ਪੜਚੋਲ ਕਰੋ
Advertisement
Delhi Liquor Policy : ਦਿੱਲੀ 'ਚ ਅੱਜ ਤੋਂ ਪ੍ਰਾਈਵੇਟ ਠੇਕੇ ਬੰਦ , ਪੁਰਾਣੀ ਸ਼ਰਾਬ ਨੀਤੀ ਲਾਗੂ, ਜਾਣੋ ਕੀ ਹੋਇਆ ਬਦਲਾਅ
ਅੱਜ ਤੋਂ ਦਿੱਲੀ ਵਿੱਚ ਸ਼ਰਾਬ ਵੇਚਣ ਵਾਲਿਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇੱਕ 'ਤੇ ਇੱਕ ਫ੍ਰੀ ਸਮੇਤ ਕਈ ਆਫਰ ਜੋ ਮਿਲ ਰਹੇ ਸਨ, ਅੱਜ ਤੋਂ ਬੰਦ ਹੋ ਗਏ ਹਨ ਅਤੇ ਅੱਜ ਤੋਂ ਪ੍ਰਾਈਵੇਟ ਠੇਕਿਆਂ 'ਤੇ ਸ਼ਰਾਬ ਨਹੀਂ ਮਿਲੇਗੀ।
Delhi Liquor Policy : ਅੱਜ ਤੋਂ ਦਿੱਲੀ ਵਿੱਚ ਸ਼ਰਾਬ ਵੇਚਣ ਵਾਲਿਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇੱਕ 'ਤੇ ਇੱਕ ਫ੍ਰੀ ਸਮੇਤ ਕਈ ਆਫਰ ਜੋ ਮਿਲ ਰਹੇ ਸਨ, ਅੱਜ ਤੋਂ ਬੰਦ ਹੋ ਗਏ ਹਨ ਅਤੇ ਅੱਜ ਤੋਂ ਪ੍ਰਾਈਵੇਟ ਠੇਕਿਆਂ 'ਤੇ ਸ਼ਰਾਬ ਨਹੀਂ ਮਿਲੇਗੀ। ਕਿਉਂਕਿ ਅੱਜ ਤੋਂ ਦਿੱਲੀ ਵਿੱਚ ਨਵੀਂ ਆਬਕਾਰੀ ਨੀਤੀ (2021-22) ਦੀ ਥਾਂ ਪੁਰਾਣੀ ਆਬਕਾਰੀ ਨੀਤੀ (2020-21) ਨੂੰ ਫਿਰ ਤੋਂ ਲਾਗੂ ਕਰ ਦਿੱਤਾ ਗਿਆ ਹੈ ਪਰ ਪੁਰਾਣੀ ਨੀਤੀ ਅਗਲੇ 6 ਮਹੀਨਿਆਂ ਤੱਕ ਹੀ ਲਾਗੂ ਰਹੇਗੀ, ਜਦੋਂ ਤੱਕ ਨਵੀਂ ਸ਼ਰਾਬ ਨੀਤੀ ਵਿੱਚ ਬਦਲਾਅ ਨੂੰ ਮਾਨਤਾ ਨਹੀਂ ਮਿਲ ਜਾਂਦੀ।
ਦੱਸ ਦੇਈਏ ਕਿ ਪਿਛਲੇ ਸਾਲ 17 ਨਵੰਬਰ ਨੂੰ ਨਵੀਂ ਆਬਕਾਰੀ ਨੀਤੀ ਲਾਗੂ ਕੀਤੀ ਗਈ ਸੀ ਪਰ ਇਸ 'ਤੇ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਘਮਾਸਾਨ ਮਚ ਗਿਆ ਸੀ, ਫਿਰ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਨਵੀਂ ਪਾਲਿਸੀ ਅੱਜ ਤੋਂ ਖਤਮ ਹੋ ਗਈ ਹੈ ਅਤੇ ਹੁਣ ਪੁਰਾਣੀ ਪਾਲਿਸੀ ਦੁਬਾਰਾ ਲਾਗੂ ਹੋ ਗਈ ਹੈ।
