ਪੜਚੋਲ ਕਰੋ
Advertisement
ਭਾਰਤ ਬਾਇਓਟੈਕ ਦੀ Covaxin ਨੂੰ ਮਿਲੀ ਵੱਡੀ ਕਾਮਯਾਬੀ, ਜਾਨਵਰਾਂ ਤੇ ਟ੍ਰਾਇਲ ਸਫ਼ਲ
ਦੇਸ਼ ਭਰ ਵਿੱਚ ਕੋਰੋਨਾਵਾਇਰਸ ਦੀ ਕੁੱਲ੍ਹ ਸੰਖਿਆ 46 ਲੱਖ ਨੂੰ ਪਾਰ ਕਰ ਗਈ ਹੈ।ਇਸ ਦੌਰਾਨ, ਕੋਰੋਨਾ ਟੀਕੇ ਨਾਲ ਜੁੜੀ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ
ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾਵਾਇਰਸ ਦੀ ਕੁੱਲ੍ਹ ਸੰਖਿਆ 46 ਲੱਖ ਨੂੰ ਪਾਰ ਕਰ ਗਈ ਹੈ।ਇਸ ਦੌਰਾਨ, ਕੋਰੋਨਾ ਟੀਕੇ ਨਾਲ ਜੁੜੀ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ।ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ 'ਕੋਵੈਕਸਾਈਨ' ਦਾ ਜਾਨਵਰਾਂ ਤੇ ਟ੍ਰਾਇਲ ਸਫ਼ਲ ਰਿਹਾ ਹੈ।ਕੋਵੈਕਸਿਨ ਨੇ ਬਾਂਦਰਾਂ ਵਿੱਚ ਵਿਸ਼ਾਣੂ ਲਈ ਐਂਟੀਬਾਡੀਜ਼ ਵਿਕਸਿਤ ਕੀਤੀਆਂ ਹਨ।
ਹੈਦਰਾਬਾਦ ਸਥਿਤ ਫਰਮ ਭਾਰਤ ਬਾਇਓਟੈਕ ਨੇ ਇੱਕ ਟਵੀਟ ਵਿੱਚ ਲਿਖਿਆ, ‘ਭਾਰਤ ਬਾਇਓਟੈਕ ਬੜੇ ਮਾਣ ਨਾਲ 'ਕੋਵੈਕਸਾਈਨ' ਦੇ ਪਸ਼ੂ ਅਧਿਐਨ ਨਤੀਜਿਆਂ ਦਾ ਐਲਾਨ ਕਰਦਾ ਹੈ। ਇਹ ਨਤੀਜੇ ਇੱਕ ਲਾਈਵ ਵਾਇਰਲ ਚੁਣੌਤੀ ਦੇ ਮਾਡਲ ਵਿੱਚ ਸੁਰੱਖਿਆਤਮਕ ਪ੍ਰਭਾਵਸ਼ੀਲਤਾ ਦਰਸਾਉਂਦੇ ਹਨ।
ਭਾਰਤ ਬਾਇਓਟੈਕ ਨੇ 20 ਬਾਂਦਰਾਂ ਨੂੰ ਚਾਰ ਵੱਖ-ਵੱਖ ਸਮੂਹਾਂ ਵਿੱਚ ਵੰਡ ਕੇ ਖੋਜ ਕੀਤੀ। ਇਕ ਸਮੂਹ ਨੂੰ ਪਲੇਸਿਬੋ ਦਿੱਤਾ ਗਿਆ, ਦੂਜੇ ਤਿੰਨ ਸਮੂਹਾਂ ਨੂੰ 14 ਦਿਨਾਂ ਦੇ ਅੰਤਰਾਲ ਤੇ ਤਿੰਨ ਵੱਖ-ਵੱਖ ਕਿਸਮਾਂ ਦਾ ਟੀਕਾ ਦਿੱਤਾ ਗਿਆ ਸੀ। ਕਿਸੇ ਵੀ ਬਾਂਦਰ 'ਚ ਨਮੂਨੀਏ ਦੇ ਲੱਛਣ ਨਹੀਂ ਮਿਲੇ। ਦੇਸ਼ ਦੀ ਪਹਿਲੀ ਵੈਕਸਿਨ ਕੋਵੈਕਸਿਨ ਨੂੰ ਹੈਦਰਾਬਾਦ ਦੀ ਭਾਰਤ ਬਾਇਓਟੈਕ ਨੇ ਆਈਸੀਐਮਆਰ ਅਤੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਹੈ।ਇਸ ਦੀਆਂ ਮਨੁੱਖੀ ਅਜ਼ਮਾਇਸ਼ਾਂ ਨੂੰ ਕੰਟਰੋਲਰ ਜਨਰਲ ਆਫ ਡਰੱਗਜ਼ ਆਫ਼ ਇੰਡੀਆ (ਡੀ.ਸੀ.ਜੀ.ਆਈ.) ਨੇ ਜੁਲਾਈ ਵਿੱਚ ਮਨਜ਼ੂਰ ਕਰ ਲਿਆ ਸੀ। ਇਹ ਵੀ ਪੜ੍ਹੋ: Farmer's Success Stoty: ਬਾਪ ਦੇ ਕੈਂਸਰ ਨਾਲ ਲੱਗਾ ਵੱਡਾ ਝਟਕਾ, ਫੇਰ ਸ਼ੁਰੂ ਕੀਤੀ ਨੈਚੂਰਲ ਖੇਤੀ, ਅੱਜ ਕਮਾ ਰਿਹਾ ਸਾਲਾਨਾ 27 ਲੱਖBharat Biotech proudly announces the animal study results of COVAXIN™ - These results demonstrate the protective efficacy in a live viral challenge model. Read more about the results here - https://t.co/f81JUSfWpD@icmr_niv #BharatBiotech #COVAXIN #Safety #Vaccine #SARSCoV2 pic.twitter.com/fva1SOcLOr
— BharatBiotech (@BharatBiotech) September 11, 2020
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement