Delhi Auto Taxi Fare Hike : ਦਿੱਲੀ 'ਚ ਮਹਿੰਗਾ ਹੋਇਆ ਆਟੋ-ਟੈਕਸੀ ਦਾ ਸਫ਼ਰ , ਕੇਜਰੀਵਾਲ ਸਰਕਾਰ ਨੇ ਨੋਟੀਫਾਈ ਕੀਤੇ ਨਵੇਂ ਰੇਟ
Delhi Auto Taxi Fare Hike News : ਵਧਦੀ ਮਹਿੰਗਾਈ ਦੇ ਵਿਚਕਾਰ ਦਿੱਲੀ ਸਰਕਾਰ ਨੇ ਆਟੋ-ਟੈਕਸੀ ਕਿਰਾਏ ਦੀਆਂ ਨਵੀਆਂ ਦਰਾਂ ਨੂੰ ਨੋਟੀਫਾਈ ਕੀਤਾ ਹੈ। ਮਤਲਬ ਹੁਣ ਤੁਹਾਨੂੰ ਆਟੋ-ਟੈਕਸੀ ਲਈ ਨਵੇਂ ਰੇਟ ਮੁਤਾਬਕ ਕਿਰਾਏ ਦੀ ਚੋਣ ਕਰਨੀ ਪਵੇਗੀ
Delhi Auto Taxi Fare Hike News : ਵਧਦੀ ਮਹਿੰਗਾਈ ਦੇ ਵਿਚਕਾਰ ਦਿੱਲੀ ਸਰਕਾਰ ਨੇ ਆਟੋ-ਟੈਕਸੀ ਕਿਰਾਏ ਦੀਆਂ ਨਵੀਆਂ ਦਰਾਂ ਨੂੰ ਨੋਟੀਫਾਈ ਕੀਤਾ ਹੈ। ਮਤਲਬ ਹੁਣ ਤੁਹਾਨੂੰ ਆਟੋ-ਟੈਕਸੀ ਲਈ ਨਵੇਂ ਰੇਟ ਮੁਤਾਬਕ ਕਿਰਾਏ ਦੀ ਚੋਣ ਕਰਨੀ ਪਵੇਗੀ। ਆਟੋ ਮੀਟਰ ਪਹਿਲੇ ਡੇਢ ਕਿਲੋਮੀਟਰ ਤੋਂ ਬਾਅਦ 25 ਰੁਪਏ ਦੀ ਬਜਾਏ 30 ਰੁਪਏ ਅਤੇ ਉਸ ਤੋਂ ਬਾਅਦ ਕਿਰਾਇਆ 9.5 ਰੁਪਏ ਪ੍ਰਤੀ ਕਿਲੋਮੀਟਰ ਦੀ ਬਜਾਏ 11 ਰੁਪਏ ਹੋ ਜਾਵੇਗਾ। ਇਸ ਦੇ ਨਾਲ ਹੀ 40 ਰੁਪਏ ਦੇ ਘੱਟੋ-ਘੱਟ ਕਿਰਾਏ ਤੋਂ ਬਾਅਦ ਹੁਣ ਯਾਤਰੀਆਂ ਨੂੰ ਨਾਨ-ਏਸੀ ਟੈਕਸੀ ਲਈ 17 ਰੁਪਏ ਪ੍ਰਤੀ ਕਿਲੋਮੀਟਰ ਦਾ ਭੁਗਤਾਨ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਸੀਐਮ ਦੀ ਘੁਰਕੀ ਤੋਂ ਡਰੇ ਹੜਤਾਲੀ ਅਫਸਰ , ਹੁਣ ਕੰਮ 'ਤੇ ਪਰਤਣਗੇ PCS ਅਫ਼ਸਰ
ਜ਼ਿਕਰਯੋਗ ਹੈ ਕਿ ਪਹਿਲਾਂ ਇਹ ਕਿਰਾਇਆ 14 ਰੁਪਏ ਪ੍ਰਤੀ ਕਿਲੋਮੀਟਰ ਸੀ ਜਦਕਿ ਏਸੀ ਟੈਕਸੀ ਦਾ ਕਿਰਾਇਆ 16 ਰੁਪਏ ਪ੍ਰਤੀ ਕਿਲੋਮੀਟਰ ਤੋਂ ਵਧਾ ਕੇ 20 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ। ਰਾਤ ਦੇ ਚਾਰਜ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਸੋਧੇ ਹੋਏ ਕਿਰਾਏ ਨੂੰ ਅਕਤੂਬਰ 2022 ਵਿੱਚ ਦਿੱਤੀ ਗਈ ਸੀ ਮਨਜ਼ੂਰੀ
ਦੱਸ ਦੇਈਏ ਕਿ 28 ਅਕਤੂਬਰ 2022 ਨੂੰ ਦਿੱਲੀ ਸਰਕਾਰ ਨੇ ਦਿੱਲੀ ਵਿੱਚ ਆਟੋ ਰਿਕਸ਼ਾ ਅਤੇ ਟੈਕਸੀ ਦੇ ਸੰਸ਼ੋਧਿਤ ਕਿਰਾਏ ਨੂੰ ਮਨਜ਼ੂਰੀ ਦਿੱਤੀ ਸੀ। ਸੀਐਨਜੀ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਤੋਂ ਦੁਖੀ ਆਟੋ ਅਤੇ ਟੈਕਸੀ ਡਰਾਈਵਰ ਲੰਬੇ ਸਮੇਂ ਤੋਂ ਕਿਰਾਏ ਵਧਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੀ ਬੇਨਤੀ 'ਤੇ ਦਿੱਲੀ ਸਰਕਾਰ ਨੇ ਪਿਛਲੇ ਸਾਲ ਕਿਰਾਇਆ ਸੋਧ ਲਈ ਗਠਿਤ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਕਿਰਾਏ 'ਚ ਬਦਲਾਅ ਦਾ ਐਲਾਨ ਕੀਤਾ ਸੀ, ਜਿਸ ਨੂੰ ਹੁਣ ਨੋਟੀਫਾਈ ਕਰ ਦਿੱਤਾ ਗਿਆ ਹੈ। ਯਾਨੀ ਹੁਣ ਯਾਤਰੀਆਂ ਨੂੰ ਵਧੀ ਹੋਈ ਕੀਮਤ ਦੇ ਹਿਸਾਬ ਨਾਲ ਕਿਰਾਇਆ ਅਦਾ ਕਰਨਾ ਹੋਵੇਗਾ।
ਪਿਛਲੇ ਸਾਲ 73 ਫੀਸਦੀ ਵਧੇ ਸੀ ਸੀਐਨਜੀ ਦੇ ਰੇਟ