70 ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਨੈੱਟਵਰਥ ਛੱਡ ਗਏ ਸਾਇਰਸ, ਇਨ੍ਹਾਂ ਦੇਸ਼ਾਂ 'ਚ ਹਨ ਸ਼ਾਨਦਰ ਘਰ
2018 ਵਿੱਚ ਸਾਇਰਸ ਮਿਸਤਰੀ ਦੀ ਵਿਅਕਤੀਗਤ ਨੈੱਟਵਰਥ 70,957 ਕਰੋੜ ਰੁਪਏ ਸੀ। ਸਾਇਰਸ ਮਿਸਤਰੀ ਆਪਣੀ ਪਤਨੀ ਰੋਹਿਕਾ ਛਾਗਲਾ ਨਾਲ ਮੁੰਬਈ ਦੇ ਇੱਕ ਵੱਡੇ ਘਰ ਵਿੱਚ ਰਹਿੰਦੇ ਸੀ। ਮਿਸਤਰੀ ਦੇ ਆਇਰਲੈਂਡ, ਲੰਡਨ ਤੇ ਦੁਬਾਈ ਵਿੱਚ ਵੀ ਘਰ ਹਨ।
ਮੁੰਬਈ: ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਮੁੰਬਈ ਦੇ ਪਾਲਘਰ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਸਾਇਰਸ ਮਿਸਤਰੀ ਦਾ ਜਨਮ 4 ਜੁਲਾਈ 1968 ਨੂੰ ਇੱਕ ਭਾਰਤੀ ਮੂਲ ਦੇ ਆਇਰਸ਼ ਵਪਾਰੀ ਪਰਿਵਾਰ ਵਿੱਚ ਹੋਇਆ ਸੀ। ਟਾਟਾ ਨਾਲ ਜੁੜਣ ਤੋਂ ਬਾਅਦ ਹੀ ਸਾਇਰਸ ਮਿਸਤਰੀ ਦਾ ਕਈ ਵਿਵਾਦਾਂ ਨਾਲ ਨਾਤਾ ਜੁੜ ਗਿਆ ਤੇ ਸਾਇਰਸ ਮਿਸਤਰੀ ਤੇ ਟਾਟਾ ਦਾ ਵਿਵਾਦ ਕਾਫ਼ੀ ਲੰਬੇ ਸਮੇਂ ਤੱਕ ਚੱਲਿਆ ਸੀ।
2012 ਵਿੱਚ ਉਨ੍ਹਾਂ ਨੂੰ ਟਾਟਾ ਦਾ ਚੇਅਰਮੈਨ ਬਣਾਇਆ ਸੀ ਪਰ 2016 ਵਿੱਚ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਖ਼ੈਰ ਇਹ ਤਾਂ ਗੱਲ ਰਹੀ ਉਨ੍ਹਾਂ ਦੇ ਵਿਵਾਦ ਦੀ ਪਰ ਕੀ ਤੁਹਾਨੂੰ ਪਤਾ ਹੈ ਕਿ ਸਾਇਰਸ ਮਿਸਤਰੀ ਦੀ ਨੈੱਟਵਰਥ ਹਜ਼ਾਰਾਂ ਕਰੋੜ ਰੁਪਏ ਦੀ ਸੀ ? ਟਾਟਾ ਦੇ ਨਾਲ ਕੰਮ ਕਰਨ ਤੋਂ ਪਹਿਲਾਂ ਸਾਇਰਸ ਮਿਸਤਰੀ ਪ੍ਰਮੁੱਖ ਕਾਰੋਬਾਰੀ ਗਰੁੱਪ ਸ਼ਾਪੁਰਜੀ ਪਾਲੋਂਜੀ ਮਿਸਤਰੀ ਕੰਪਨੀ ਨਾਲ ਜੁੜੇ ਸੀ। ਉਨ੍ਹਾਂ ਦੇ ਪਿਤਾ ਪਾਲੋਂਜੀ ਮਿਸਤਰੀ ਦਾ ਵੀ ਵਪਾਰ ਜਗਤ ਵਿੱਚ ਵੱਡਾ ਨਾਂਅ ਸੀ। ਜੂਨ 2022 ਵਿੱਚ ਉਨ੍ਹਾਂ ਦਾ 93 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ।
70 ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਨੈੱਟਵਰਥ
ਮੀਡੀਆ ਰਿਪੋਟਾਂ ਮੁਤਾਬਕ, ਸਾਲ 2018 ਵਿੱਚ ਸਾਇਰਸ ਮਿਸਤਰੀ ਦੀ ਵਿਅਕਤੀਗਤ ਨੈੱਟਵਰਥ 70,957 ਕਰੋੜ ਰੁਪਏ ਸੀ। ਸਾਇਰਸ ਕੋਲ ਨਿਰਮਾਣ ਤੋਂ ਲੈ ਕੇ ਮੰਨੋਰੰਜਨ, ਬਿਜਲੀ ਸਮਤੇ ਵਿੱਤੀ ਕਾਰੋਬਾਰ ਦਾ ਦੋ ਦਹਾਕਿਆਂ ਤੋਂ ਜ਼ਿਆਦਾ ਦਾ ਤਜ਼ੁਰਬਾ ਸੀ। ਮਿਸਤਰੀ ਦੀ ਲੀਡਰਸ਼ਿੱਪ ਵਿੱਚ ਸ਼ਾਪੁਰਜੀ ਪਾਲੋਂਜੀ ਮਿਸਤਰੀ ਕੰਪਨੀ ਨੇ ਮੱਧ ਏਸ਼ੀਆ ਤੇ ਅਫ਼ਰੀਕਾ ਵਿੱਚ ਨਿਰਮਾਣ ਤੋਂ ਇਲਾਵਾ ਪਾਵਰ ਪਲਾਂਟ ਤੇ ਫੈਕਟਰੀ ਬਣਾਉਣ ਦੇ ਵੱਡੇ-ਵੱਡੇ ਪ੍ਰਾਜੈਕਟ ਪੂਰੇ ਕੀਤੇ।
ਮੁੰਬਈ, ਲੰਡਨ ਤੇ ਦੁਬਈ ਵਿੱਚ ਸ਼ਾਨਦਰ ਘਰ
ਸਾਇਰਸ ਮਿਸਤਰੀ ਆਪਣੀ ਪਤਨੀ ਰੋਹਿਕਾ ਛਾਗਲਾ ਨਾਲ ਮੁੰਬਈ ਦੇ ਇੱਕ ਵੱਡੇ ਘਰ ਵਿੱਚ ਰਹਿੰਦੇ ਸੀ। ਮਿਸਤਰੀ ਦੇ ਆਇਰਲੈਂਡ, ਲੰਡਨ ਤੇ ਦੁਬਾਈ ਵਿੱਚ ਵੀ ਘਰ ਹਨ। ਕੁਝ ਮੀਡੀਆ ਰਿਪੋਰਟਾਂ ਮੁਤਾਬਕ, ਸਾਇਰਸ ਮਿਸਤਰੀ ਦੇ ਨਾਂਅ ਤੇ ਸ਼ਾਨਦਾਰ ਯਾਟ ਹੈ। 2020 ਦੇ ਵਿਵਾਦ ਤੱਕ ਸਾਇਰਸ ਮਿਸਤਰੀ ਦੇ ਕੋਲ ਟਾਟਾ ਗਰੁੱਪ ਦੇ ਨਿੱਜੀ ਜੈੱਟ ਬੇੜੇ ਤੱਕ ਪਹੁੰਚ ਸੀ।
ਇਹ ਵੀ ਪੜ੍ਹੋ: Cyrus Mistry Death: ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ 'ਚ ਮੌਤ