ਪਾਕਿਸਤਾਨੀ ਡੌਨ ਵੱਲੋਂ ਇਸ ਸੂਬੇ ਦੇ CM ਨੂੰ ਧਮਕੀ, ਕਿਹਾ-ਮੁਆਫ਼ੀ ਮੰਗੋ, ਫਿਰ ਨਾ ਕਹਿਓ ਚੇਤਾਵਨੀ ਨਹੀਂ ਦਿੱਤੀ...
ਬਿਹਾਰ ’ਚ ਨਵ-ਨਿਯੁਕਤ ਇੱਕ ਆਯੂਸ਼ ਡਾਕਟਰ ਉਸ ਸਮੇਂ ਘਬਰਾਅ ਗਈ, ਜਦੋਂ CM ਨਿਤੀਸ਼ ਕੁਮਾਰ ਨੇ ਨਿਯੁਕਤੀ ਪੱਤਰ ਵੰਡਣ ਦੌਰਾਨ ਉਸ ਦੇ ਚਿਹਰੇ ਤੋਂ ਹਿਜਾਬ ਹਟਾ ਦਿੱਤਾ, ਜਿਸ ਨਾਲ ਵਿਵਾਦ ਪੈਦਾ ਹੋ ਗਿਆ ਹੈ। ਹੁਣ ਪਾਕਿ ਦੇ ਡੌਨ ਵੱਲੋਂ ਧਮਕੀ CM ਨੂੰ ਧਮਕੀ

ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਵੱਲੋਂ ਇੱਕ ਮੁਸਲਿਮ ਮਹਿਲਾ ਦੇ ਚਿਹਰੇ ਤੋਂ ਹਿਜਾਬ ਹਟਾਉਣ ਦੇ ਮਾਮਲੇ ‘ਤੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਭੜਕ ਗਿਆ ਹੈ। ਉਸ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਮੁੱਖ ਮੰਤਰੀ ਸਰਵਜਨਿਕ ਤੌਰ ‘ਤੇ ਮੁਆਫ਼ੀ ਮੰਗਣ, ਨਹੀਂ ਤਾਂ ਬਾਅਦ ਵਿੱਚ ਇਹ ਨਾ ਕਹਿਣ ਕਿ ਚੇਤਾਵਨੀ ਨਹੀਂ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਸ਼ਹਿਜ਼ਾਦ ਭੱਟੀ ਹਾਲ ਹੀ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਧਮਕੀ ਦੇ ਕੇ ਵੀ ਚਰਚਾਵਾਂ ਵਿੱਚ ਆਇਆ ਸੀ। ਭੱਟੀ ਵੱਲੋਂ ਜਾਨ ਨੂੰ ਖ਼ਤਰਾ ਦੱਸਦੇ ਹੋਏ ਤਿਹਾੜ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਵੀ ਦਿੱਲੀ ਕੋਰਟ ਵਿੱਚ ਬੁਲੇਟਪ੍ਰੂਫ ਜੈਕਟ ਅਤੇ ਗੱਡੀ ਦੀ ਮੰਗ ਕੀਤੀ ਸੀ।
CM ਨੀਤੀਸ਼ ਕੁਮਾਰ ਨੇ ਕੀਤੀ ਸੀ ਇਹ ਹਰਕਤ
ਦੱਸਿਆ ਜਾ ਰਿਹਾ ਹੈ ਕਿ 15 ਦਸੰਬਰ ਨੂੰ ਬਿਹਾਰ ਵਿੱਚ ਹੋਏ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਨੀਤੀਸ਼ ਕੁਮਾਰ ਨਿਯੁਕਤੀ ਪੱਤਰ ਵੰਡ ਰਹੇ ਸਨ। ਇਸ ਦੌਰਾਨ ਇੱਕ ਮਹਿਲਾ ਹਿਜਾਬ ਪਹਿਨ ਕੇ ਆਈ, ਜਿਸ ‘ਤੇ ਨੀਤੀਸ਼ ਕੁਮਾਰ ਨੇ ਪੁੱਛਿਆ ਕਿ ਇਹ ਕੀ ਹੈ ਅਤੇ ਆਪਣੇ ਹੱਥ ਨਾਲ ਉਸਦਾ ਹਿਜਾਬ ਹਟਾ ਦਿੱਤਾ।
ਪਾਕਿਸਤਾਨੀ ਡਾਨ ਨੇ ਵੀਡੀਓ ਵਿੱਚ ਕਿਹਾ—
