ਰਾਫੇਲ ਡੀਲ 'ਚ ਨਹੀਂ ਹੋਇਆ ਘਪਲਾ-ਰੱਖਿਆ ਮੰਤਰੀ
ਨਵੀਂ ਦਿੱਲੀ: ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਦੁਹਰਾਇਆ ਕਿ ਰਾਫੇਲ ਸੌਦੇ 'ਚ ਕਿਸੇ ਤਰ੍ਹਾਂ ਦਾ ਘਪਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਾਡਾ ਬੇਸਿਕ ਰਾਫੇਲ ਏਅਰਕ੍ਰਾਫਟ ਯੂਪੀਏ ਦੀ ਕੀਮਤ ਤੋਂ 9 ਫੀਸਦੀ ਘੱਟ ਕੀਮਤ 'ਤੇ ਲਿਆ ਗਿਆ ਹੈ ਤੇ ਮਿਜ਼ਾਇਲਾਂ ਨਾਲ 20 ਫੀਸਦੀ 'ਤੇ ਘੱਟ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਫੇਲ ਸੌਦਾ ਸਰਕਾਰ ਲਈ ਬੇਫੋਰਸ ਸਾਬਿਤ ਨਹੀਂ ਹੋਵੇਗਾ ਕਿਉਂਕਿ ਡੀਲ 'ਚ ਕੋਈ ਦਲਾਲੀ ਜਾਂ ਕੁਰੱਪਸ਼ਨ ਨਹੀਂ ਹੈ।
ਰੱਖਿਆ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ 'ਤੇ ਰਾਫੋਲ ਦਾ ਦੋਸ਼ ਪਹਿਲੀ ਵਾਰ ਨਹੀਂ ਲੱਗਾ। ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਉਸ ਵੇਲੇ ਤੋਂ ਉਨ੍ਹਾਂ 'ਤੇ ਇਹ ਦੋਸ਼ ਲੱਗ ਰਹੇ ਹਨ। ਹਾਲਾਂਕਿ ਉਨ੍ਹਾਂ ਤੇ ਲੱਗਾ ਕੋਈ ਵੀ ਗੋਸ਼ ਸਾਬਿਤ ਨਹੀਂ ਹੋਇਆ। ਰੱਖਿਆ ਮੰਤਰੀ ਨੇ ਰਾਹੁਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਦੇ ਹਵਾਲੇ ਨਾਲ ਉਹ ਪ੍ਰਧਾਨ ਮੰਤਰੀ ਨੂੰ ਚੋਰ ਦੱਸ ਰਹੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਹੋ ਰਹੀਆਂ ਹਰਕਤਾਂ ਦਾ ਜਵਾਬ ਭਾਰਤੀ ਸੈਨਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਰਜੀਕਲ ਸਟ੍ਰਾਇਕ ਤੋਂ ਬਾਅਦ ਪਾਕਿਸਤਾਨ ਦਾ ਹੌਸਲਾ ਘਟਿਆ ਹੈ। ਇਸ ਲਈ ਅਸੀਂ ਸਰਜੀਕਲ ਸਟ੍ਰਾਇਕ ਦਾ ਦਿਨ ਮਨਾ ਕੇ ਦੇਸ਼ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੀਆਂ ਸੈਨਾਵਾਂ ਤੇ ਜਵਾਨ ਦੇਸ਼ ਲਈ ਕੀ ਕੁੱਝ ਕਰ ਰਹੇ ਹਨ।