ਆਖ਼ਰਕਰ ਤਿਹਾੜ ਜੇਲ੍ਹ ਪੁੱਜੇ ਪੀ ਚਿਦੰਬਰਮ
ਅਦਾਲਤ ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ 4 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਉਹ ਹੁਣ 19 ਸਤੰਬਰ ਤਕ ਤਿਹਾੜ ਜੇਲ੍ਹ ‘ਚ ਰਹਿਣਗੇ। ਚਿਦੰਬਰਮ ਨੇ ਜੇਲ੍ਹ ‘ਚ ਵੱਖਰੋ ਸੈਲ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਬਕਾ ਵਿੱਤ ਮੰਤਰੀ ਦੀ ਤਰ੍ਹਾਂ ਜ਼ੈਡ ਸ਼੍ਰੇਣੀ ਦੀ ਸੁਰੱਖਿਆ ਵੀ ਮੰਗੀ ਸੀ।
ਨਵੀਂ ਦਿੱਲੀ: ਆਈਐਨਐਕਸ ਮੀਡੀਆ ਮਾਮਲੇ ‘ਚ ਦਿੱਲੀ ਦੀ ਰਾਉਜ ਅਵੈਨਿਊ ਕੋਰਟ ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ 4 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਉਹ ਹੁਣ 19 ਸਤੰਬਰ ਤਕ ਤਿਹਾੜ ਜੇਲ੍ਹ ‘ਚ ਰਹਿਣਗੇ। ਚਿਦੰਬਰਮ ਨੇ ਜੇਲ੍ਹ ‘ਚ ਵੱਖਰੋ ਸੈਲ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਬਕਾ ਵਿੱਤ ਮੰਤਰੀ ਦੀ ਤਰ੍ਹਾਂ ਜ਼ੈਡ ਸ਼੍ਰੇਣੀ ਦੀ ਸੁਰੱਖਿਆ ਵੀ ਮੰਗੀ ਸੀ।
ਸਾਲਿਸੀਟਰ ਜਨਰਲ ਨੇ ਭਰੋਸਾ ਦਿੱਤਾ ਕਿ ਜੇਲ੍ਹ ‘ਚ ਚਿਦੰਬਰਮ ਲਈ ਢੁਕਵੀਂ ਸੁਰੱਖਿਆ ਦਾ ਪ੍ਰਬੰਧ ਹੋਵੇਗਾ। ਚਿਦੰਬਰਮ ਦੀ ਜ਼ੈਡ ਸੁਰੱਖਿਆ ਦਾ ਖਿਆਲ ਰੱਖਦੇ ਹੋਏ ਕੋਰਟ ਨੇ ਉਨ੍ਹਾਂ ਨੂੰ ਵੱਖਰੇ ਸੈਲ ‘ਚ ਰੱਖਣ ਦੇ ਹੁਕਮ ਦਿੱਤੇ ਹਨ। ਕੋਰਟ ਨੇ ਕਿਹਾ ਕਿ ਜੇਲ੍ਹ ‘ਚ ਚਿਦੰਬਰਮ ਨੂੰ ਦਵਾਈਆਂ ਦਿੱਤੀਆਂ ਜਾਣ। ਜੇਲ੍ਹ ‘ਚ ਉਨ੍ਹਾਂ ਨੂੰ ਵੈਸਟਰਨ ਟੌਇਲਟ ਵੀ ਮਿਲੇਗਾ।
ਦੱਸ ਦਈਏ ਪੀ ਚਿਦੰਬਰਮ ਦੀ ਸੀਬੀਆਈ ਹਿਰਾਸਤ ਅੱਜ ਖ਼ਤਮ ਹੋ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਰਟ ‘ਚ ਪੇਸ਼ ਕੀਤਾ ਗਿਆ ਸੀ। ਸੀਬੀਆਈ ਕੋਰਟ ਨੇ ਕਿਹਾ ਸੀ ਕਿ ਚਿਦੰਬਰਮ ਇੱਕ ਤਾਕਤਵਰ ਨੇਤਾ ਹੈ, ਉਨ੍ਹਾਂ ਨੂੰ ਛੱਡਿਆ ਨਹੀਂ ਜਾਣਾ ਚਾਹੀਦਾ।