Liquor Limit in House: ਤੁਸੀਂ ਘਰ 'ਚ ਕਿੰਨੀ ਸ਼ਰਾਬ ਰੱਖ ਸਕਦੇ ਹੋ ? ਜਾਣੋਂ ਦਿੱਲੀ, ਪੰਜਾਬ, ਹਰਿਆਣਾ ਤੇ ਰਾਜਸਥਾਨ ਸਣੇ ਹੋਰ ਸੂਬਿਆਂ ਦੇ ਨਿਯਮ
ਸ਼ਰਾਬ (Liqueur) ਦਾ ਸੇਵਨ ਕਰਨ ਵਾਲਿਆਂ ਲਈ ਘਰ ਵਿੱਚ ਸ਼ਰਾਬ ਰੱਖਣੀ ਆਮ ਗੱਲ ਹੈ। ਅਜਿਹੇ 'ਚ ਦਿੱਲੀ ਹਾਈਕੋਰਟ (Delhi High Court) ਨੇ ਇਸ ਸਬੰਧੀ ਅਹਿਮ ਫੈਸਲਾ ਸੁਣਾਇਆ ਹੈ।
Liquor Store Limit in House: ਸ਼ਰਾਬ (Liqueur) ਦਾ ਸੇਵਨ ਕਰਨ ਵਾਲਿਆਂ ਲਈ ਘਰ ਵਿੱਚ ਸ਼ਰਾਬ ਰੱਖਣੀ ਆਮ ਗੱਲ ਹੈ। ਅਜਿਹੇ 'ਚ ਦਿੱਲੀ ਹਾਈਕੋਰਟ (Delhi High Court) ਨੇ ਇਸ ਸਬੰਧੀ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਹੈ ਕਿ 25 ਸਾਲ ਤੋਂ ਵੱਧ ਉਮਰ ਦੇ ਲੋਕ ਆਪਣੇ ਘਰ ਵਿੱਚ ਨੌਂ ਲੀਟਰ ਵਿਸਕੀ, ਵੋਡਕਾ ਜਾਂ ਰਮ ਰੱਖ ਸਕਦੇ ਹਨ।
ਇਸ ਤੋਂ ਇਲਾਵਾ ਉਹ ਘਰ ਵਿੱਚ 18 ਲੀਟਰ ਵਾਈਨ, ਅਲਕੋਪੌਪ ਜਾਂ ਬੀਅਰ ਰੱਖ ਸਕਦੇ ਹਨ। ਇਸੇ ਤਰ੍ਹਾਂ ਦੇ ਹੋਰ ਸੂਬਿਆਂ ਬਾਰੇ ਵੀ ਇਸ ਗੱਲ ਨੂੰ ਜਾਣਨਾ ਜ਼ਰੂਰੀ ਹੈ। ਇੱਥੇ ਜਾਣੋ ਦੂਜੇ ਰਾਜਾਂ ਵਿੱਚ ਨਿਯਮ ਕੀ ਹਨ।
ਪੰਜਾਬ: ਪੰਜਾਬ (Punjab) ਵਿੱਚ ਤੁਸੀਂ ਆਪਣੇ ਘਰ ਵਿੱਚ ਵਿਦੇਸ਼ੀ ਜਾਂ ਦੇਸੀ ਸ਼ਰਾਬ ਦੀਆਂ ਦੋ ਬੋਤਲਾਂ ਰੱਖ ਸਕਦੇ ਹੋ। ਜੇਕਰ ਇਸ ਤੋਂ ਵੱਧ ਰੱਖੀਆਂ ਹਨ ਤਾਂ ਤੁਸੀਂ ਨਿਯਮਾਂ ਦੀ ਉਲੰਘਣਾ ਕਰ ਰਹੇ ਹੋ। ਇਸ ਤੋਂ ਵੱਧ ਰੱਖਣ ਲਈ ਤੁਹਾਨੂੰ ਲਾਇਸੈਂਸ ਦੀ ਲੋੜ ਪਵੇਗੀ। ਇਸ ਦੇ ਲਈ ਤੁਹਾਨੂੰ ਹਰ ਸਾਲ ਇੱਕ ਹਜ਼ਾਰ ਰੁਪਏ ਜਾਂ ਜੀਵਨ ਭਰ ਲਈ ਦਸ ਹਜ਼ਾਰ ਰੁਪਏ ਦੇਣੇ ਪੈਣਗੇ।
