Delhi Budget 2022: ਦਿੱਲੀ ਸਰਕਾਰ ਨੇ ਪੇਸ਼ ਕੀਤਾ 'ਰੁਜ਼ਗਾਰ ਬਜਟ', ਅਗਲੇ 5 ਸਾਲਾਂ 'ਚ ਦਿੱਤੀਆਂ ਜਾਣਗੀਆ 20 ਲੱਖ ਨੌਕਰੀਆਂ- ਸਿਸੋਦੀਆ
Delhi Budget 2022: ਦਿੱਲੀ ਸਰਕਾਰ ਅੱਜ ਵਿੱਤੀ ਸਾਲ 2022-23 ਦਾ ਬਜਟ ਪੇਸ਼ ਕਰ ਰਹੀ ਹੈ। ਦਿੱਲੀ ਦੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਵਾਰ ਦੇ ਬਜਟ ਨੂੰ ਰੋਜ਼ਗਾਰ ਬਜਟ ਦਾ ਨਾਂ ਦਿੱਤਾ ਹੈ।
Delhi Budget 2022: ਦਿੱਲੀ ਸਰਕਾਰ ਅੱਜ ਵਿੱਤੀ ਸਾਲ 2022-23 ਦਾ ਬਜਟ ਪੇਸ਼ ਕਰ ਰਹੀ ਹੈ। ਦਿੱਲੀ ਦੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਵਾਰ ਦੇ ਬਜਟ ਨੂੰ ਰੋਜ਼ਗਾਰ ਬਜਟ ਦਾ ਨਾਂ ਦਿੱਤਾ ਹੈ। ਸਿਸੋਦੀਆ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਸਾਡੀ ਸਰਕਾਰ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਗਲੇ ਪੰਜ ਸਾਲਾਂ ਵਿੱਚ ਸੂਬੇ ਦੇ ਨੌਜਵਾਨਾਂ ਨੂੰ 20 ਲੱਖ ਨਵੀਆਂ ਨੌਕਰੀਆਂ ਦੇਵੇਗੀ। ਇਸ ਵਾਰ ਸਾਰੇ ਵਿਧਾਇਕਾਂ ਨੂੰ ਬਜਟ ਪੜ੍ਹਨ ਲਈ ਟੈਬਲਟ ਦਿੱਤੇ ਗਏ ਹਨ।
ਹੋਰ ਰਾਜ ਵੀ ਸਾਡੇ ਕੰਮ ਤੋਂ ਲੈ ਰਹੇ ਪ੍ਰੇਰਨਾ - ਸਿਸੋਦੀਆ
ਬਜਟ ਪੜ੍ਹਦੇ ਹੋਏ ਸਿਸੋਦੀਆ ਨੇ ਕਿਹਾ ਕਿ ਇਹ ਸਾਡੀ ਸਰਕਾਰ ਦਾ 8ਵਾਂ ਬਜਟ ਹੈ। ਸਾਡੀ ਸਰਕਾਰ ਨੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਇਤਿਹਾਸਕ ਕੰਮ ਕੀਤਾ ਹੈ, ਜਿਸ ਤੋਂ ਹੋਰ ਸੂਬੇ ਵੀ ਪ੍ਰੇਰਨਾ ਲੈ ਰਹੇ ਹਨ। ਦਿੱਲੀ ਦੇ 75% ਘਰਾਂ ਵਿੱਚ ਬਿਜਲੀ ਦਾ ਬਿੱਲ ਜ਼ੀਰੋ 'ਤੇ ਆਉਂਦਾ ਹੈ। ਅਸੀਂ ਗਲੀ-ਗਲੀ ਸੀਸੀਟੀਵੀ ਲਗਾ ਕੇ ਅਪਰਾਧ ਨੂੰ ਰੋਕਣ ਵਿੱਚ ਮਦਦ ਕੀਤੀ ਹੈ। ਇੰਨਾ ਹੀ ਨਹੀਂ, ਸਰਕਾਰ ਨੇ ਅੰਤਰਰਾਸ਼ਟਰੀ ਖੇਡ ਸਹੂਲਤਾਂ ਵਿਕਸਿਤ ਕੀਤੀਆਂ, ਡੋਰ ਸਟੈਪ ਡਿਲੀਵਰੀ ਸ਼ੁਰੂ ਕੀਤੀ। ਹੁਣ ਲੋਕ ਸਰਕਾਰੀ ਦਫ਼ਤਰ ਨਹੀਂ ਜਾਂਦੇ ਸਗੋਂ ਸਰਕਾਰੀ ਮੁਲਾਜ਼ਮ ਲੋਕਾਂ ਦੇ ਗੇੜੇ ਮਾਰਦੇ ਹਨ।
