਨਵਵਿਆਹੀ ਦੁਲਹਣ ਦਾ ਵੱਡਾ ਕਾਰਨਾਮਾ! ਪਤੀ ਨੂੰ ਬੇਹੋਸ਼ ਕਰ ਘਰੋਂ ਭੱਜੀ , CCTV ਵੀਡੀਓ ਆਈ ਸਾਹਮਣੇ
CJP ਦਾ ਪ੍ਰਦਰਸ਼ਨ ਹੋਇਆ ਹਿੰਸਕ, ABP ਨਿਊਜ਼ ਦੀ ਟੀਮ 'ਤੇ ਹਮਲਾ, ਪੁਲਿਸ ਦੀਆਂ ਗੱਡੀਆਂ ਨੂੰ ਵੀ ਬਣਾਇਆ ਨਿਸ਼ਾਨਾ
CJP ਦਾ ਪ੍ਰਦਰਸ਼ਨ ਹੋਇਆ ਹਿੰਸਕ, ABP ਨਿਊਜ਼ ਦੀ ਟੀਮ 'ਤੇ ਹਮਲਾ, ਪੁਲਿਸ ਦੀਆਂ ਗੱਡੀਆਂ ਨੂੰ ਵੀ ਬਣਾਇਆ ਨਿਸ਼ਾਨਾ
CJP Protest In Delhi : 'ਅਭਿਜੀਤ ਦੀਪਕੇ ਨੂੰ ਦਿੱਲੀ ਪੁਲਿਸ ਨੇ ਹਿਰਾਸਤ 'ਚ ਲਿਆ', ਕਾਕਰੋਚ ਜਨਤਾ ਪਾਰਟੀ ਦਾ ਵੱਡਾ ਦਾਅਵਾ
CJP Protest In Delhi : 'ਅਭਿਜੀਤ ਦੀਪਕੇ ਨੂੰ ਦਿੱਲੀ ਪੁਲਿਸ ਨੇ ਹਿਰਾਸਤ 'ਚ ਲਿਆ', ਕਾਕਰੋਚ ਜਨਤਾ ਪਾਰਟੀ ਦਾ ਵੱਡਾ ਦਾਅਵਾ
DGP Suicide: ਡੀਜੀਪੀ ਦੀ ਮੌਤ, ਰਾਜ ਪੁਲਿਸ ਹੈੱਡਕੁਆਰਟਰ ਵਿੱਚ ਮ੍ਰਿਤਕ ਪਾਏ ਗਏ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
DGP Suicide: ਡੀਜੀਪੀ ਦੀ ਮੌਤ, ਰਾਜ ਪੁਲਿਸ ਹੈੱਡਕੁਆਰਟਰ ਵਿੱਚ ਮ੍ਰਿਤਕ ਪਾਏ ਗਏ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਇੱਥੇ EV ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਬਾਈਕ ਅਤੇ ਆਟੋ ਅੱਧੀ ਕੀਮਤ 'ਤੇ ਖਰੀਦ ਸਕਦੇ ਹੋ, ਜਾਣੋ ਪੂਰੀ ਜਾਣਕਾਰੀ
ਇੱਥੇ EV ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਬਾਈਕ ਅਤੇ ਆਟੋ ਅੱਧੀ ਕੀਮਤ 'ਤੇ ਖਰੀਦ ਸਕਦੇ ਹੋ, ਜਾਣੋ ਪੂਰੀ ਜਾਣਕਾਰੀ
 Child Lock 2.0 : ਕੀ ਹੁਣ ਬੱਚਿਆਂ ਦੇ ਫੋਨਾਂ 'ਚ ਰਾਤ 10 ਵਜੇ ਤੋਂ ਬਾਅਦ ਇੰਟਰਨੈੱਟ ਆਪਣੇ ਆਪ ਬੰਦ ਹੋ ਜਾਵੇਗਾ? ਜਾਣੋ ਕੀ ਹੈ 'ਮਾਈਨਰ ਮੋਡ'
 Child Lock 2.0 : ਕੀ ਹੁਣ ਬੱਚਿਆਂ ਦੇ ਫੋਨਾਂ 'ਚ ਰਾਤ 10 ਵਜੇ ਤੋਂ ਬਾਅਦ ਇੰਟਰਨੈੱਟ ਆਪਣੇ ਆਪ ਬੰਦ ਹੋ ਜਾਵੇਗਾ? ਜਾਣੋ ਕੀ ਹੈ 'ਮਾਈਨਰ ਮੋਡ'
Big News: ਵੱਡੀ ਖਬਰ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਕਾਰਨ ਦੱਸਦੇ ਹੋਏ ਬੋਲੇ- ਪਾਰਟੀ ਦੇ ਸਥਾਨਕ ਆਗੂ...
ਵੱਡੀ ਖਬਰ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਕਾਰਨ ਦੱਸਦੇ ਹੋਏ ਬੋਲੇ- ਪਾਰਟੀ ਦੇ ਸਥਾਨਕ ਆਗੂ...
NEET-UG 2026: ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਮਾਰੀ ਬਾਜ਼ੀ
NEET-UG 2026: ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਮਾਰੀ ਬਾਜ਼ੀ
Plastic Note: ਜੇਕਰ 200-500 ਰੁਪਏ ਦੇ ਪਲਾਸਟਿਕ ਨੋਟ ਪੇਸ਼ ਕੀਤੇ ਜਾਂਦੇ ਹਨ, ਤਾਂ ਉਹਨਾਂ ਨੂੰ ATM ਤੋਂ ਕਿਵੇਂ ਕਢਵਾਇਆ ਜਾਵੇਗਾ? RBI ਦੀਆਂ ਤਿਆਰੀਆਂ ਬਾਰੇ ਜਾਣੋ
Plastic Note: ਜੇਕਰ 200-500 ਰੁਪਏ ਦੇ ਪਲਾਸਟਿਕ ਨੋਟ ਪੇਸ਼ ਕੀਤੇ ਜਾਂਦੇ ਹਨ, ਤਾਂ ਉਹਨਾਂ ਨੂੰ ATM ਤੋਂ ਕਿਵੇਂ ਕਢਵਾਇਆ ਜਾਵੇਗਾ? RBI ਦੀਆਂ ਤਿਆਰੀਆਂ ਬਾਰੇ ਜਾਣੋ
Punjab News: ਪੰਜਾਬ ਸਿਆਸਤ 'ਚ ਆਇਆ ਭੂਚਾਲ, ਅਕਾਲੀ ਦਲ ਨੂੰ ਦੂਜਾ ਵੱਡਾ ਝਟਕਾ; ਇੱਕ ਹੋਰ ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ...
ਪੰਜਾਬ ਸਿਆਸਤ 'ਚ ਆਇਆ ਭੂਚਾਲ, ਅਕਾਲੀ ਦਲ ਨੂੰ ਦੂਜਾ ਵੱਡਾ ਝਟਕਾ; ਇੱਕ ਹੋਰ ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ...
ਵੱਡੀ ਖ਼ਬਰ : 11 ਕਰੋੜ ਟੀਵੀ ਬੰਦ ਹੋਣਗੇ, ਕੇਬਲ ਅਤੇ DTH ਦਾ ਮਹੀਨਾਵਾਰ ਚਾਰਜ 4 ਤੋਂ 6 ਗੁਣਾ ਵੱਧੇਗਾ? ਸਰਕਾਰ ਨੇ ਦਿੱਤਾ ਸਪੱਸ਼ਟੀਕਰਨ
ਵੱਡੀ ਖ਼ਬਰ : 11 ਕਰੋੜ ਟੀਵੀ ਬੰਦ ਹੋਣਗੇ, ਕੇਬਲ ਅਤੇ DTH ਦਾ ਮਹੀਨਾਵਾਰ ਚਾਰਜ 4 ਤੋਂ 6 ਗੁਣਾ ਵੱਧੇਗਾ? ਸਰਕਾਰ ਨੇ ਦਿੱਤਾ ਸਪੱਸ਼ਟੀਕਰਨ
Punjab News: ਪੰਜਾਬ ਪੁਲਿਸ ਨੇ ਮੋਸਟ ਵਾਂਟੇਡ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ, ਜਾਣੋ ਕਿਵੇਂ ਆਇਆ ਕਾਬੂ? ਜਾਅਲੀ ਪਾਸਪੋਰਟ 'ਤੇ ਗਿਆ ਸੀ ਵਿਦੇਸ਼; 4 ਕਤਲ ਮਾਮਲਿਆਂ 'ਚ ਸ਼ਾਮਲ...
ਪੰਜਾਬ ਪੁਲਿਸ ਨੇ ਮੋਸਟ ਵਾਂਟੇਡ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ, ਜਾਣੋ ਕਿਵੇਂ ਆਇਆ ਕਾਬੂ? ਜਾਅਲੀ ਪਾਸਪੋਰਟ 'ਤੇ ਗਿਆ ਸੀ ਵਿਦੇਸ਼; 4 ਕਤਲ ਮਾਮਲਿਆਂ 'ਚ ਸ਼ਾਮਲ...
Embed widget