ਪੜਚੋਲ ਕਰੋ
ਦਿੱਲੀ 'ਚ ਸ਼ਖਸ ਨੂੰ ਕਾਰ ਦੇ ਬੋਨਟ ਨਾਲ 1 ਕਿਲੋਮੀਟਰ ਤੱਕ ਘਸੀਟਿਆ, ਜਦੋਂ ਪੁਲਿਸ ਨੇ ਕੀਤਾ ਪਿੱਛਾ ਤਾਂ ਰੋਕੀ ਕਾਰ ਅਤੇ ਫਿਰ...
Delhi Man Dragged : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਇੱਕ ਵਿਅਕਤੀ ਨੂੰ ਕਾਰ ਨਾਲ ਤਿੰਨ ਕਿਲੋਮੀਟਰ ਤੱਕ ਘਸੀਟਣ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਯਾਨੀ 30 ਅਪ੍ਰੈਲ ਦੀ ਰਾਤ ਨੂੰ ਆਸ਼ਰਮ ਚੌਕ 'ਤੇ ਇਕ
Delhi Man Dragged : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਇੱਕ ਵਿਅਕਤੀ ਨੂੰ ਕਾਰ ਨਾਲ ਤਿੰਨ ਕਿਲੋਮੀਟਰ ਤੱਕ ਘਸੀਟਣ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਯਾਨੀ 30 ਅਪ੍ਰੈਲ ਦੀ ਰਾਤ ਨੂੰ ਆਸ਼ਰਮ ਚੌਕ 'ਤੇ ਇਕ ਕਾਰ ਚਾਲਕ ਇੰਨਾ ਅੱਗ ਬਬੂਲਾ ਹੋ ਗਿਆ ਕਿ ਉਹ ਪੀੜਤ ਵਿਅਕਤੀ ਨੂੰ ਤਿੰਨ ਕਿਲੋਮੀਟਰ ਤੱਕ ਘਸੀਟਦਾ ਲੈ ਗਿਆ। ਜਦੋਂ ਕਿ ਬੋਨਟ 'ਤੇ ਖਤਰੇ 'ਚ ਲਟਕਿਆ ਵਿਅਕਤੀ ਕਾਰ ਨੂੰ ਰੋਕਣ ਲਈ ਵਾਰ-ਵਾਰ ਰੌਲਾ ਪਾਉਂਦਾ ਰਿਹਾ ਪਰ ਕਾਰ ਚਾਲਕ ਨੇ ਉਸ ਦੀ ਇਕ ਵੀ ਨਹੀਂ ਸੁਣੀ। ਕਾਰ ਚਾਲਕ ਇੱਕ ਵਿਅਕਤੀ ਨੂੰ ਬੋਨਟ 'ਤੇ ਉਦੋਂ ਤੱਕ ਘਸੀਟਦਾ ਰਿਹਾ ਜਦੋਂ ਤੱਕ ਦਿੱਲੀ ਪੁਲਿਸ ਨੇ ਕਾਰ ਦਾ ਪਿੱਛਾ ਕਰਕੇ ਉਸਨੂੰ ਰੋਕਣ ਲਈ ਮਜਬੂਰ ਨਹੀਂ ਕੀਤਾ।
ਦਿੱਲੀ ਪੁਲਿਸ ਦੀ ਕਾਰਵਾਈ ਤੋਂ ਪਹਿਲਾਂ ਯਾਨੀ ਕਿ ਕਾਰ ਨੂੰ ਰੋਕਣ ਤੋਂ ਪਹਿਲਾਂ ਇੱਕ ਕਾਰ ਆਸ਼ਰਮ ਚੌਂਕ ਤੋਂ ਦਿੱਲੀ ਦੇ ਨਿਜ਼ਾਮੂਦੀਨ ਦਰਗਾਹ ਵੱਲ ਚੱਲੀ, ਜਿਸ ਵਿੱਚ ਇੱਕ ਵਿਅਕਤੀ ਗੱਡੀ ਦੇ ਬੋਨਟ ਨਾਲ ਚਿਪਕਿਆ ਹੋਇਆ ਸੀ। ਉਸਦੀ ਜਾਨ ਖਤਰੇ ਵਿੱਚ ਸੀ। ਜੇਕਰ ਉਹ ਗੱਡੀ ਦੇ ਹੇਠਾਂ ਆ ਜਾਂਦਾ ਤਾਂ ਉਸਦੀ ਮੌਤ ਹੋ ਸਕਦੀ ਸੀ। ਇਹ ਘਟਨਾ ਬੀਤੀ ਰਾਤ ਕਰੀਬ 11 ਵਜੇ ਵਾਪਰੀ। ਕਾਰ ਨਾਲ ਇਕ ਵਿਅਕਤੀ ਨੂੰ ਘਸੀਟਣ ਦਾ ਮਾਮਲਾ ਕੈਮਰੇ 'ਚ ਕੈਦ ਹੋ ਗਿਆ।
