ਪੜਚੋਲ ਕਰੋ
Advertisement
ਫੈਸ਼ਨ ਡਿਜ਼ਾਇਨਰ ਤੇ ਨੌਕਰ ਦਾ ਕਤਲ, ਤਿੰਨ ਜਣੇ ਗ੍ਰਿਫਤਾਰ
ਨਵੀਂ ਦਿੱਲੀ: ਦਿੱਲੀ ਦੇ ਵਸੰਤ ਕੁੰਜ ਇਲਾਕੇ ‘ਚ 53 ਸਾਲਾ ਫੈਸ਼ਨ ਡਿਜ਼ਾਇਨਰ ਮਾਲਾ ਲੱਖਾਨੀ ਤੇ ਉਸ ਦੇ ਨੌਕਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਨੌਕਰ ਦੀ ਪਛਾਣ ਬਹਾਦੁਰ 50 ਸਾਲ ਵਜੋਂ ਹੋਈ ਹੈ। ਦੋਵਾਂ ਦਾ ਕਤਲ ਕਿਸੇ ਤੇਜ਼ਧਾਰ ਹਥਿਆਰ ਨਾਲ ਹੋਇਆ ਹੈ। ਦਿੱਲੀ ਪੁਲਿਸ ਨੇ ਦੱਸਿਆ ਕਿ ਦੋਵਾਂ ਦੀਆਂ ਲਾਸ਼ਾਂ ਘਰ ਵਿੱਚੋਂ ਮਿਲੀਆਂ ਹਨ।
ਪੁਲਿਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਇਸ ਮਾਮਲੇ ਵਿੱਚ ਤਿੰਨ ਨੌਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਸਭ ਤੋਂ ਅਜੇ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਕਤਲ ਦਾ ਮਕਸਦ ਸਾਹਮਣੇ ਨਹੀਂ ਆਇਆ। ਅੱਜ ਸਵੇਰੇ ਹੀ ਪੁਲਿਸ ਨੂੰ ਵਸੰਤ ਕੁੰਜ ‘ਚ ਦੋ ਲੋਕਾਂ ਦੀਆਂ ਲਾਸ਼ਾਂ ਮਿਲਣ ਦੀ ਖ਼ਬਰ ਮਿਲੀ ਸੀ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਡਿਜ਼ਾਇਨਰ ਮਾਲਾ ਲਖਾਨੀ ਦੇ ਗੁਆਂਢੀ ਇਕਬਾਲ ਖ਼ਾਨ ਦਾ ਕਹਿਣਾ ਹੈ ਕਿ ਜਿਸ ਘਰ ‘ਚ ਮਾਲਾ ਦਾ ਕਤਲ ਹੋਇਆ, ਉਹ ਇੱਥੇ ਕਈ ਸਾਲਾਂ ਤੋਂ ਰਹਿ ਰਹੀ ਸੀ। ਮਾਲਾ ਦਾ ਨੌਕਰ ਬਹਾਦੁਰ ਵੀ ਇੱਥੇ ਹੀ ਰਹਿੰਦਾ ਸੀ। ਇੱਕ ਨੌਕਰ ਦਿਨ ‘ਚ ਆ ਕੇ ਬੁਟੀਕ ਦਾ ਕੰਮ ਕਰਦਾ ਸੀ। ਗੁਆਂਢੀ ਨੇ ਹੀ ਦੱਸਿਆ ਕਿ ਮਾਲਾ ਦਾ ਗ੍ਰੀਨ ਪਾਰਕ ‘ਚ ਬੁਟੀਕ ਦਾ ਸ਼ੋਅਰੂਮ ਹੈ।Delhi: 53-year-old fashion designer and her servant found murdered in her house in Vasant Kunj last night, three people arrested; Police investigation underway pic.twitter.com/XYSKL9lbjt
— ANI (@ANI) November 15, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਾਲੀਵੁੱਡ
ਪੰਜਾਬ
ਵਿਸ਼ਵ
ਚੰਡੀਗੜ੍ਹ
Advertisement