ਦਾਤੀ ਮਹਾਰਾਜ ਨੂੰ ਨਹੀਂ ਲੌਕਡਾਊਨ ਦੀ ਪ੍ਰਵਾਹ, ਭੀੜ ਇਕੱਠੀ ਕਰਕੇ ਪੂਜਾ-ਪਾਠ 'ਚ ਜੁੱਟਿਆ, ਪੁਲਿਸ ਦਾ ਐਕਸ਼ਨ
ਇਨ੍ਹਾਂ ਤਸਵੀਰਾਂ 'ਚ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਗਈਆਂ ਤੇ ਨਾ ਹੀ ਕਿਸੇ ਨੇ ਮਾਸਕ ਪਹਿਨਿਆ ਹੋਇਆ ਸੀ। ਵੀਡੀਓ 'ਚ ਬੱਚੇ ਤੇ ਬਜ਼ੁਰਗ ਵੀ ਨਜ਼ਰ ਆ ਰਹੇ ਸਨ। ਵੀਡੀਓ 'ਤੇ ਪੁਲਿਸ ਦਾ ਧਿਆਨ ਜਾਂਦਿਆਂ ਹੀ ਦਾਤੀ ਮਹਾਰਾਜ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ।

ਨਵੀਂ ਦਿੱਲੀ: ਵਿਵਾਦਤ ਦਾਤੀ ਮਹਾਰਾਜ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਦਿੱਲੀ ਪੁਲਿਸ ਨੇ ਦਾਤੀ ਮਹਾਰਾਜ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਵਾਰ ਦਾਤੀ ਮਹਾਰਾਜ 'ਤੇ ਇਲਜ਼ਾਮ ਹਨ ਕਿ ਉਨ੍ਹਾਂ ਲੌਕਡਾਊਨ ਦਾ ਪਾਲਣ ਨਹੀਂ ਕੀਤਾ ਤੇ ਭੀੜ ਇਕੱਠੀ ਕਰਕੇ ਪੂਜਾ ਕੀਤੀ ਹੈ। ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋਈਆਂ ਜਿਨ੍ਹਾਂ 'ਚ ਦਾਤੀ ਮਹਾਰਾਜ ਆਪਣੇ ਭਗਤਾਂ ਨਾਲ ਦਿੱਲੀ ਦੇ ਆਪਣੇ ਸ਼ਨੀਧਾਮ ਮੰਦਰ 'ਚ ਪੂਜਾ ਕਰਦੇ ਨਜ਼ਰ ਆਏ।
ਇਨ੍ਹਾਂ ਤਸਵੀਰਾਂ 'ਚ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਗਈਆਂ ਤੇ ਨਾ ਹੀ ਕਿਸੇ ਨੇ ਮਾਸਕ ਪਹਿਨਿਆ ਹੋਇਆ ਸੀ। ਵੀਡੀਓ 'ਚ ਬੱਚੇ ਤੇ ਬਜ਼ੁਰਗ ਵੀ ਨਜ਼ਰ ਆ ਰਹੇ ਸਨ। ਵੀਡੀਓ 'ਤੇ ਪੁਲਿਸ ਦਾ ਧਿਆਨ ਜਾਂਦਿਆਂ ਹੀ ਦਾਤੀ ਮਹਾਰਾਜ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ। ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਵੀਡੀਓ ਸ਼ੁੱਕਰਵਾਰ ਸ਼ਾਮ ਕਰੀਬ ਸਾਢੇ ਸੱਤ ਵਜੇ ਦਾ ਹੈ।
ਦੂਜੇ ਪਾਸੇ ਜਦੋਂ ਦਾਤੀ ਮਹਾਰਾਜ ਦਾ ਪੱਖ ਜਾਣਨਾ ਚਾਹਿਆ ਤਾਂ ਉਹ ਸ਼ਨੀਧਾਮ ਮੰਦਰ 'ਚ ਮੌਜੂਦ ਨਹੀਂ ਸਨ। ਇਸ ਦੌਰਾਨ ਸਵਾਲ ਇਹ ਹੈ ਕਿ ਆਖਿਰ ਦਾਤੀ ਮਹਾਰਾਜ ਕਿੱਥੇ ਹੈ ਤੇ ਮੀਡੀਆ ਦੇ ਸਵਾਲਾਂ ਤੋਂ ਕਿਉਂ ਬਚ ਰਹੇ ਹਨ।
ਇਹ ਵੀ ਪੜ੍ਹੋ: ਜਾ ਕੋ ਰਾਖੇ ਸਾਈਆ! ਪੂਰਾ ਜਹਾਜ਼ ਤਬਾਹ, ਫਿਰ ਵੀ ਬਚ ਗਿਆ ਜ਼ੁਬੈਰ, ਹੁਣ ਦੱਸੀ ਸਾਰੀ ਕਹਾਣੀ...
ਸ਼ਨੀਧਾਮ ਮੰਦਰ ਦੇ ਬਾਹਰ ਖੁਦ ਦਾਤੀ ਮਹਾਰਾਜ ਨੇ ਪੋਸਟਰ ਲਵਾਇਆ ਹੋਇਆ ਜਿਸ 'ਤੇ ਸਾਫ਼ ਲਿਖਿਆ ਕਿ ਮੰਦਰ ਬੰਦ ਹੈ ਲੌਕਡਾਊਨ-4 ਦੇ ਚੱਲਦੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੋ। ਯਾਨੀ ਕਿ ਸਭ ਕੁਝ ਪਤਾ ਹੋਣ ਦੇ ਬਾਵਜੂਦ ਦਾਤੀ ਮਹਾਰਾਜ ਨੇ ਅਜਿਹਾ ਕੀਤਾ। ਹੁਣ ਪੁਲਿਸ ਜਲਦ ਇਸ ਮਾਮਲੇ 'ਚ ਦਾਤੀ ਮਹਾਰਾਜ ਤੋਂ ਪੁੱਛਗਿਛ ਕਰੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ






















