Delhi Airport: ਦਿੱਲੀ ਏਅਰਪੋਰਟ 'ਤੇ ਵੱਡਾ ਹਾਦਸਾ ਹੋਣ ਤੋਂ ਟਲਿਆ, ਹਾਦਸਾਗ੍ਰਸਤ ਹੋਣ ਤੋਂ ਇਦਾਂ ਬਚੇ ਜਹਾਜ਼
Delhi Airport: ਵਿਸਤਾਰਾ ਏਅਰਲਾਈਨਸ ਦੇ ਇੱਕ ਜਹਾਜ਼ ਨੂੰ ਉਡਾਣ ਭਰਨ ਦੀ ਇਜਾਜ਼ਤ ਉਸ ਵੇਲੇ ਦਿੱਤੀ ਗਈ ਜਦੋਂ ਇੱਕ ਹੋਰ ਜਹਾਜ਼ ਲੈਂਡ ਕਰ ਰਿਹਾ ਸੀ।
Delhi Airport: ਦਿੱਲੀ ਏਅਰਪੋਰਟ 'ਤੇ ਬੁੱਧਵਾਰ ਸਵੇਰੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਵਿਸਤਾਰਾ ਏਅਰਲਾਈਨਸ ਦੇ ਇੱਕ ਜਹਾਜ਼ ਨੂੰ ਉਡਾਣ ਭਰਨ ਦੀ ਇਜਾਜ਼ਤ ਉਸ ਵੇਲੇ ਦਿੱਤੀ ਗਈ ਜਦੋਂ ਇੱਕ ਹੋਰ ਜਹਾਜ਼ ਲੈਂਡ ਕਰ ਰਿਹਾ ਸੀ। ਏਟੀਸੀ ਦੀਆਂ ਹਦਾਇਤਾਂ ਤੋਂ ਬਾਅਦ ਫਲਾਈਟ ਰੱਦ ਕਰ ਦਿੱਤੀ ਗਈ। ਨਿਊਜ਼ ਏਜੰਸੀ ਏਐਨਆਈ ਨੇ ਇਹ ਜਾਣਕਾਰੀ ਦਿੱਤੀ ਹੈ।
ਏਐਨਆਈ ਦੇ ਅਨੁਸਾਰ, ਦਿੱਲੀ ਤੋਂ ਬਾਗਡੋਗਰਾ ਦੀ ਫਲਾਈਟ ਹਾਲ ਹੀ ਵਿੱਚ ਉਦਘਾਟਨ ਕੀਤੇ ਗਏ UK725 ਨਵੇਂ ਰਨਵੇ ਤੋਂ ਉਡਾਣ ਭਰ ਰਹੀ ਸੀ। ਉਸ ਵੇਲੇ ਹੀ ਅਹਿਮਦਾਬਾਦ ਤੋਂ ਦਿੱਲੀ ਜਾ ਰਹੀ ਵਿਸਤਾਰਾ ਦੀ ਫਲਾਈਟ ਨੇੜੇ ਦੇ ਰਨਵੇ 'ਤੇ ਲੈਂਡ ਕਰਨ ਤੋਂ ਬਾਅਦ ਉਸੇ ਰਨਵੇਅ ਵੱਲ ਵੱਧ ਰਹੀ ਸੀ।
ਇਹ ਵੀ ਪੜ੍ਹੋ: ਲੌਂਗੋਵਾਲ 'ਚ ਕਿਸਾਨਾਂ ਅਤੇ ਪੁਲੀਸ ਦਰਮਿਆਨ ਹੋਈ ਝੜਪ ਨੂੰ ਲੈ ਕੇ SKM ਦੇ ਝੰਡੇ ਹੇਠ 32 ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ
Chandrayaan-3 lander is scheduled to touchdown on the lunar surface at 1804 hours today
— ANI (@ANI) August 23, 2023
The mission operations team at their command centre await the arrival of the Lander Module (LM) at the designated point, around 17:44 hours IST to give command for descent on the Moon
(Pic… pic.twitter.com/0rw30X0cvx
ਏਟੀਸੀ ਦੀਆਂ ਹਦਾਇਤਾਂ ਕਰਕੇ ਟਲਿਆ ਹਾਦਸਾ
ਇੱਕ ਅਧਿਕਾਰੀ ਨੇ ਏਐਨਆਈ ਨੂੰ ਦੱਸਿਆ, "ਦੋਵੇਂ ਫਲਾਈਟਾਂ ਨੂੰ ਇੱਕ ਹੀ ਸਮੇਂ ਵਿੱਚ ਉਡਾਣ ਭਰਨ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਪਰ ਏਟੀਸੀ ਨੇ ਤੁਰੰਤ ਕੰਟਰੋਲ ਕਰ ਲਿਆ। ਡਿਊਟੀ 'ਤੇ ਮੌਜੂਦ ਏਟੀਸੀ (ਏਅਰ ਟ੍ਰੈਫਿਕ ਕੰਟਰੋਲ) ਅਧਿਕਾਰੀ ਨੇ ਵਿਸਤਾਰਾ ਨੂੰ ਫਲਾਈਟ ਰੱਦ ਕਰਨ ਲਈ ਕਿਹਾ।"
ਉਡਾਣ ਰੱਦ ਹੋਣ ਤੋਂ ਬਾਅਦ ਦਿੱਲੀ-ਬਾਗਡੋਗਰਾ ਫਲਾਈਟ ਤੁਰੰਤ ਪਾਰਕਿੰਗ ਖੇਤਰ ਵਿੱਚ ਵਾਪਸ ਪਰਤ ਗਈ। ਅਧਿਕਾਰੀਆਂ ਨੇ ਕਿਹਾ ਕਿ ਫਲਾਈਟ ਵਿੱਚ ਈਂਧਨ ਭਰਿਆ ਗਿਆ ਸੀ, ਜੇਕਰ ਪਾਇਲਟ ਨੂੰ ਬਾਗਡੋਗਰਾ ਵਿੱਚ ਖਰਾਬ ਮੌਸਮ ਦਾ ਸਾਹਮਣਾ ਕਰਨਾ ਪਿਆ ਤਾਂ ਦਿੱਲੀ ਵਾਪਸ ਪਰਤਣ ਲਈ ਜਹਾਜ਼ ਵਿੱਚ ਕਾਫ਼ੀ ਬਾਲਣ ਦੀ ਮਾਤਰਾ ਹੋਵੇ। ਨਾਲ ਹੀ ਬ੍ਰੇਕਿੰਗ ਸਿਸਟਮ ਦੀ ਵੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ: ਸਿਹਤ ਤੇ ਸਿੱਖਿਆ ਦੇ ਖੇਤਰ ‘ਚ ਮਿਆਰੀ ਸੁਧਾਰ 'ਆਪ' ਸਰਕਾਰ ਦਾ ਮੁੱਢਲਾ ਕਾਰਜ: ਵਿਧਾਇਕ ਗੋਇਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।