“ਸਾਰੇ ਲੋਕਾਂ ਨੇ ਦੇਖ ਲਿਆ ਹੋਵੇਗਾ ਕਿ ਬਿਹਾਰ ਵਿੱਚ ਕੀ ਹੋਇਆ। ਇੱਕ ਵੱਡੇ ਅਹੁਦੇ ‘ਤੇ ਬੈਠਿਆ ਵਿਅਕਤੀ ਇੱਕ ਮੁਸਲਿਮ ਮਹਿਲਾ ਨਾਲ ਇਸ ਤਰ੍ਹਾਂ ਦਾ ਵਰਤਾਓ ਕਰਦਾ ਹੈ। ਫਿਰ ਬਾਅਦ ਵਿੱਚ ਮੇਰੇ ‘ਤੇ ਇਲਜ਼ਾਮ ਲਗਾਏ ਜਾਂਦੇ ਹਨ ਕਿ ਸ਼ਹਿਜ਼ਾਦ ਭੱਟੀ ਨੇ ਇਹ ਕਰ ਦਿੱਤਾ, ਉਹ ਕਰ ਦਿੱਤਾ। ਉਸ ਵਿਅਕਤੀ ਕੋਲ ਹਾਲੇ ਵੀ ਸਮਾਂ ਹੈ ਕਿ ਉਹ ਉਸ ਬੱਚੀ ਅਤੇ ਉਸ ਮਹਿਲਾ ਤੋਂ ਮੁਆਫੀ ਮੰਗ ਲਵੇ। ਜੇ ਅੱਜ ਮੁਆਫੀ ਨਹੀਂ ਮੰਗੀ ਗਈ, ਤਾਂ ਜ਼ਿੰਮੇਵਾਰ ਸੰਸਥਾਵਾਂ ਨੂੰ ਇਸ ਮਾਮਲੇ ‘ਚ ਕਾਰਵਾਈ ਕਰਨੀ ਚਾਹੀਦੀ ਹੈ। ਬਾਅਦ ਵਿੱਚ ਇਹ ਨਾ ਕਹਿਣਾ ਕਿ ਚੇਤਾਵਨੀ ਨਹੀਂ ਦਿੱਤੀ ਗਈ ਸੀ।”
ਜਾਣੋ ਪੂਰਾ ਮਾਮਲਾ ਹੈ ਕੀ?
ਦਰਅਸਲ, ਸੋਮਵਾਰ ਨੂੰ ਮੁੱਖ ਮੰਤਰੀ ਨੀਤੀਸ਼ ਕੁਮਾਰ ਆਯੁਸ਼ ਡਾਕਟਰਾਂ ਨੂੰ ਨਿਯੁਕਤੀ ਪੱਤਰ ਵੰਡ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਇੱਕ ਮਹਿਲਾ ਡਾਕਟਰ ਨੁਸਰਤ ਨੂੰ ਪਹਿਲਾਂ ਨਿਯੁਕਤੀ ਪੱਤਰ ਦਿੱਤਾ। ਇਸ ਤੋਂ ਬਾਅਦ ਉਹ ਉਸ ਵੱਲ ਧਿਆਨ ਨਾਲ ਦੇਖਣ ਲੱਗ ਪਏ। ਮਹਿਲਾ ਨੇ ਵੀ ਮੁੱਖ ਮੰਤਰੀ ਨੂੰ ਵੇਖ ਕੇ ਮੁਸਕੁਰਾਹਟ ਦਿੱਤੀ।
ਮੁੱਖ ਮੰਤਰੀ ਨੇ ਹਿਜਾਬ ਵੱਲ ਇਸ਼ਾਰਾ ਕਰਦਿਆਂ ਪੁੱਛਿਆ ਕਿ ਇਹ ਕੀ ਹੈ ਜੀ। ਮਹਿਲਾ ਨੇ ਜਵਾਬ ਦਿੱਤਾ ਕਿ ਇਹ ਹਿਜਾਬ ਹੈ ਸਰ। ਇਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸਨੂੰ ਹਟਾਓ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਆਪਣੇ ਹੱਥ ਨਾਲ ਮਹਿਲਾ ਦਾ ਹਿਜਾਬ ਹਟਾ ਦਿੱਤਾ।
ਇਸ ਦੌਰਾਨ ਡਿਪਟੀ ਮੁੱਖ ਮੰਤਰੀ ਸਮਰਾਟ ਚੌਧਰੀ ਨੀਤੀਸ਼ ਕੁਮਾਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਉਨ੍ਹਾਂ ਦੀ ਬਾਂਹ ਫੜ ਕੇ ਖਿੱਚਦੇ ਨਜ਼ਰ ਆਏ। ਹਿਜਾਬ ਹਟਾਏ ਜਾਣ ਨਾਲ ਮਹਿਲਾ ਕੁਝ ਸਮੇਂ ਲਈ ਅਸਹਿਜ ਮਹਿਸੂਸ ਕਰਨ ਲੱਗੀ। ਨੇੜੇ ਮੌਜੂਦ ਲੋਕ ਹੱਸਣ ਲੱਗ ਪਏ। ਕਾਰਜਕ੍ਰਮ ਵਿੱਚ ਮੌਜੂਦ ਅਧਿਕਾਰੀਆਂ ਨੇ ਮਹਿਲਾ ਨੂੰ ਨਿਯੁਕਤੀ ਪੱਤਰ ਮੁੜ ਫੜਾਇਆ ਅਤੇ ਜਾਣ ਦਾ ਇਸ਼ਾਰਾ ਕੀਤਾ। ਇਸ ਤੋਂ ਬਾਅਦ ਮਹਿਲਾ ਉੱਥੋਂ ਚਲੀ ਗਈ।






















