Delhi: ਸਰਕਾਰ ਦਾ ਵੱਡਾ ਐਲਾਨ! ਮਜ਼ਦੂਰਾਂ ਲਈ ਖੁਸ਼ਖਬਰੀ, ਹੁਣ ਖਾਤੇ 'ਚ ਆਉਣਗੇ 10,000 ਰੁਪਏ! ਜਾਣੋ ਪੂਰਾ ਵੇਰਵਾ
ਦਿੱਲੀ ਵਿੱਚ ਲਗਾਤਾਰ ਖਰਾਬ ਹਵਾ ਨੇ ਲੋਕਾਂ ਦੇ ਨਾਲ-ਨਾਲ ਸਰਕਾਰ ਦੀ ਚਿੰਤਾ ਵੀ ਵਧਾ ਦਿੱਤੀ ਹੈ। ਇਸ ਦੌਰਾਨ ਪੂਰੇ ਦਿੱਲੀ ਵਿੱਚ ਨਿਰਮਾਣ ਕੰਮਾਂ 'ਤੇ ਰੋਕ ਲਾ ਦਿੱਤੀ ਗਈ ਹੈ। ਇੱਕ ਪਾਸੇ ਸਰਕਾਰ ਦੇ ਇਸ ਫੈਸਲੇ ਨਾਲ ਪ੍ਰਦੂਸ਼ਣ ਨੂੰ ਕੰਟਰੋਲ ਕਰਨ..

ਦਿੱਲੀ ਵਿੱਚ ਲਗਾਤਾਰ ਖਰਾਬ ਹਵਾ ਨੇ ਲੋਕਾਂ ਦੇ ਨਾਲ-ਨਾਲ ਸਰਕਾਰ ਦੀ ਚਿੰਤਾ ਵੀ ਵਧਾ ਦਿੱਤੀ ਹੈ। ਇਸ ਦੌਰਾਨ ਪੂਰੇ ਦਿੱਲੀ ਵਿੱਚ ਨਿਰਮਾਣ ਕੰਮਾਂ 'ਤੇ ਰੋਕ ਲਾ ਦਿੱਤੀ ਗਈ ਹੈ। ਇੱਕ ਪਾਸੇ ਸਰਕਾਰ ਦੇ ਇਸ ਫੈਸਲੇ ਨਾਲ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਰਹੀ ਹੈ, ਪਰ ਦੂਜੇ ਪਾਸੇ ਦਿਹਾੜੀ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਮ ਰੁਕ ਜਾਣ ਕਾਰਨ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ।
ਰੇਖਾ ਗੁਪਤਾ ਸਰਕਾਰ ਨੇ ਵੱਡਾ ਫੈਸਲਾ
ਇਸਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਲੀ ਦੀ ਰੇਖਾ ਗੁਪਤਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਰਜਿਸਟਰਡ ਮਜ਼ਦੂਰਾਂ ਦੇ ਖਾਤਿਆਂ ਵਿੱਚ 10-10 ਹਜ਼ਾਰ ਰੁਪਏ ਭੇਜੇ ਜਾਣ ਦਾ ਐਲਾਨ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਮੰਤਰੀ ਕਪਿਲ ਮਿਸ਼ਰਾ ਨੇ ਕੀਤੀ ਹੈ।
ਮਜ਼ਦੂਰਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ
ਮੰਤਰੀ ਕਪਿਲ ਮਿਸ਼ਰਾ ਨੇ ਕਿਹਾ ਹੈ ਕਿ ਦਿੱਲੀ ਦੇ ਹਰ ਨਿਰਮਾਣ ਸਾਈਟ 'ਤੇ ਕੰਮ ਕਰਨ ਵਾਲੇ ਰਜਿਸਟਰਡ ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਦਿੱਤੇ ਜਾਣਗੇ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਦਿੱਲੀ ਵਿੱਚ ਨਿਰਮਾਣ ਕੰਮ ਰੁਕੇ ਹੋਏ ਹਨ। ਇਸ ਤਰ੍ਹਾਂ ਉਹਨਾਂ ਦੀ ਜੀਵਿਕਾ ਪ੍ਰਭਾਵਿਤ ਨਾ ਹੋਵੇ, ਇਸ ਲਈ ਇਹ ਫੈਸਲਾ ਕੀਤਾ ਗਿਆ ਹੈ।
ਸਰਕਾਰ ਦੇ ਐਲਾਨ ਤੋਂ ਬਾਅਦ ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਨਿਰਮਾਣ ਸਾਈਟਾਂ ‘ਤੇ ਕੰਮ ਕਰਨ ਵਾਲੇ ਮਜ਼ਦੂਰ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਦਿੱਲੀ ਵਿੱਚ ਮਜ਼ਦੂਰਾਂ ਦੀ ਗਿਣਤੀ 10 ਹਜ਼ਾਰ
ਮੰਤਰੀ ਕਪਿਲ ਮਿਸ਼ਰਾ ਨੇ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਵਿੱਚ ਹੁਣ ਤੱਕ ਵੈਰੀਫ਼ਾਇਡ ਮਜ਼ਦੂਰਾਂ ਦੀ ਗਿਣਤੀ 10 ਹਜ਼ਾਰ ਹੈ, ਜਿਨ੍ਹਾਂ ਨੂੰ ਇਹ ਸਹਾਇਤਾ ਰਕਮ ਦਿੱਤੀ ਜਾਵੇਗੀ। ਇਹ ਕੰਪਨਸੇਸ਼ਨ 16 ਦਿਨਾਂ ਦਾ ਦਿੱਤਾ ਜਾ ਰਿਹਾ ਹੈ ਕਿਉਂਕਿ ਗ੍ਰੈਪ-3 ਦੇ ਅਧੀਨ 16 ਦਿਨਾਂ ਤੋਂ ਨਿਰਮਾਣ ਕੰਮਾਂ 'ਤੇ ਰੋਕ ਲੱਗੀ ਹੋਈ ਸੀ।
‘30 ਸਾਲ ਦਾ ਪ੍ਰਦੂਸ਼ਣ 9 ਮਹੀਨਿਆਂ ਵਿੱਚ ਠੀਕ ਕਰਨ ਦੀ ਕੋਸ਼ਿਸ਼’
ਮੰਤਰੀ ਕਪਿਲ ਮਿਸ਼ਰਾ ਦਾ ਕਹਿਣਾ ਹੈ ਕਿ ਰੇਖਾ ਗੁਪਤਾ ਸਰਕਾਰ ਪਿਛਲੇ 30 ਸਾਲਾਂ ਦਾ ਪ੍ਰਦੂਸ਼ਣ 9 ਮਹੀਨਿਆਂ ਵਿੱਚ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ, "ਸਾਡੇ ਨਾਲ ਇੱਕ ਗਲਤੀ ਹੋਈ ਹੈ ਕਿ 30 ਸਾਲਾਂ ਦਾ ਪ੍ਰਦੂਸ਼ਣ ਕੁਝ ਮਹੀਨਿਆਂ ਵਿੱਚ ਘਟ ਨਹੀਂ ਸਕਿਆ। ਪਹਿਲਾਂ ਦੇ ਮੁੱਖ ਮੰਤਰੀ ਪ੍ਰਦੂਸ਼ਣ ਦੇਖ ਕੇ ਭੱਜ ਜਾਂਦੇ ਸਨ, ਇਹ ਸਾਡੀ ਗਲਤੀ ਸੀ। ਇਸ ਵਾਰੀ ਮੁੱਖ ਮੰਤਰੀ ਇੱਕ ਮਹਿਲਾ ਹੈ, ਜੋ ਕਿ ਗਰਾਊਂਡ ‘ਤੇ ਜਾ ਕੇ ਕੰਮ ਕਰ ਰਹੇ ਹਨ। ਲੋਕਾਂ ਨੂੰ ਇਸ ਸਰਕਾਰ ਤੋਂ ਉਮੀਦ ਹੈ ਅਤੇ ਅਸੀਂ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰਾ ਉਤਰਾਂਗੇ।"






