ਹਰਿਆਣਾ: ਤੁਸੀਂ ਦੇਸੀ ਸ਼ਰਾਬ ਦੀਆਂ ਛੇ ਬੋਤਲਾਂ ਤੇ ਭਾਰਤ ਵਿੱਚ ਬਣੀ ਵਿਦੇਸ਼ੀ ਸ਼ਰਾਬ ਦੀਆਂ 18 ਬੋਤਲਾਂ ਤੱਕ ਘਰ ਵਿੱਚ ਰੱਖ ਸਕਦੇ ਹੋ। ਹਾਲਾਂਕਿ ਇਸ ਨੂੰ ਰਮ ਅਤੇ ਵੋਡਕਾ ਦੇ ਆਧਾਰ 'ਤੇ ਵੰਡਿਆ ਗਿਆ ਹੈ। ਇਸ ਤੋਂ ਵੱਧ ਰੱਖਣ ਲਈ ਤੁਹਾਨੂੰ ਇਜਾਜ਼ਤ ਲੈਣੀ ਪਵੇਗੀ। ਇਸ ਦੇ ਲਈ ਹਰ ਸਾਲ ਦੋ ਸੌ ਰੁਪਏ ਅਤੇ ਜੀਵਨ ਭਰ ਲਈ ਦੋ ਹਜ਼ਾਰ ਰੁਪਏ ਦੇਣੇ ਪੈਣਗੇ।
ਰਾਜਸਥਾਨ : ਸ਼ਰਾਬ ਰੱਖਣ ਅਤੇ ਪਾਰਟੀ ਕਰਨ ਦੇ ਵੱਖ-ਵੱਖ ਨਿਯਮ ਹਨ। ਤੁਸੀਂ ਰਾਜਸਥਾਨ (Rajasthan) ਵਿੱਚ IMFL ਦੀਆਂ 18 ਬੋਤਲਾਂ ਰੱਖ ਸਕਦੇ ਹੋ। ਜਦੋਂ ਕਿ ਪਾਰਟੀ ਕਰਨ ਲਈ ਦੋ ਹਜ਼ਾਰ ਰੁਪਏ ਦਾ ਲਾਇਸੈਂਸ ਲੈਣਾ ਪੈਂਦਾ ਹੈ। ਕਾਰੋਬਾਰੀ ਪਾਰਟੀਆਂ ਲਈ ਕੁਝ ਹੋਰ ਟੈਕਸ ਅਦਾ ਕਰਨਾ ਪੈਂਦਾ ਹੈ।
ਗੋਆ : ਗੋਆ (Goa) ਵਿੱਚ ਤੁਸੀਂ ਆਪਣੇ ਘਰ ਵਿੱਚ ਬੀਅਰ ਦੀਆਂ 24 ਬੋਤਲਾਂ ਰੱਖ ਸਕਦੇ ਹੋ। ਇਸ ਤੋਂ ਇਲਾਵਾ 12 ਬੋਤਲਾਂ IMFL ਅਤੇ 18 ਬੋਤਲਾਂ ਦੇਸੀ ਸ਼ਰਾਬ ਰੱਖੀਆਂ ਜਾ ਸਕਦੀਆਂ ਹਨ।
ਮਹਾਰਾਸ਼ਟਰ : ਮਹਾਰਾਸ਼ਟਰ (Maharashtra) ਵਿੱਚ ਲੋਕ ਆਪਣੇ ਘਰਾਂ ਵਿੱਚ ਸ਼ਰਾਬ ਦੀਆਂ ਛੇ ਬੋਤਲਾਂ ਰੱਖ ਸਕਦੇ ਹਨ।