ਲੱਦਾਖ ਪਹੁੰਚੇ ਰਾਜਨਾਥ ਸਿੰਘ, ਫੌਜੀ ਅਭਿਆਸ ਦਾ ਲਿਆ ਜਾਇਜ਼ਾ
ਦੋ ਦਿਨ ਦੌਰੇ 'ਚ ਰਾਜਨਾਥ ਅੱਜ ਲੱਦਾਖ 'ਚ ਫਾਰਵਰਡ ਲੋਕੇਸ਼ਨ ਦਾ ਜਾਇਜ਼ਾ ਲੈਣਗੇ। ਸ਼ਨੀਵਾਰ ਉਹ ਸ੍ਰੀਨਗਰ ਜਾਣਗੇ। ਗਲਵਾਨ ਘਟਨੀ ਤੋਂ ਬਾਅਦ ਰਾਜਨਾਥ ਪਹਿਲੀ ਵਾਰ ਲੱਦਾਖ ਦਾ ਦੌਰਾ ਕਰ ਰਹੇ ਹਨ।
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਲੱਦਾਖ ਦੌਰੇ 'ਤੇ ਹਨ। ਉਨ੍ਹਾਂ ਲੇਹ ਚ ਸਟਕਨਾ ਫਾਰਵਰਡ ਲੋਕੇਸ਼ਨ 'ਤੇ ਜਵਾਨਾਂ ਨਾਲ ਗੱਲਬਾਤ ਕੀਤੀ। ਫੌਜ ਨੇ ਪੈਰਾ ਟਰੂਪਿੰਗ ਤੇ ਫੌਜੀ ਅਭਿਆਸ ਦਾ ਪ੍ਰਦਰਸ਼ਨ ਕੀਤਾ। ਰੱਖਿਆ ਮੰਤਰੀ ਨਾਲ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਤੇ ਆਰਮੀ ਚੀਫ ਜਨਰਲ ਮਨੋਜ ਮੁਕੁੰਦ ਨਰਵਣੇ ਵੀ ਹਨ।
ਦੋ ਦਿਨ ਦੌਰੇ 'ਚ ਰਾਜਨਾਥ ਅੱਜ ਲੱਦਾਖ 'ਚ ਫਾਰਵਰਡ ਲੋਕੇਸ਼ਨ ਦਾ ਜਾਇਜ਼ਾ ਲੈਣਗੇ। ਸ਼ਨੀਵਾਰ ਉਹ ਸ੍ਰੀਨਗਰ ਜਾਣਗੇ। ਗਲਵਾਨ ਘਟਨੀ ਤੋਂ ਬਾਅਦ ਰਾਜਨਾਥ ਪਹਿਲੀ ਵਾਰ ਲੱਦਾਖ ਦਾ ਦੌਰਾ ਕਰ ਰਹੇ ਹਨ। 15 ਜੂਨ ਨੂੰ ਗਲਵਾਨ ਘਾਟੀ 'ਤੇ ਭਾਰਤੀ ਤੇ ਚੀਨੀ ਫੌਜ ਵਿਚਾਲੇ ਹੋਈ ਹਿੰਸਕ ਝੜਪ 'ਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ।
ਸ਼ਹਿਨਾਜ਼ ਗਿੱਲ ਹੋਈ ਦੁਖੀ! ਇੰਸਟਾਗ੍ਰਮ 'ਤੇ ਪ੍ਰਸ਼ੰਸਕਾਂ ਨੂੰ ਕੀਤੀ ਇਹ ਅਪੀਲ
ਇਕੋ ਵੇਲੇ ਹਸਪਤਾਲ ਦੇ 45 ਡਾਕਟਰ ਕੋਰੋਨਾ ਪੌਜ਼ੇਟਿਵ, ਇਲਾਜ ਤੋਂ ਪਰੇਸ਼ਾਨ ਹੋਏ ਲੋਕ
ਇਸ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਦੋ ਜੁਲਾਈ ਨੂੰ ਲੱਦਾਖ ਦੌਰੇ 'ਤੇ ਜਾਣਾ ਸੀ ਪਰ ਉਸ ਵੇਲੇ ਪ੍ਰੋਗਰਾਮ ਟਲ ਗਿਆ।
ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 10 ਲੱਖ ਤੋਂ ਪਾਰ, ਸਿਹਤ ਮੰਤਰੀ ਨੇ ਕਿਹਾ ਭਾਰਤ ਜਿੱਤ ਦੇ ਕਰੀਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