ਪੀੜਤ ਚੇਤਨ ਨੇ ਘਟਨਾ ਬਾਰੇ ਏਐਨਆਈ ਨੂੰ ਦੱਸਿਆ ਕਿ ਉਹ ਡਰਾਈਵਰ ਵਜੋਂ ਕੰਮ ਕਰਦਾ ਹੈ। ਉਹ ਇੱਕ ਯਾਤਰੀ ਨੂੰ ਆਸ਼ਰਮ ਵਿੱਚ ਉਤਾਰ ਕੇ ਵਾਪਸ ਆ ਰਿਹਾ ਸੀ। ਚੇਤਨ ਦਾ ਦੋਸ਼ ਹੈ ਕਿ ਦੋਸ਼ੀ ਡਰਾਈਵਰ ਦੀ ਕਾਰ ਨੇ ਉਸ ਦੇ ਵਾਹਨ ਟੱਚ ਕੀਤਾ। ਇਸ ਤੋਂ ਬਾਅਦ ਉਹ ਬਾਹਰ ਨਿਕਲ ਕੇ ਆਪਣੀ ਕਾਰ ਦੇ ਅੱਗੇ ਖੜ੍ਹਾ ਹੋ ਗਿਆ, ਜਿਸ ਤੋਂ ਬਾਅਦ ਦੋਸ਼ੀ ਨੇ ਕਾਰ ਭਜਾਉਣੀ ਸ਼ੁਰੂ ਕਰ ਦਿੱਤੀ। ਉਸ ਦੀ ਇਸ ਹਰਕਤ ਕਾਰਨ ਮੈਂ ਬੋਨਟ 'ਤੇ ਲਟਕ ਗਿਆ। ਵਾਰ-ਵਾਰ ਕਾਰ ਰੋਕਣ ਲਈ ਕਹਿਣ ਦੇ ਬਾਵਜੂਦ ਉਹ ਮੈਨੂੰ ਆਸ਼ਰਮ ਚੌਕ ਤੋਂ ਨਿਜ਼ਾਮੂਦੀਨ ਤੱਕ ਬੋਨਟ 'ਤੇ ਘਸੀਟਦਾ ਰਿਹਾ। ਦੋਸ਼ੀ ਕਾਰ ਚਾਲਕ ਪੂਰੀ ਤਰ੍ਹਾਂ ਸ਼ਰਾਬੀ ਸੀ। ਆਪਣੀ ਜਾਨ ਨੂੰ ਖਤਰੇ ਵਿੱਚ ਦੇਖ ਕੇ ਮੈਂ ਪੀਸੀਆਰ ਦੀ ਗੱਡੀ ਖੜ੍ਹੀ ਦੇਖ ਕੇ ਬਚਾਉਣ ਦੀ ਗੁਹਾਰ ਲਗਾਈ। ਕਾਰ ਰੁਕਣ ਤੱਕ ਉਹ ਸਾਡਾ ਪਿੱਛਾ ਕਰਦੇ ਰਹੇ।

#WATCH | Delhi: At around 11 pm last night, a car coming from Ashram Chowk to Nizamuddin Dargah drove for around 2-3 kilometres with a person hanging on the bonnet. pic.twitter.com/54dOCqxWTh
— ANI (@ANI) May 1, 2023
ਆਰੋਪੀ ਨੇ ਲਗਾਏ ਇਹ ਇਲਜ਼ਾਮ
ਇਸ ਦੇ ਉਲਟ ਦੋਸ਼ੀ ਕਾਰ ਚਾਲਕ ਰਾਮਚੰਦ ਕੁਮਾਰ ਨੇ ਪੀੜਤ ਦੇ ਆਰੋਪਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਦੋਸ਼ੀ ਕਾਰ ਚਾਲਕ ਦਾ ਕਹਿਣਾ ਹੈ ਕਿ ਉਸ ਦੀ ਕਾਰ ਨੇ ਚੇਤਨ ਦੀ ਗੱਡੀ ਨੂੰ ਟੱਚ ਨਹੀਂ ਕੀਤਾ ਸੀ। ਇਸ ਦੇ ਬਾਵਜੂਦ ਚੇਤਨ ਨੇ ਉਸਦੀ ਕਾਰ ਦੇ ਬੋਨਟ 'ਤੇ ਛਾਲ ਮਾਰ ਦਿੱਤੀ। ਮੈਂ ਉਸਨੂੰ ਹੇਠਾਂ ਉਤਰਨ ਲਈ ਕਿਹਾ ਪਰ ਉਸਨੇ ਇੱਕ ਨਾ ਸੁਣੀ। ਫਿਰ ਮੈਂ ਆਪਣੀ ਕਾਰ ਰੋਕੀ ਅਤੇ ਉਸਨੂੰ ਪੁੱਛਿਆ ਕਿ ਉਹ ਕੀ ਕਰ ਰਿਹਾ ਹੈ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement