ਪੜਚੋਲ ਕਰੋ
ਕੋਵਿਡ-19 ਲਾ ਸਕਦਾ ਮਰਦਾਂ ਦੀ ਪ੍ਰਜਣਨ ਸਮਰੱਥਾ ਨੂੰ ਵੱਡੀ ਢਾਹ, ਹੋ ਸਕਦੇ ਹੋਰ ਵੀ ਨੁਕਸਾਨ
ਕੋਵਿਡ-19 ਬਾਰੇ ਕੀਤੇ ਗਏ ਇੱਕ ਨਵੇਂ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਕੋਵਿਡ-19 ਕਾਰਨ ਮਰਦਾਂ ਵਿੱਚ ਉਸ ਦੇ ਸਪਰਮ ਦੀ ਕੁਆਲਿਟੀ ਨੂੰ ਵੱਡੀ ਢਾਹ ਲਾ ਕੇ ਉਨ੍ਹਾਂ ਦੀ ਪ੍ਰਜਣਨ ਸਮਰੱਥਾ ਨੂੰ ਘਟਾ ਸਕਦਾ ਹੈ।
ਨਵੀਂ ਦਿੱਲੀ: ਕੋਵਿਡ-19 ਬਾਰੇ ਕੀਤੇ ਗਏ ਇੱਕ ਨਵੇਂ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਕੋਵਿਡ-19 ਕਾਰਨ ਮਰਦਾਂ ਵਿੱਚ ਉਸ ਦੇ ਸਪਰਮ ਦੀ ਕੁਆਲਿਟੀ ਨੂੰ ਵੱਡੀ ਢਾਹ ਲਾ ਕੇ ਉਨ੍ਹਾਂ ਦੀ ਪ੍ਰਜਣਨ ਸਮਰੱਥਾ ਨੂੰ ਘਟਾ ਸਕਦਾ ਹੈ। ਦੁਨੀਆ ਵਿੱਚ ਲਗਪਗ 22 ਲੱਖ ਲੋਕਾਂ ਦੀ ਜਾਨ ਲੈਣ ਵਾਲਾ ਇਹ ਵਾਇਰਲ ਰੋਗ ਸਪਰਮ ਸੈੱਲ ਡੈੱਥ, ਸੋਜ਼ਿਸ਼ ਤੇ ਕਥਿਤ ਆਕਸੀਡੇਟਿਵ ਤਣਾਅ ਦਾ ਕਾਰਨ ਬਣ ਸਕਦਾ ਹੈ। ਇਹ ਦਾਅਵਾ ਇੱਕ ਪੱਤਰ ‘ਰੀਪ੍ਰੋਡਕਸ਼ਨ’ ਵਿੱਚ ਖੋਜਕਾਰਾਂ ਦੀ ਇੱਕ ਰਿਪੋਰਟ ’ਚ ਕੀਤਾ ਗਿਆ ਹੈ।
ਅਧਿਐਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਕੋਵਿਡ ਰੋਗ ਫੇਫੜਿਆਂ, ਗੁਰਦਿਆਂ, ਅੰਤੜੀਆਂ ਤੇ ਦਿਲ ਉੱਤੇ ਅਟੈਕ ਕਰਦਾ ਹੈ। ਪਹਿਲਾਂ ਦੇ ਅਧਿਐਨ ਵਿੱਚ ਦੱਸਿਆ ਗਿਆ ਸੀ ਕਿ ਇਹ ਰੋਗ ਮਰਦਾਨਾ ਪ੍ਰਜਣਨ ਅੰਗਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਸ਼ੁਕਰਾਣੂਆਂ ਦੇ ਵਿਕਾਸ ਵਿੱਚ ਅੜਿੱਕਾ ਡਾਹਾ ਸਕਦਾ ਹੈ ਤੇ ਪ੍ਰਜਣਨ ਹਾਰਮੋਨ ਨੂੰ ਪ੍ਰਭਾਵਿਤ ਕਰ ਸਕਦਾ ਹੈ। ਫੇਫੜੇ ਦੀਆਂ ਕੋਸ਼ਿਕਾਵਾਂ ਤੱਕ ਪੁੱਜਣ ਲਈ ਵਾਇਰਸ ਦੇ ਵਰਤੇ ਜਾਣ ਵਾਲੇ ਸਮਾਨ ਰਿਸੈਪਟਰਜ਼ ਅੰਡਕੋਸ਼ ਵਿੱਚ ਵੀ ਪਾਏ ਜਾਂਦੇ ਹਨ ਪਰ ਮਰਦਾਂ ਵਿੱਚ ਪ੍ਰਜਣਨ ਕਰਨ ਦੀ ਸਮਰੱਥਾ ਉੱਤੇ ਵਾਇਰਸ ਦਾ ਪ੍ਰਭਾਵ ਸਪੱਸ਼ਟ ਨਹੀਂ ਰਿਹਾ।
ਜਰਮਨੀ ਦੀ ਜਸਟਸ ਲਿਬਿਗ ਯੂਨੀਵਰਸਿਟੀ ਦੇ ਬਹਿਜ਼ਾਦ ਮਾਲੇਕੀ ਤੇ ਬਖ਼ਤਿਆਰ ਟਾਰਟੀਬੀਅਨ ਨੇ ਜੈਵਿਕ ਮਾਰਕਰਾਂ ਦੀ ਖੋਜ ਕੀਤੀ, ਜੋ ਪ੍ਰਜਣਨ ਸਮਰੱਥਾ ਉੱਤੇ ਨਾਂਹਪੱਖੀ ਪ੍ਰਭਾਵ ਦਾ ਸੰਕੇਤ ਦੇ ਸਕਦੇ ਹਨ। ਕੋਵਿਡ-19 ਤੋਂ ਪ੍ਰਭਾਵਿਤ 84 ਮਰਦਾਂ ਵਿੱਚ 60 ਦਿਨਾਂ ਤੱਕ 10 ਦਿਨਾਂ ਦੇ ਵਕਫ਼ੇ ਉੱਤੇ ਕੀਤੇ ਗਏ ਵਿਸ਼ਲੇਸ਼ਣ ਦੇ ਮੁਕਾਬਲੇ 105 ਤੰਦਰੁਸਤ ਮਰਦਾਂ ਦੇ ਡਾਟਾ ਨਾਲ ਕੀਤੀ ਗਈ ਸੀ।
ਇਸ ਅਧਿਐਨ ਵਿੱਚ ਸ਼ਾਮਲ ਨਾ ਰਹੇ ਮਾਹਿਰਾਂ ਨੇ ਖੋਜ ਦਾ ਸੁਆਗਤ ਕੀਤਾ ਪਰ ਕਿਹਾ ਕਿ ਛੇਤੀ ਨਤੀਜੇ ਕੱਢਣ ਤੋਂ ਪਹਿਲਾਂ ਹੋਰ ਖੋਜ ਦੀ ਜ਼ਰੂਰਤ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਪੰਜਾਬ
Advertisement