ਭਾਰਤੀ ਜਲ ਸੈਨਾ 'ਚ ਸ਼ਾਮਲ ਹੋਏ ਦੋ ਨਵੇਂ ਸਵਦੇਸ਼ੀ ਜੰਗੀ ਬੇੜੇ, ਜਾਣੋ INS 'ਸੂਰਤ' ਤੇ 'ਉਦਯਾਗਿਰੀ' ਦੀ ਖਾਸੀਅਤ?
Warship INS Surat And Udaygiri Launched: ਭਾਰਤੀ ਜਲ ਸੈਨਾ ਦੀ ਤਾਕਤ ਹੁਣ ਹੋਰ ਵਧ ਗਈ ਹੈ। ਦੋ ਨਵੇਂ ਸਵਦੇਸ਼ੀ ਜੰਗੀ ਬੇੜੇ INS 'ਸੂਰਤ' (INS Surat) ਤੇ 'ਉਦਯਾਗਿਰੀ' (INS Udaygiri) ਜਲ ਸੈਨਾ ਵਿੱਚ ਸ਼ਾਮਲ ਹੋ ਗਏ ਹਨ।
Warship INS Surat And Udaygiri Launched: ਭਾਰਤੀ ਜਲ ਸੈਨਾ ਦੀ ਤਾਕਤ ਹੁਣ ਹੋਰ ਵਧ ਗਈ ਹੈ। ਦੋ ਨਵੇਂ ਸਵਦੇਸ਼ੀ ਜੰਗੀ ਬੇੜੇ INS 'ਸੂਰਤ' (INS Surat) ਤੇ 'ਉਦਯਾਗਿਰੀ' (INS Udaygiri) ਜਲ ਸੈਨਾ ਵਿੱਚ ਸ਼ਾਮਲ ਹੋ ਗਏ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਮੁੰਬਈ ਦੇ ਮਜ਼ਾਗਨ ਡੌਕ ਵਿਖੇ ਦੋ ਸਵਦੇਸ਼ੀ ਤੌਰ 'ਤੇ ਬਣੇ ਜੰਗੀ ਬੇੜੇ 'ਸੂਰਤ' ਤੇ 'ਉਦਯਾਗਿਰੀ' ਨੂੰ ਲਾਂਚ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਦੋਵੇਂ ਜੰਗੀ ਬੇੜਿਆਂ ਦੇ ਜਲ ਸੈਨਾ 'ਚ ਆਉਣ ਤੋਂ ਬਾਅਦ ਫੌਜ ਦੇ ਹਥਿਆਰਾਂ ਦੀ ਤਾਕਤ ਹੋਰ ਵਧ ਗਈ ਹੈ।
ਰਾਜਨਾਥ ਸਿੰਘ ਨੇ ਕਿਹਾ ਕਿ ਇਹ ਦੋਵੇਂ ਜੰਗੀ ਬੇੜੇ ਦੁਨੀਆ ਦੇ ਸਾਹਮਣੇ ਭਾਰਤ ਦੀ ਰਣਨੀਤਕ ਤਾਕਤ ਦੇ ਨਾਲ-ਨਾਲ ਆਤਮ-ਨਿਰਭਰਤਾ ਦੀ ਤਾਕਤ ਨੂੰ ਦਰਸਾਉਣਗੇ। ਇਸ ਦੇ ਨਾਲ ਹੀ ਮਜ਼ਾਗਨ ਡੌਕ ਸ਼ਿਪ ਬਿਲਡਰਜ਼ ਲਿਮਟਿਡ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਦੋ ਸਵਦੇਸ਼ੀ ਤੌਰ 'ਤੇ ਬਣੇ ਜੰਗੀ ਬੇੜੇ ਇੱਕੋ ਸਮੇਂ ਲਾਂਚ ਕੀਤੇ ਗਏ ਹਨ।
ਆਈਐਨਐਸ 'ਸੂਰਤ' ਤੇ 'ਉਦਯਾਗਿਰੀ' ਨਾਲ ਜਲ ਸੈਨਾ ਦੀ ਤਾਕਤ ਵਧੀ
'ਸੂਰਤ' ਪ੍ਰੋਜੈਕਟ 15B ਡਿਸਟ੍ਰਾਇਰਸ ਦਾ ਚੌਥਾ ਜਹਾਜ਼ ਹੈ, ਜੋ P15A (ਕੋਲਕਾਤਾ ਸ਼੍ਰੇਣੀ) ਡਿਸਟ੍ਰਾਇਰਸ ਦੇ ਇੱਕ ਅਹਿਮ ਓਵਰਹਾਲ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਇਸਦਾ ਨਾਮ ਗੁਜਰਾਤ ਦੀ ਵਪਾਰਕ ਰਾਜਧਾਨੀ ਦੇ ਨਾਮ 'ਤੇ ਰੱਖਿਆ ਗਿਆ ਹੈ, ਜੋ ਮੁੰਬਈ ਤੋਂ ਬਾਅਦ ਪੱਛਮੀ ਭਾਰਤ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਕੇਂਦਰ ਵੀ ਹੈ। ਆਂਧਰਾ ਪ੍ਰਦੇਸ਼ ਦੀ ਇੱਕ ਪਹਾੜੀ ਸ਼੍ਰੇਣੀ ਦੇ ਨਾਮ 'ਤੇ, 'ਉਦਯਾਗਿਰੀ' ਪ੍ਰੋਜੈਕਟ 17 ਏ ਫ੍ਰੀਗੇਟਸ ਦਾ ਤੀਜਾ ਜਹਾਜ਼ ਹੈ।
ਕੀ ਹੈ ਖਾਸੀਅਤ?
P17A ਫ੍ਰੀਗੇਟਸ ਜੰਗੀ ਜਹਾਜ਼ ਹਨ ਜੋ P17 (ਸ਼ਿਵਾਲਿਕ ਕਲਾਸ) ਫ੍ਰੀਗੇਟਾਂ ਲਈ ਇੱਕ ਫਾਲੋ-ਆਨ ਪ੍ਰੋਜੈਕਟ ਹਨ, ਜਿਸ ਵਿੱਚ ਸੁਧਰੀਆਂ ਸਟੀਲਥ ਵਿਸ਼ੇਸ਼ਤਾਵਾਂ, ਉੱਨਤ ਹਥਿਆਰ, ਸੈਂਸਰ ਅਤੇ ਪਲੇਟਫਾਰਮ ਪ੍ਰਬੰਧਨ ਪ੍ਰਣਾਲੀਆਂ ਹਨ। ਆਈਐਨਐਸ 'ਉਦਯਾਗਿਰੀ' ਤੇ ਆਈਐਨਐਸ 'ਸੂਰਤ' ਭਾਰਤ ਦੀ ਵਧ ਰਹੀ ਸਵਦੇਸ਼ੀ ਸਮਰੱਥਾ ਦੀਆਂ ਸ਼ਾਨਦਾਰ ਉਦਾਹਰਣਾਂ ਹਨ। ਇਹ ਜੰਗੀ ਜਹਾਜ਼ ਦੁਨੀਆ ਦੇ ਸਭ ਤੋਂ ਤਕਨੀਕੀ ਤੌਰ 'ਤੇ ਉੱਨਤ ਮਿਜ਼ਾਈਲ ਕੈਰੀਅਰ ਹੋਣਗੇ ਜੋ ਵਰਤਮਾਨ ਦੇ ਨਾਲ-ਨਾਲ ਭਵਿੱਖ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰਨਗੇ।