Covid Vaccine: ਭਾਰਤ ਬਾਇਓਟੈਕ ਨੂੰ ਮਿਲੀ ਤੀਜੇ ਗੇੜ ਦੀ ਇਜਾਜ਼ਤ, 26 ਹਜ਼ਾਰ ਵਾਲੰਟੀਅਰ ਹੋਣਗੇ ਸ਼ਾਮਲ
ਮਨਜੂਰੀ ਤੋਂ ਬਾਅਦ ਹੁਣ, ਭਾਰਤ ਬਾਇਓਟੈਕ ਦੇਸ਼ ਭਰ ਦੇ 25 ਤੋਂ ਜ਼ਿਆਦਾ ਕੇਂਦਰਾਂ 'ਤੇ 26 ਹਜ਼ਾਰ ਵਾਲੰਟੀਅਰਸ 'ਤੇ ਤੀਜੇ ਗੇੜ ਦਾ ਮਨੁੱਖੀ ਪਰੀਖਣ ਕਰਨ ਦਾ ਮਨਸੂਬਾ ਬਣਾਇਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੇ ਨਤੀਜੇ ਅਗਲੇ ਸਾਲ ਫਰਵਰੀ ਤਕ ਆ ਸਕਦੇ ਹਨ।
ਕੋਵਿਡ-19 ਵੈਕਸੀਨ ਦੇ ਪਹਿਲੇ ਤੇ ਦੂਜੇ ਗੇੜ ਦੇ ਪਰੀਖਣਾ ਦਾ ਆਖਰੀ ਵਿਸ਼ਲੇਸ਼ਣ ਸਫਲਤਾਪੂਰਵਕ ਹੋ ਚੁੱਕਾ ਹੈ। ਉਸ ਤੋਂ ਬਾਅਦ ਹੁਣ 26 ਹਜ਼ਾਰ ਵਾਲੰਟੀਅਰਸ ਤੇ ਤੀਜੇ ਗੇੜ ਦੇ ਮਨੁੱਖੀ ਪਰੀਖਣ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਕੋਵੈਕਸੀਨ ਨਿਰਮਾਤਾ ਕੰਪਨੀ ਭਾਰਤ ਬਾਇਓਟੈਕ ਨੇ ਸ਼ੁੱਕਰਵਾਰ ਜਾਣਕਾਰੀ ਦਿੱਤੀ।
ਭਾਰਤ ਨੇ ਕੋਵਿਡ ਵੈਕਸੀਨ ਦੇ ਤੀਜੇ ਗੇੜ ਦੇ ਪਰੀਖਣ ਦੀ ਦਿੱਤੀ ਇਜਾਜ਼ਤ
ਸੂਤਰਾਂ ਮੁਤਾਬਕ ਹੈਦਰਾਬਾਦ ਦੀ ਵੈਕਸੀਨ ਨਿਰਮਾਤਾ ਕੰਪਨੀ ਨੇ ਦੋ ਅਕਤੂਬਰ ਨੂੰ ਤੀਜੇ ਗੇੜ ਦਾ ਪਰੀਖਣ ਸ਼ੁਰੂ ਕਰਨ ਦੀ ਇਜਾਜ਼ਤ ਮੰਗੀ ਸੀ। ਮਨੁੱਖੀ ਪਰੀਖਣ ਦੇ ਪਹਿਲੇ ਅਤੇ ਦੂਜੇ ਗੇੜ ਦੇ ਅੰਤਿਮ ਵਿਸ਼ਲੇਸ਼ਣ ਸਫਲਤਾਪੂਰਵਕ ਪੂਰਾ ਹੋਣ ਤੋਂ ਬਾਅਦ ਉਸ ਨੂੰ ਅੰਤਿਮ ਗੇੜ ਦਾ ਪਰੀਖਣ ਕਰਨ ਦੀ ਇਜਾਜਤ ਮਿਲ ਗਈ। ਮਨਜੂਰੀ ਤੋਂ ਬਾਅਦ ਹੁਣ, ਭਾਰਤ ਬਾਇਓਟੈਕ ਦੇਸ਼ ਭਰ ਦੇ 25 ਤੋਂ ਜ਼ਿਆਦਾ ਕੇਂਦਰਾਂ 'ਤੇ 26 ਹਜ਼ਾਰ ਵਾਲੰਟੀਅਰਸ 'ਤੇ ਤੀਜੇ ਗੇੜ ਦਾ ਮਨੁੱਖੀ ਪਰੀਖਣ ਕਰਨ ਦਾ ਮਨਸੂਬਾ ਬਣਾਇਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੇ ਨਤੀਜੇ ਅਗਲੇ ਸਾਲ ਫਰਵਰੀ ਤਕ ਆ ਸਕਦੇ ਹਨ।
ਇਸ ਤੋਂ ਪਹਿਲਾਂ Drugs Controller General of India ਨੇ ਜੁਲਾਈ 'ਚ ਭਾਰਤ ਬਾਇਓਟੈਕ ਨੂੰ ਵੈਕਸੀਨ ਦੇ ਪਹਿਲੇ ਤੇ ਦੂਜੇ ਗੇੜ ਦਾ ਮਨੁੱਖੀ ਪਰੀਖਣ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਸੀ। ਭਾਰਤ ਬਾਇਓਟੈਕ ਕੋਵੈਕਸੀਨ ਦਾ ਵਿਕਾਸ ਭਾਰਤੀ ਆਯੁਰਵਿਗਿਆਨ ਖੋਜ ਪਰਿਸ਼ਦ ਤੇ ਰਾਸ਼ਟਰੀ ਵਿਸ਼ਾਣੂ ਸੰਸਥਾ ਦੇ ਨਾਲ ਮਿਲ ਕੇ ਕਰ ਰਹੀ ਹੈ।
Stubble Burning: ਪੰਜਾਬ 'ਚ ਲਗਾਤਾਰ ਲਾਈ ਜਾ ਰਹੀ ਪਰਾਲੀ ਨੂੰ ਅੱਗ, ਕੇਸ ਦਰਜ ਹੋਣ 'ਤੇ ਭੜਕ ਰਹੇ ਨੇ ਕਿਸਾਨਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