Covid Third Wave: ਦੇਸ਼ 'ਚ ਪਹਿਲੀ ਵਾਰ 24 ਘੰਟਿਆਂ ਵਿੱਚ 2 ਲੱਖ ਤੋਂ ਵੱਧ ਕੋਰੋਨਾ ਕੇਸ, ਐਕਟਿਵ ਕੇਸਾਂ ਦੀ ਗਿਣਤੀ 11 ਲੱਖ ਤੋਂ ਪਾਰ
Corona Cases Update: ਕੋਰੋਨਾ ਵਾਇਰਸ ਦੀ ਤੀਜੀ ਲਹਿਰ ਵਿੱਚ 24 ਘੰਟਿਆਂ ਦੇ ਅੰਦਰ ਪਹਿਲੀ ਵਾਰ ਕੋਰੋਨਾ ਦੇ 245,525 ਮਾਮਲੇ ਸਾਹਮਣੇ ਆਏ ਅਤੇ 379 ਮੌਤਾਂ ਦਰਜ ਕੀਤੀਆਂ ਗਈਆਂ। ਇਸ ਨਾਲ ਐਕਟਿਵ ਕੇਸਾਂ ਦੀ ਗਿਣਤੀ 160667 ਹੋ ਗਈ ਹੈ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
Coronavirus Update in India: ਦੇਸ਼ ਵਿੱਚ ਪਹਿਲੀ ਵਾਰ ਤੀਜੀ ਲਹਿਰ ਦੇ ਵਿਚਕਾਰ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 2 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਵੀਰਵਾਰ ਰਾਤ 12 ਵਜੇ ਤੱਕ ਕੁੱਲ 245,525 ਕੋਵਿਡ ਮਾਮਲੇ ਅਤੇ 379 ਮੌਤਾਂ ਦਰਜ ਕੀਤੀਆਂ ਗਈਆਂ। ਇਸ ਦੌਰਾਨ 84,479 ਲੋਕ ਠੀਕ ਵੀ ਹੋਏ ਹਨ। ਇਸ ਦੇ ਨਾਲ ਹੀ ਐਕਟਿਵ ਕੇਸਾਂ ਦੀ ਗਿਣਤੀ 1 ਲੱਖ 60 ਹਜ਼ਾਰ 667 ਵਧ ਗਈ ਹੈ। ਹੁਣ ਕੁੱਲ 11,098,05 ਐਕਟਿਵ ਕੇਸ ਹੋ ਗਏ ਹਨ।
ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਹੁਣ ਤੱਕ 3 ਕਰੋੜ 63 ਲੱਖ 15 ਹਜ਼ਾਰ 947 ਲੋਕ ਕੋਵਿਡ ਦੀ ਲਪੇਟ ਵਿੱਚ ਆ ਚੁੱਕੇ ਹਨ। ਇਨ੍ਹਾਂ ਚੋਂ 3 ਕਰੋੜ 47 ਲੱਖ 06 ਹਜ਼ਾਰ 535 ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ ਹੈ। ਇਸ ਦੌਰਾਨ 4 ਲੱਖ 85 ਹਜ਼ਾਰ 036 ਮੌਤਾਂ ਵੀ ਹੋਈਆਂ।
ਪੰਜਾਬ-ਹਰਿਆਣਾ 'ਚ ਕੋਰੋਨਾ ਦੀ ਸਥਿਤੀ
ਬੁੱਧਵਾਰ ਨੂੰ ਚੋਣਾਂ ਵਾਲੇ ਸੂਬੇ ਪੰਜਾਬ 'ਚ 6,481 ਲੋਕ ਸੰਕਰਮਿਤ ਪਾਏ ਗਏ। 687 ਲੋਕ ਠੀਕ ਹੋਏ ਅਤੇ 10 ਮਰੀਜ਼ਾਂ ਦੀ ਮੌਤ ਹੋਈ। ਸੂਬੇ ਵਿੱਚ ਹੁਣ ਤੱਕ 6.36 ਲੱਖ ਤੋਂ ਵੱਧ ਲੋਕ ਇਨਫੈਕਸ਼ਨ ਦੀ ਲਪੇਟ ਵਿੱਚ ਆ ਚੁੱਕੇ ਹਨ। ਇਨ੍ਹਾਂ ਚੋਂ 5.92 ਲੱਖ ਲੋਕ ਠੀਕ ਹੋ ਚੁੱਕੇ ਹਨ, ਜਦੋਂ ਕਿ 16,702 ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਮੇਂ ਕੁੱਲ 26,781 ਮਰੀਜ਼ ਇਲਾਜ ਅਧੀਨ ਹਨ।
ਉਧਰ ਹਰਿਆਣਾ ਵਿਚ ਬੁੱਧਵਾਰ ਨੂੰ 6,883 ਲੋਕ ਸੰਕਰਮਿਤ ਪਾਏ ਗਏ ਅਤੇ 3 ਲੋਕਾਂ ਦੀ ਮੌਤ ਹੋਈ। ਸੂਬੇ ਵਿੱਚ ਹੁਣ ਤੱਕ 8.12 ਲੱਖ ਤੋਂ ਵੱਧ ਲੋਕ ਇਨਫੈਕਸ਼ਨ ਦੀ ਲਪੇਟ ਵਿੱਚ ਆ ਚੁੱਕੇ ਹਨ। ਇਨ੍ਹਾਂ ਚੋਂ 7.71 ਲੱਖ ਲੋਕ ਠੀਕ ਹੋ ਚੁੱਕੇ ਹਨ, ਜਦੋਂ ਕਿ 10,083 ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਮੇਂ ਸੂਬੇ 'ਚ ਕੁੱਲ 31,000 ਮਰੀਜ਼ ਇਲਾਜ ਅਧੀਨ ਹਨ।
ਦਿੱਲੀ ‘ਚ ਕੋਰੋਨਾ ਦਾ ਕਹਿਰ
ਇਸ ਦੇ ਨਾਲ ਹੀ ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ 27,561 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇੱਕ ਦਿਨ ਵਿੱਚ 40 ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਯਾਨੀ ਜਨਵਰੀ ਦੇ ਪਹਿਲੇ 12 ਦਿਨਾਂ 'ਚ 133 ਸੰਕਰਮਿਤ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਲਾਗ ਦੀ ਦਰ 26.22% ਦਰਜ ਕੀਤੀ ਗਈ। 24 ਘੰਟਿਆਂ ਵਿੱਚ 14,957 ਲੋਕਾਂ ਨੂੰ ਛੁੱਟੀ ਦਿੱਤੀ ਗਈ ਹੈ। ਹੁਣ ਤੱਕ ਕੁੱਲ 1505031 ਲੋਕਾਂ ਨੇ ਕੋਰੋਨਾ ਨੂੰ ਹਰਾਇਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904