ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਖੰਡਾ ਕਿਰਪਾਨ ਪਾਉਣ ਤੋਂ ਰੋਕਣ 'ਤੇ ਭੜਕਿਆ ਸਿੱਖ ਨੌਜਵਾਨ, ਦੱਸੀ ਹਰੇਕ ਗੱਲ, ਕੀ ਹੈ ਪੂਰਾ ਮਾਮਲਾ
Amritsar News: ਅੰਮ੍ਰਿਤਸਰ ਅਤੇ ਦਿੱਲੀ ਹਵਾਈ ਅੱਡਿਆਂ ਤੋਂ ਅੰਤਰਰਾਸ਼ਟਰੀ ਫਲਾਈਟ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਜਹਾਜ਼ ਵਿੱਚ ਖੰਡਾ ਕਿਰਪਾਨ ਲਿਜਾਣ ਤੋਂ ਰੋਕਿਆ ਗਿਆ ਹੈ।
Amritsar News: ਅੰਮ੍ਰਿਤਸਰ ਅਤੇ ਦਿੱਲੀ ਹਵਾਈ ਅੱਡਿਆਂ ਤੋਂ ਅੰਤਰਰਾਸ਼ਟਰੀ ਫਲਾਈਟ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਜਹਾਜ਼ ਵਿੱਚ ਖੰਡਾ ਕਿਰਪਾਨ ਲਿਜਾਣ ਤੋਂ ਰੋਕਿਆ ਗਿਆ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।
ਸਿਕਿਊਰਿਟੀ ਨੇ ਮੈਨੂੰ ਛੋਟੀ ਕਿਰਪਾਨ ਪਾਉਣ ਤੋਂ ਰੋਕਿਆ
ਅਮਰੀਕਾ ਦੇ ਰਹਿਣ ਵਾਲੇ ਪ੍ਰਭਪ੍ਰੀਤ ਸਿੰਘ, ਜਿਸ ਨੇ ਪਿਛਲੇ ਹਫ਼ਤੇ ਅੰਮ੍ਰਿਤਸਰ ਤੋਂ ਨਿਊਯਾਰਕ ਲਈ ਸਫਰ ਕੀਤਾ ਸੀ, ਉਨ੍ਹਾਂ ਨੇ ਕਿਹਾ, "ਮੈਂ ਪਹਿਲੀ ਵਾਰ ਅੰਮ੍ਰਿਤਸਰ ਤੋਂ ਨਿਊਯਾਰਕ ਤੱਕ ਦਾ ਸਫਰ ਕੀਤਾ। ਸਿਕਿਊਰਿਟੀ ਨੇ ਮੈਨੂੰ ਛੋਟੀ ਕਿਰਪਾਨ ਲਾਹੁਣ ਲਈ ਕਿਹਾ। ਜਦ ਕਿ ਇਹ ਦੋ ਇੰਚ ਤੋਂ ਘੱਟ ਸੀ। ਮੈਂ ਬਹੁਤ ਵਾਰ ਅਮਰੀਕਾ, ਕੈਨੇਡਾ ਅਤੇ ਯੂਰਪ ਤੋਂ ਸਫਰ ਕੀਤਾ ਹੈ, ਪਰ ਖੰਡਾ ਕਿਰਪਾਨ ਲਾਹੁਣ ਲਈ ਨਹੀਂ ਕਿਹਾ। ਪਿਛਲੇ 10 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਜਦੋਂ ਮੈਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਫਰ ਕੀਤਾ ਹੈ।
"ਅਸੀਂ ਇਹ ਨਿਯਮਾਂ ਮੁਤਾਬਕ ਕਰ ਰਹੇ ਹਾਂ"
ਹਾਲਾਂਕਿ, ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ (BCAS) ਦੇ ਨਿਯਮ ਹਮੇਸ਼ਾ ਲਾਗੂ ਰਹੇ ਹਨ। ਅੰਮ੍ਰਿਤਸਰ ਹਵਾਈ ਅੱਡੇ ਦੇ ਕਾਰਜਕਾਰੀ ਨਿਰਦੇਸ਼ਕ ਸੰਦੀਪ ਅਗਰਵਾਲ ਨੇ ਕਿਹਾ, "ਇਹ BCAS ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤਾ ਜਾ ਰਿਹਾ ਹੈ। ਅਸੀਂ ਇੱਥੇ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹਾਂ। ਸੰਗਠਨ ਆਪਣੀਆਂ ਪ੍ਰਤੀਨਿਧਤਾਵਾਂ ਦੇ ਸਕਦਾ ਹੈ ਪਰ ਸਿਰਫ਼ ਭਾਰਤ ਸਰਕਾਰ ਹੀ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਕਰ ਸਕਦੀ ਹੈ ਜਾਂ ਕੋਈ ਫੈਸਲਾ ਲੈ ਸਕਦੀ ਹੈ।"
ਉਨ੍ਹਾਂ ਨੇ ਕਿਹਾ, "ਨਿਯਮਾਂ ਦੇ ਅਨੁਸਾਰ, ਕੋਈ ਵੀ ਯਾਤਰੀ ਅੰਤਰਰਾਸ਼ਟਰੀ ਉਡਾਣਾਂ 'ਤੇ ਕਿਰਪਾਨ ਜਾਂ ਕੁਝ ਵੀ ਇਸ ਦੇ ਬਦਲੇ ਜਾਂ ਕੋਈ ਵੀ ਧਾਤੂ ਦੀ ਚੀਜ਼ ਨਹੀਂ ਲਿਜਾ ਸਕਦਾ ਹੈ। ਇਹ ਨਿਯਮ ਪਹਿਲਾਂ ਤੋਂ ਬਣਿਆ ਹੋਇਆ ਹੈ ਅਤੇ ਕੁਝ ਮਹੀਨੇ ਪਹਿਲਾਂ ਇਸਨੂੰ ਦੁਬਾਰਾ ਲਾਗੂ ਕੀਤਾ ਗਿਆ ਹੈ।"
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।