ਗ੍ਰਿਫ਼ਤਾਰ ਮਗਰੋਂ ਦੀਪ ਸਿੱਧੂ ਟਵਿੱਟਰ 'ਤੇ ਟ੍ਰੈਂਡ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੀਪ ਸਿੱਧੂ ਨੂੰ ਪੰਜਾਬ ਦੇ ਜ਼ੀਰਕਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਦੀਪ ਸਿੱਧੂ ਦੀ ਗ੍ਰਿਫ਼ਤਾਰੀ ਸਬੰਧੀ ਦਿੱਲੀ ਪੁਲਿਸ ਜਲਦੀ ਹੀ ਅਹਿਮ ਖੁਲਾਸੇ ਕਰ ਸਕਦੀ ਹੈ।
ਨਵੀਂ ਦਿੱਲੀ: ਦਿੱਲੀ 'ਚ 26 ਜਨਵਰੀ ਨੂੰ ਕਿਸਾਨ ਅੰਦੋਲਨ (Farmers Protest) ਦੌਰਾਨ ਲਾਲ ਕਿਲ੍ਹੇ 'ਤੇ ਹੋਈਆਂ ਅਣਸੁਖਾਵੀਆਂ ਘਟਨਾਵਾਂ ਦੇ ਸ਼ੱਕੀ ਦੀਪ ਸਿੱਧੂ (Deep Sidhu) ਨੂੰ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਹੀ ਦੀਪ ਸਿੱਧੂ ਟਵਿੱਟਰ 'ਤੇ ਟਾਪ 5 'ਚ ਟ੍ਰੈਂਡ (Treading on Twitter) ਕਰ ਰਿਹਾ ਹੈ।
ਦੱਸ ਦਈਏ ਕਿ ਇਸ 'ਤੇ ਯੂਜ਼ਰਸ ਵੱਖ-ਵੱਖ ਤਰ੍ਹਾਂ ਰਿਐਕਟ ਕਰ ਰਹੇ ਹਨ। ਨਰਿੰਦਰ ਮੋਦੀ ਫੈਨ ਕਲੱਬ ਦਾ ਇੱਕ ਟਵੀਟ ਵੀ ਇਸ ਵਿੱਚ ਸੀ, ਜਿਸ 'ਤੇ ਲਿਖਿਆ ਸੀ ਧੰਨਵਾਦ ਦਿੱਲੀ। ਨਾਲ ਹੀ ਇਸ 'ਤੇ ਦੀਪ ਦੀ ਲੈਟੇਸਟ ਤਸਵੀਰ ਲੱਗੀ ਸੀ। ਸ਼ਮਾ ਮੁਹੰਮਦ ਨੇ ਟਵੀਟ ਕੀਤਾ #DeepSidhu ਨੂੰ ਆਖਰਕਾਰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਅਜਿਹੀਆਂ ਹਜ਼ਾਰਾਂ ਟਵੀਟ ਮੀਡੀਆ 'ਤੇ ਵਾਇਰਲ ਹੋ ਰਹੇ ਹਨ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੀਪ ਸਿੱਧੂ ਨੂੰ ਪੰਜਾਬ ਦੇ ਜ਼ੀਰਕਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਦੀਪ ਸਿੱਧੂ ਦੀ ਗ੍ਰਿਫ਼ਤਾਰੀ ਸਬੰਧੀ ਦਿੱਲੀ ਪੁਲਿਸ ਜਲਦੀ ਹੀ ਅਹਿਮ ਖੁਲਾਸੇ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁੱਛਗਿੱਛ ਦੌਰਾਨ ਦੀਪ ਸਿੱਧੂ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਕਈ ਅਹਿਮ ਖੁਲਾਸੇ ਕਰ ਸਕਦਾ ਹੈ। ਉਸ ਨੇ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਜੇ ਉਸ ਨੇ ਆਪਣਾ ਮੂੰਹ ਖੋਲ੍ਹਿਆ ਤਾਂ ਬਹੁਤ ਸਾਰੇ ਚਿਹਰਿਆਂ ਤੋਂ ਪਰਦਾ ਉੱਠ ਜਾਵੇਗਾ।
ਇਹ ਵੀ ਪੜ੍ਹੋ: https://punjabi.abplive.com/entertainment/bollywood/sunny-deol-expressed-grief-over-uttarakhand-disaster-613722
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904