ਸਿਸੋਦੀਆ ਨੇ ਦੱਸਿਆ ਕਿ ਸੂਬੇ ਵਿੱਚ ਨਵੇਂ ਸਕੂਲ ਬਣਾਏ ਗਏ ਹਨ। ਲੋਕਾਂ ਨੂੰ 24 ਘੰਟੇ ਬਿਜਲੀ ਮਿਲ ਰਹੀ ਹੈ। ਨਾਲ ਹੀ ਮੈਟਰੋ ਦਾ ਵਿਸਤਾਰ ਹੋਇਆ ਹੈ। ਉਨ੍ਹਾਂ ਕਿਹਾ, “ਪਿਛਲੇ 7 ਬਜਟਾਂ ਦੇ ਸਫ਼ਲਤਾਪੂਰਵਕ ਲਾਗੂ ਹੋਣ ਕਾਰਨ ਦਿੱਲੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਵਿੱਚ ਇੱਕ ਲੱਖ 78 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਕੋਵਿਡ ਤੋਂ ਬਾਅਦ ਨਿੱਜੀ ਖੇਤਰ ਵਿੱਚ 10 ਲੱਖ ਨੌਕਰੀਆਂ ਦੇਖੀ ਗਈ।
ਅਗਲੇ ਪੰਜ ਸਾਲਾਂ 'ਚ 20 ਲੱਖ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ: ਸਿਸੋਦੀਆ
ਸਿਸੋਦੀਆ ਨੇ ਕਿਹਾ, “ਕੋਵਿਡ ਦੇ ਹਾਲਾਤਾਂ ਨੂੰ ਸੰਭਾਲਿਆ ਗਿਆ ਕਿਉਂਕਿ ਸਰਕਾਰ ਪਹਿਲਾਂ ਹੀ ਸਿਹਤ ਖੇਤਰ ਵਿੱਚ ਨਿਵੇਸ਼ ਕਰ ਚੁੱਕੀ ਹੈ। ਕੋਵਿਡ ਵਿੱਚ ਲੋਕਾਂ ਨੂੰ ਬਹੁਤ ਨੁਕਸਾਨ ਹੋਇਆ। ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਹੁਣ ਰੁਜ਼ਗਾਰ ਵਧਾਉਣ ਦੀ ਲੋੜ ਹੈ।'' ਉਨ੍ਹਾਂ ਕਿਹਾ, ''ਇਸ ਵਾਰ ਮੈਂ ਰੁਜ਼ਗਾਰ ਬਜਟ ਪੇਸ਼ ਕਰ ਰਿਹਾ ਹਾਂ। 2047 ਤੱਕ ਦਿੱਲੀ ਦੇ ਲੋਕਾਂ ਦੀ ਆਮਦਨ ਉਸ ਸਮੇਂ ਦੇ ਸਿੰਗਾਪੁਰ ਦੇ ਲੋਕਾਂ ਦੀ ਆਮਦਨ ਤੋਂ ਤਿੰਨ ਗੁਣਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਗਲੇ ਪੰਜ ਸਾਲਾਂ ਵਿੱਚ ਘੱਟੋ-ਘੱਟ 20 ਲੱਖ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।