ਮਾਂ ਨੇ ਬੱਚੀ ਨੂੰ ਨਹੀਂ ਦਿੱਤਾ ਫੋਨ, ਤਾਂ ਧੀ ਨੇ ਮਾਂ ਨੂੰ ਮਾਰਨ ਲਈ ਬਣਾਇਆ ਇਹ ਪਲਾਨ
Ahmedabad crime: ਗੁਜਰਾਤ ਦੇ ਅਹਿਮਦਾਬਾਦ 'ਚੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਾਂ ਵਲੋਂ ਮੋਬਾਈਲ ਖੋਹਣ ‘ਤੇ 13 ਸਾਲਾ ਬੱਚੀ ਨੇ ਮਾਂ ਨੂੰ ਮਾਰਨ ਦਾ ਪਲਾਨ ਬਣਾ ਲਿਆ।
Mobile addiction: ਪੱਛਮੀ ਅਹਿਮਦਾਬਾਦ ਵਿੱਚ ਰਹਿਣ ਵਾਲੀ 45 ਸਾਲਾ ਔਰਤ ਨੂੰ ਇਕ ਦਿਨ ਚੀਨੀ ਵਿਚ ਕੁਝ ਅਜੀਬ ਜਿਹਾ ਨਜ਼ਰ ਆਇਆ। ਇਸ ਤੋਂ ਬਾਅਦ ਔਰਤ ਨੇ ਚੀਨੀ ਨੂੰ ਸੁੰਘਿਆ ਤੇ ਸੁੱਟ ਦਿੱਤਾ। ਅਜਿਹਾ ਇੱਕ ਜਾਂ 2 ਵਾਰ ਨਹੀਂ ਸਗੋਂ ਕਈ ਵਾਰ ਹੋਇਆ। ਉਹ ਹੈਰਾਨ ਸੀ ਕਿ ਰਸੋਈ ਵਿੱਚ ਰੱਖੇ ਚੀਨੀ ਦੇ ਡੱਬੇ ਵਿੱਚ ਆਖਿਰ ਕੀ ਸੀ। ਜਦੋਂ ਮਹਿਲਾ ਨੇ ਉਸ ਡੱਬੇ 'ਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਤਾਂ ਉਹ ਬਿਲਕੁਲ ਹੈਰਾਨ ਰਹਿ ਗਈ। ਉੱਥੇ ਹੀ ਮਹਿਲਾ ਨੂੰ ਬਾਥਰੂਮ ਵਿੱਚ ਵੀ ਹਮੇਸ਼ਾ ਅਜੀਬ ਜਿਹਾ ਪਦਾਰਥ ਮਿਲਦਾ ਸੀ। ਦੱਸ ਦਈਏ ਜਦੋਂ ਮਹਿਲਾ ਨੇ ਨਜ਼ਰ ਰੱਖਣੀ ਸ਼ੁਰੂ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ 13 ਸਾਲ ਦੀ ਧੀ ਚੀਨੀ ਵਿੱਚ ਬਾਥਰੂਮ ਕਲੀਨਰ ਅਤੇ ਫਿਲਾਇਲ ਵਰਗੇ ਪਦਾਰਥ ਮਿਲਾ ਰਹੀ ਹੈ। ਉਹ ਆਪਣੀ ਧੀ ਵਲੋਂ ਕੀਤੇ ਗਏ ਇਸ ਕਾਰੇ ਨੂੰ ਦੇਖ ਕੇ ਹੈਰਾਨ ਰਹਿ ਗਈ ਸੀ।
ਉੱਥੇ ਹੀ ਜਦੋਂ ਬੱਚੀ ਦੀ ਕਾਊਂਸਲਿੰਗ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹ ਆਪਣੀ ਮਾਂ (45 ਸਾਲਾ ਮਹਿਲਾ) ਨੂੰ ਮਾਰਨਾ ਚਾਹੁੰਦੀ ਸੀ, ਕਿਉਂਕਿ ਉਹ ਉਸ ਨੂੰ ਮੋਬਾਈਲ ਨਹੀਂ ਦਿੰਦੀ ਸੀ। 13 ਸਾਲਾ ਬੱਚੀ ਨੂੰ ਮੋਬਾਈਲ ਦੀ ਆਦਤ ਪੈ ਗਈ ਸੀ।
ਜਦੋਂ ਮਹਿਲਾ ਨੂੰ ਆਪਣੀ ਧੀ ਦੀ ਇਸ ਕਰਤੂਤ ਬਾਰੇ ਪਤਾ ਲੱਗਿਆ ਤਾਂ ਉਸ ਨੇ ਹੈਲਪਲਾਈਨ ਵਿੱਚ ਫੋਨ ਕੀਤਾ। ਕਾਉਂਸਲਰ ਨੇ ਦੱਸਿਆ ਕਿ ਜਦੋਂ ਅਸੀਂ ਬੱਚੀ ਨਾਲ ਗੱਲਬਾਤ ਕੀਤੀ ਤਾਂ ਇਹ ਗੱਲ ਸਾਹਮਣੇ ਆਇਆ ਕਿ ਬੱਚੀ ਮਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਸੀ। ਉਹ ਚਾਹੁੰਦੀ ਸੀ ਕਿ ਉਹ ਕੀਟਨਾਸ਼ਕ ਦਵਾਈ ਵਾਲੀ ਚੀਨੀ ਦਾ ਸੇਵਨ ਕਰੇ ਜਾਂ ਬਾਥਰੂਮ ਦੇ ਫਰਸ 'ਤੇ ਤਿਲਕ ਜਾਵੇ ਤਾਂ ਕਿ ਉਸ ਦੇ ਸਿਰ 'ਤੇ ਸੱਟ ਲੱਗ ਜਾਵੇ। ਸਾਨੂੰ ਪਤਾ ਲੱਗਿਆ ਕਿ ਮਾਂ ਨੇ ਕੁਝ ਦਿਨ ਪਹਿਲਾਂ ਉਸ ਕੋਲੋਂ ਫੋਨ ਖੋਹ ਲਿਆ ਸੀ।
ਮਾਂ ਨੇ ਖੋਹ ਲਿਆ ਸੀ ਫੋਨ
ਅਭਯਮ 181 ਮਹਿਲਾ ਹੈਲਪਲਾਈਨ ਦੇ ਕਾਉਂਸਲਰ ਨੇ ਦੱਸਿਆ ਕਿ ਜਦੋਂ ਮਾਂ ਨੇ ਆਪਣੀ ਧੀ ਤੋਂ ਫ਼ੋਨ ਖੋਹ ਲਿਆ ਤਾਂ ਉਹ ਹਿੰਸਕ ਹੋ ਗਈ। ਰੌਲਾ ਪਾਉਣ ਲੱਗੀ, ਜ਼ੋਰ-ਜ਼ੋਰ ਨਾਲ ਚਿੱਕਾਂ ਮਾਰਨ ਲੱਗ ਗਈ। ਇਸ ਕਰਕੇ ਮਾਂ ਨੇ ਆਪਣੀ ਧੀ ਨੂੰ ਕੁੱਟਿਆ ਅਤੇ ਉਸ ਨੂੰ ਕਦੇ ਫੋਨ ਨਾ ਦੇਣ ਦੀ ਚੇਤਾਵਨੀ ਦਿੱਤੀ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀ ਸਖ਼ਤੀ ! ਗੁਰਦੁਆਰਿਆਂ, ਮੰਦਰਾਂ, ਚਰਚਾਂ ਅਤੇ ਮਸਜਿਦਾਂ ’ਤੇ ਚੈਕਿੰਗ
ਪੂਰੀ ਰਾਤ ਫੋਨ ਦੀ ਕਰਦੀ ਸੀ ਵਰਤੋਂ
ਮਾਪਿਆਂ ਨੇ ਕਾਉਂਸਲਰ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਪੂਰੀ ਰਾਤ ਫੋਨ 'ਤੇ ਦੋਸਤਾਂ ਨਾਲ ਆਨਲਾਈਨ ਚੈਟਿੰਗ ਕਰਦੀ ਸੀ ਜਾਂ ਸੋਸ਼ਲ ਮੀਡੀਆ 'ਤੇ ਰੀਲਾਂ ਜਾਂ ਪੋਸਟਾਂ ਦੇਖਦੀ ਸੀ। ਇਸ ਕਾਰਨ ਉਹ ਪੜ੍ਹਾਈ ਤੋਂ ਦੂਰ ਹੋ ਗਈ। ਇਸ ਦੇ ਨਾਲ ਹੀ ਕਿਸੇ ਨੂੰ ਵੀ ਮਿਲਦੀ ਨਹੀਂ ਸੀ ਅਤੇ ਸਾਰਾ ਦਿਨ ਫੋਨ ਵਿੱਚ ਲੱਗੀ ਰਹਿੰਦੀ ਸੀ।
ਪਿਆਰ-ਪਿਆਰ 'ਚ ਲਿਆ ਕੇ ਦਿੱਤਾ ਮੋਬਾਈਲ
ਬੱਚੀ ਦੇ ਮਾਪੇ ਹੈਰਾਨ ਰਹਿ ਗਏ ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਬੱਚੀ ਇਦਾਂ ਕਰੇਗੀ। ਕਾਉਂਸਲਰ ਨੇ ਕਿਹਾ ਕਿ ਉਹ ਵੀ ਬਹੁਤ ਹੈਰਾਨ ਸਨ। ਮਾਪੇ ਆਪਣੀ ਬੱਚੀ ਨੂੰ ਬਹੁਤ ਪਿਆਰੀ ਸੀ ਕਿਉਂਕਿ ਉਹ ਉਨ੍ਹਾਂ ਦੇ ਵਿਆਹ ਤੋਂ 13 ਸਾਲਾਂ ਬਾਅਦ ਹੋਈ ਸੀ। ਉਹ ਉਨ੍ਹਾਂ ਦੀ ਇਕਲੌਤੀ ਬੱਚੀ ਹੈ। ਪਹਿਲਾਂ ਤਾਂ ਉਹ ਉਸ ਦਾ ਰੋਣਾ ਬਰਦਾਸ਼ਤ ਨਾ ਕਰ ਸਕੇ। ਉਸ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਦੇ ਸੀ। ਉਸ ਨੂੰ ਮੋਬਾਈਲ ਵੀ ਲਿਆ ਕੇ ਦੇ ਦਿੱਤਾ ਗਿਆ ਅਤੇ ਹੌਲੀ-ਹੌਲੀ ਉਹ ਮੋਬਾਈਲ ਦੀ ਆਦੀ ਹੋ ਗਈ ਸੀ।
ਅਭਯਮ ਹੈਲਪਲਾਈਨ ਦੇ ਕੋਆਰਡੀਨੇਟਰ, ਫਾਲਗੁਨੀ ਪਟੇਲ ਨੇ ਕਿਹਾ ਪਰ ਇਹ ਹੈਲਪਲਾਈਨ ਨਾਲ ਕੋਈ ਵੱਖਰਾ ਮਾਮਲਾ ਨਹੀਂ ਹੈ। 2020 ਤੋਂ ਪਹਿਲਾਂ ਜਾਂ ਕੋਵਿਡ ਮਹਾਂਮਾਰੀ ਤੋਂ ਪਹਿਲਾਂ, ਸਾਨੂੰ ਇੱਕ ਦਿਨ ਵਿੱਚ ਮੁਸ਼ਕਿਲ ਨਾਲ 3-4 ਕਾਲਾਂ ਆਉਂਦੀਆਂ ਸਨ। ਇਹ ਪਿਛਲੇ ਕੁਝ ਸਾਲਾਂ ਵਿੱਚ ਇੱਕ ਦਿਨ ਵਿੱਚ ਲਗਭਗ 12-15 ਕਾਲਾਂ ਦੇ ਨਾਲ ਤਿੰਨ ਗੁਣਾ ਵਧਿਆ ਹੈ।
ਇਹ ਵੀ ਪੜ੍ਹੋ: Mann vs Governor: ਰਾਜਪਾਲ ਤੋਂ ਆਹ ਅਧਿਕਾਰ ਖੋਹਣ ਲਈ ਪੰਜਾਬ ਸਰਕਾਰ ਲੈ ਕੇ ਆ ਰਹੀ ਨਵਾਂ ਬਿੱਲ