ਭਾਰਤ 'ਚ ਕੋਰੋਨਾ ਦਾ ਵਧਿਆ ਖਤਰਾ, ਪੀੜਤਾਂ ਦਾ ਅੰਕੜਾ 10 ਲੱਖ ਦੇ ਨੇੜੇ
ਇਨ੍ਹਾਂ 'ਚੋਂ 06 ਲੱਖ, 12 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 32 ਹਜ਼ਾਰ, 695 ਨਵੇਂ ਮਾਮਲੇ ਸਾਹਮਣੇ ਆਏ ਤੇ 606 ਮੌਤਾਂ ਹੋਈਆਂ। ਮੌਜੂਦਾ ਸਮੇਂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮੁਲਕਾਂ 'ਚ ਭਾਰਤ ਦਾ ਤੀਜਾ ਸਥਾਨ ਹੈ। ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਕੋਰੋਨਾ ਨਾਲ ਪ੍ਰਭਾਵਿਤ ਤੀਜਾ ਦੇਸ਼ ਹੈ। ਪਰ ਜੇਕਰ ਪ੍ਰਤੀ 10 ਲੱਖ ਆਬਾਦੀ 'ਤੇ ਇਨਫੈਕਟਡ ਮਾਮਲਿਆਂ ਤੇ ਮੌਤਾਂ ਦੀ ਗੱਲ ਕਰੀਏ ਤਾਂ ਹੇਰ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਸਥਿਤੀ ਕਾਫੀ ਬਿਹਤਰ ਹੈ।

ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਲਗਾਤਾਰ ਵਧਦਾ ਜਾ ਰਿਹਾ ਹੈ। ਹਰ ਦਿਨ ਨਵੇਂ ਮਾਮਲਿਆਂ ਦੀ ਗਿਣਤੀ 'ਚ ਰਿਕਾਰਡ ਵਾਧਾ ਦਰਜ ਕੀਤਾ ਜਾ ਰਿਹਾ ਹੈ। ਦੇਸ਼ 'ਚ ਕੁੱਲ ਪੀੜਤਾਂ ਦਾ ਅੰਕੜਾ 10 ਲੱਖ ਦੇ ਕਰੀਬ ਹੋ ਚੁੱਕਾ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਤਕ 09 ਲੱਖ, 68 ਹਜ਼ਾਰ, 876 ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ।
ਇਨ੍ਹਾਂ 'ਚੋਂ 06 ਲੱਖ, 12 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 32 ਹਜ਼ਾਰ, 695 ਨਵੇਂ ਮਾਮਲੇ ਸਾਹਮਣੇ ਆਏ ਤੇ 606 ਮੌਤਾਂ ਹੋਈਆਂ। ਮੌਜੂਦਾ ਸਮੇਂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮੁਲਕਾਂ 'ਚ ਭਾਰਤ ਦਾ ਤੀਜਾ ਸਥਾਨ ਹੈ। ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਕੋਰੋਨਾ ਨਾਲ ਪ੍ਰਭਾਵਿਤ ਤੀਜਾ ਦੇਸ਼ ਹੈ। ਪਰ ਜੇਕਰ ਪ੍ਰਤੀ 10 ਲੱਖ ਆਬਾਦੀ 'ਤੇ ਇਨਫੈਕਟਡ ਮਾਮਲਿਆਂ ਤੇ ਮੌਤਾਂ ਦੀ ਗੱਲ ਕਰੀਏ ਤਾਂ ਹੇਰ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਸਥਿਤੀ ਕਾਫੀ ਬਿਹਤਰ ਹੈ।
ਕੋਰੋਨਾ ਸੰਕਟ 'ਚ ਦੁਬਈ ਦੇ ਹਸਪਤਾਲ ਨੇ ਪੇਸ਼ ਕੀਤੀ ਵੱਡੀ ਮਿਸਾਲ, ਭਾਰਤੀ ਦਾ ਡੇਢ ਕਰੋੜ ਰੁਪਏ ਦਾ ਬਿੱਲ ਕੀਤਾ ਮਾਫ
ਪੁਲਿਸ ਪੁਲਿਸ 'ਚ ਸਬ ਇੰਸਪੈਕਟਰ, ਹੈੱਡ ਕਾਂਸਟੇਬਲ ਤੇ ਕਾਂਸਟੇਬਲ ਦੀਆਂ 4,849 ਪੋਸਟਾਂ ਖਤਮ
ਭਾਰਤ 'ਚ ਇਸ ਸਮੇਂ ਤਿੰਨ ਲੱਖ, 31 ਹਜ਼ਾਰ ਕੋਰੋਨਾ ਦੇ ਐਕਟਿਵ ਕੇਸ ਹਨ। ਦੇਸ਼ 'ਚ ਸਭ ਤੋਂ ਵੱਧ ਕੇਸ ਮਹਾਰਾਸ਼ਟਰ ਸੂਬੇ 'ਚ ਹਨ। ਜਿੱਥੇ ਇਕ ਲੱਖ ਤੋਂ ਜ਼ਿਆਦਾ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਤਾਮਿਲਨਾਡੂ, ਤੀਜੇ ਨੰਬਰ 'ਤੇ ਦਿੱਲੀ, ਚੌਥੇ ਨੰਬਰ 'ਤੇ ਗੁਜਰਾਤ ਤੇ ਪੰਜਵਾਂ ਨੰਬਰ ਪੱਛਮੀ ਬੰਗਾਲ ਦਾ ਹੈ।
ਅਮਰੀਕਾ 'ਚ ਪਲੇਗ ਦਾ ਖਤਰਾ! ਗਲਹਿਰੀ ਦੀ ਮੌਤ
ਭਾਰਤ-ਚੀਨ ਤਣਾਅ ਬਰਕਰਾਰ! ਲੱਦਾਖ 'ਚ ਪਿੱਛੇ ਨਹੀਂ ਹਟ ਰਿਹਾ ਚੀਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