ਪੜਚੋਲ ਕਰੋ
Advertisement
ਨਹਿਰੂ ਦੀ ਜਿੱਦ ਕਰਕੇ ਹੋਏ ਦੇਸ਼ ਦੇ ਦੋ ਟੋਟੇ! ਦਲਾਈਲਾਮਾ ਵੱਲੋਂ ਖੁਲਾਸਾ
ਪਣਜੀ: ਤਿੱਬਤੀ ਧਰਮ ਗੁਰੂ ਦਲਾਈ ਲਾਮਾ ਨੇ ਬੁੱਧਵਾਰ ਨੂੰ ਕਿਹਾ ਕਿ ਜਵਾਹਰ ਲਾਲ ਨਹਿਰੂ ਅੰਦਰ ਪ੍ਰਧਾਨ ਮੰਤਰੀ ਬਣਨ ਦੀ ਲਾਲਸਾ ਨਾ ਹੁੰਦੀ ਤਾਂ ਅੱਜ ਭਾਰਤ ਤੇ ਪਾਕਿਸਤਾਨ ਇੱਕ ਦੇਸ਼ ਹੁੰਦਾ। ਉਨ੍ਹਾਂ ਕਿਹਾ ਕਿ ਨਹਿਰੂ ਅਨੁਭਵੀ ਸਨ, ਪਰ ਫਿਰ ਵੀ ਭੁੱਲ ਤਾਂ ਹੋ ਹੀ ਜਾਂਦੀ ਹੈ।
ਪਣਜੀ ਤੋਂ ਕਰੀਬ 30 ਕਿਲੋਮੀਟਰ ਦੂਰ ਉੱਤਰ ਗੋਆ ਦੇ ਪਿੰਡ ਸਾਂਕੇਲਿਮ ਵਿੱਚ ਪ੍ਰਬੰਧਨ ਸੰਸਥਾ ’ਚ ਕਰਾਏ ਸਮਾਗਮ ਦੌਰਾਨ ਇੱਕ ਵਿਦਿਆਰਥੀ ਦੇ ਸਵਾਲ ਦਾ ਜਵਾਬ ਦਿੰਦਿਆਂ ਦਲਾਈਲਾਮਾ ਨੇ ਕਿਹਾ ਕਿ ਮਹਾਤਮਾ ਗਾਂਧੀ ਪ੍ਰਧਾਨ ਮੰਤਰੀ ਦਾ ਅਹੁਦਾ ਮੁਹੰਮਦ ਅਲੀ ਜਿਨਹਾ ਨੂੰ ਦੇਣਾ ਚਾਹੁੰਦੇ ਸਨ, ਜੇ ਉਸ ਸਮੇਂ ਜਿਨਹਾ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਹੁੰਦਾ ਤਾਂ ਭਾਰਤ ਤੇ ਪਾਕਿਸਤਾਨ ਇਕੱਠਾ ਹੋਣਾ ਸੀ।
ਇਸ ਮੌਕੇ ਦਲਾਈਲਾਮਾ ਸੰਸਥਾ ਵਿੱਚ ਮੁੱਖ ਵਕਤਾ ਵਜੋਂ ‘ਅੱਜ ਦੇ ਸੰਦਰਭ ਵਿੱਚ ਭਾਰਤ ਦੇ ਪ੍ਰਾਚੀਨ ਗਿਆਨ ਦਾ ਪ੍ਰਸੰਗ’ ਵਿਸ਼ੇ ’ਤੇ ਲੈਕਚਰ ਦੇ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ ਵਿੱਚ ਪਰੰਪਰਾ ਤੇ ਗਿਆਨ ਸ਼ਾਮਲ ਹੈ। ਅਹਿੰਸਾ ਦੀ ਇਹ ਧਰਤੀ ਪਰੰਪਰਾਗਤ ਗਿਆਨ ਦਾ ਕੇਂਦਰ ਹੈ, ਜਿਸ ਵਿੱਚ ਚਿੰਤਨ, ਕਰੁਣਾ, ਧਰਮ ਨਿਰਪੱਖਤਾ ਤੇ ਕਈ ਹੋਰ ਗੱਲਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਪਰੰਪਰਾਗਤ ਤੇ ਆਧੁਨਿਕ ਸਿੱਖਿਆ ਨੂੰ ਜੋੜ ਕੇ ਚੀਜ਼ਾਂ ਨੂੰ ਸਿੱਖਿਆ ਹੈ।
ਮੁਸਲਮਾਨਾਂ ਨੂੰ ਦੱਸਿਆ ਸਹਿਣਸ਼ੀਲਇਸ ਮੌਕੇ ਦਲਾਈਲਾਮਾ ਨੇ ਮੁਸਲਮਾਨਾਂ ਨੂੰ ਸਹਿਣਸ਼ੀਲ ਦੱਸਿਆ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਤੇ ਸੀਰੀਆ ਦੇ ਮੁਸਲਮਾਨ ਭਾਰਤੀਆਂ ਦੇ ਨਾਲ-ਨਾਲ ਰਹਿਣ ਦੀ ਕਲਾ ਸਿੱਖ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਮਨੋਰੰਜਨ
ਲੁਧਿਆਣਾ
ਪੰਜਾਬ
Advertisement