ਨਵੀਂ ਦਿੱਲੀ: ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸੀਮਾਵਾਂ ’ਤੇ ਸਖ਼ਤ ਠੰਢ ਵਿੱਚ ਡਟਿਆਂ 30 ਦਿਨ ਹੋ ਚੁੱਕੇ ਹਨ। ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਛੇ ਗੇੜ ਦੀ ਗੱਲਬਾਤ ਦਾ ਹਾਲੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਹੈ। ਦਿੱਲੀ ਦੀ ਸਰਹੱਦ ਉੱਤੇ ਲਗਪਗ ਇੱਕ ਮਹੀਨੇ ਤੋਂ ਰੋਸ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨ ਤਿੰਨ ਨਵੇਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਉੱਤੇ ਡਟੇ ਹੋਏ ਹਨ।


ਤੁਹਾਨੂੰ ਯਾਦ ਹੋਵੇਗਾ ਕਿ 26 ਨਵੰਬਰ ਨੂੰ ਪੰਜਾਬ ਤੇ ਹਰਿਆਣਾ ਦੇ ਹਜ਼ਾਰਾਂ ਕਿਸਾਨਾਂ ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰ ਵੱਲ ਚਾਲੇ ਪਾ ਦਿੱਤੇ ਸਨ। ਇਸ ਬਾਰਡਰ ਤੱਕ ਪੁੱਜਣ ਤੋਂ ਪਹਿਲਾਂ ਕਿਸਾਨਾਂ ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਉੱਤੇ ਸਖ਼ਤ ਸਰਦੀ ਵਿੱਚ ਵੀ ਠੰਢੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ।

ਹੁਣ ਤੱਕ ਦੀਆਂ ਅਹਿਮ ਗੱਲਾਂ-

ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਦਾ ਪਹਿਲਾ ਗੇੜ 1 ਦਸੰਬਰ ਨੂੰ ਵਿਗਿਆਨ ਭਵਨ ’ਚ ਹੋਇਆ ਸੀ; ਜੋ ਤਿੰਨ ਘੰਟੇ ਚੱਲਿਆ ਸੀ।

3 ਦਸੰਬਰ ਨੂੰ ਦੂਜੇ ਗੇੜ ’ਚ ਕਿਸਾਨਾਂ ਨੇ ਸਰਕਾਰ ਨੂੰ ਸਪੱਸ਼ਟ ਆਖ ਦਿੱਤਾ ਸੀ ਕਿ ਇਹ ਅੰਦੋਲਨ ਤਦ ਤੱਕ ਜਾਰੀ ਰੱਖਿਆ ਜਾਵੇਗਾ, ਜਦ ਤੱਕ ਤਿੰਨੇ ਨਵੇਂ ਖੇਤੀ ਕਾਨੂੰਨ ਵਾਪਸ ਨਹੀਂ ਲੈ ਲਏ ਜਾਂਦੇ। ਉਨ੍ਹਾਂ ਇਹ ਵੀ ਕਹਿ ਦਿੱਤਾ ਸੀ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਸੋਧ ਮਨਜ਼ੂਰ ਨਹੀਂ, ਉਹ ਸਿਰਫ਼ ਕਾਨੂੰਨਾਂ ਦਾ ਖ਼ਾਤਮਾ ਚਾਹੁੰਦੇ ਹਨ।

Haryana toll plazas: ਹਰਿਆਣਾ ’ਚ ਕਿਸਾਨਾਂ ਦਾ ‘ਟੋਲ ਫ਼੍ਰੀ’ ਅੰਦੋਲਨ, ਬਗੈਰ ਪਰਚੀ ਲੰਘ ਰਹੀਆਂ ਗੱਡੀਆਂ

8 ਦਸੰਬਰ ਨੂੰ ਕਿਸਾਨਾਂ ਨੇ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀਂ 3 ਵਜੇ ਤੱਕ ‘ਭਾਰਤ ਬੰਦ’ ਦਾ ਸੱਦਾ ਦਿੱਤਾ ਸੀ। ਇਸ ਸੱਦੇ ਦਾ ਅਸਰ ਕੁਝ ਥਾਵਾਂ ਉੱਤੇ ਵੇਖਿਆ ਗਿਆ।

12 ਦਸੰਬਰ ਨੂੰ ਪੰਜਾਬ ਤੇ ਹਰਿਆਣਾ ਸਮੇਤ ਦਿੱਲੀ ਹਾਈਵੇਅ ਉੱਤੇ ਸਾਰੇ ਟੋਲ ਪਲਾਜ਼ਾ ਉੱਤੇ ਕਿਸਾਨਾਂ ਨੇ ਕਬਜ਼ਾ ਕਰ ਲਿਆ ਸੀ। ਇਸ ਦੇ ਨਾਲ ਹੀ ਸਿੰਘੂ, ਟਿਕਰੀ, ਚਿੱਲਾ ਤੇ ਗਾਜ਼ੀਪੁਰ ਬਾਰਡਰ ਉੱਤੇ ਕਿਸਾਨਾਂ ਨੂੰ ਖਾਣਾ ਖਵਾਉਣ ਲਈ ਵੱਡੇ ਪੱਧਰ ਉੱਤੇ ਲੰਗਰ ਚਲਾਏ ਜਾ ਰਹੇ ਹਨ।

ਸਰਕਾਰ ਦਾ ਲਗਾਤਾਰ ਇਹੋ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਕਿਸੇ ਫ਼ੈਸਲੇ ਤੱਕ ਪੁੱਜਣ ਹੀ ਨਹੀਂ ਦੇਣਾ ਚਾਹੁੰਦੀਆਂ ਪਰ ਅਸਲੀ ਕਿਸਾਨ ਜ਼ਰੂਰ ਕੋਈ ਹੱਲ ਲੱਭਣਗੇ।

ਸਖ਼ਤ ਠੰਢ ਕਾਰਣ ਬਹੁਤ ਸਾਰੇ ਕਿਸਾਨ ਇਸ ਅੰਦੋਲਨ ਦੌਰਾਨ ਅਕਾਲ ਚਲਾਣਾ ਕਰ ਗਏ ਹਨ। ਬੀਤੀ 15 ਦਸੰਬਰ ਨੂੰ ਬਾਬਾ ਰਾਮ ਸਿੰਘ ਨੇ ਵੀ ਅੰਦੋਲਨਕਾਰੀ ਕਿਸਾਨਾਂ ਦੇ ਦੁੱਖ ਵੇਖਣ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ ਸੀ।

ਅਮਰੀਕੀ 'ਚ ਖੇਤੀ ਕਾਨੂੰਨਾਂ ਖਿਲਾਫ ਵੱਡਾ ਐਕਸ਼ਨ, ਸੰਸਦ ਮੈਂਬਰਾਂ ਨੇ ਪੌਂਪੀਓ ਨੂੰ ਦਖਲ ਦੇਣ ਲਈ ਕਿਹਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904