ਪੁਰਾਣੀ ਸ਼ਰਾਬ ਨੀਤੀ ਛੇ ਮਹੀਨੇ ਤੱਕ ਲਾਗੂ ਰਹੇਗੀ
ਪੁਰਾਣੀ ਆਬਕਾਰੀ ਨੀਤੀ 1 ਸਤੰਬਰ ਤੋਂ ਅਗਲੇ 6 ਮਹੀਨਿਆਂ ਯਾਨੀ ਫਰਵਰੀ ਤੱਕ ਲਾਗੂ ਰਹੇਗੀ। ਉਦੋਂ ਤੱਕ ਜਾਂ ਤਾਂ ਨਵੀਂ ਨੀਤੀ ਆ ਜਾਵੇਗੀ ਜਾਂ ਫਿਰ ਕੁਝ ਦਿਸ਼ਾ-ਨਿਰਦੇਸ਼ ਆ ਜਾਣਗੇ। ਉਦੋਂ ਤੱਕ ਸਰਕਾਰੀ ਏਜੰਸੀਆਂ ਸ਼ਰਾਬ ਦੀਆਂ ਦੁਕਾਨਾਂ ਚਲਾਉਣਗੀਆਂ। 475 ਦੁਕਾਨਾਂ ਸਰਕਾਰ ਵੱਲੋਂ ਚਲਾਈਆਂ ਜਾਣਗੀਆਂ ।
ਅੱਜ ਤੋਂ ਖੁੱਲ੍ਹਣਗੀਆਂ ਸ਼ਰਾਬ ਦੀਆਂ 300 ਦੁਕਾਨਾਂ
ਅੱਜ ਤੋਂ 300 ਦੇ ਕਰੀਬ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਫਿਲਹਾਲ ਜ਼ਿਆਦਾਤਰ ਦੁਕਾਨਾਂ ਮਾਲ ਅਤੇ ਮੈਟਰੋ ਸਟੇਸ਼ਨਾਂ ਦੇ ਨੇੜੇ ਖੁੱਲ੍ਹਣਗੀਆਂ। ਇਸ ਸਾਲ ਦੇ ਅੰਤ ਤੱਕ ਸਰਕਾਰ ਵੱਲੋਂ 700 ਦੁਕਾਨਾਂ ਚਲਾਈਆਂ ਜਾਣਗੀਆਂ। ਪ੍ਰਾਈਵੇਟ ਵਿਕਰੇਤਾਵਾਂ ਨੂੰ ਲਾਇਸੈਂਸ ਦੇਣ ਦੀ ਅਜੇ ਕੋਈ ਯੋਜਨਾ ਨਹੀਂ ਹੈ। ਰੈਸਟੋਰੈਂਟ ਅਤੇ ਬਾਰ ਵਿੱਚ ਡਰਾਫਟ ਬੀਅਰ ਮਿਲੇਗੀ।
ਹਰ ਮਹੀਨੇ 5 ਲੱਖ ਲੀਟਰ ਸ਼ਰਾਬ ਪੀਂ ਜਾਂਦੇ ਹਨ ਦਿੱਲੀ ਦੇ ਲੋਕ
ਆਬਕਾਰੀ ਵਿਭਾਗ ਦਾ ਦਾਅਵਾ ਹੈ ਕਿ ਚਾਰ ਦਿਨਾਂ ਦਾ ਸਟਾਕ ਪਹਿਲਾਂ ਤੋਂ ਹੀ ਕਰ ਲਿਆ ਗਿਆ ਹੈ। ਦਿੱਲੀ ਵਿੱਚ ਸ਼ਰਾਬ ਦੀ ਖਪਤ ਬਹੁਤ ਜ਼ਿਆਦਾ ਹੈ। 2019 ਵਿੱਚ ਏਮਜ਼ ਦੇ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਸੀ ਕਿ ਦਿੱਲੀ ਵਾਸੀ ਹਰ ਮਹੀਨੇ 5 ਲੱਖ ਲੀਟਰ ਸ਼ਰਾਬ ਪੀਂ ਜਾਂਦੇ ਹਨ।
ਸ਼ਰਾਬ ਪੀਣ ਲਈ ਕਾਨੂੰਨੀ ਉਮਰ ਰਹੇਗੀ 21 ਸਾਲ
ਪੁਰਾਣੀ ਆਬਕਾਰੀ ਨੀਤੀ ਤਹਿਤ ਦਿੱਲੀ ਵਿੱਚ ਸ਼ਰਾਬ ਪੀਣ ਦੀ ਕਾਨੂੰਨੀ ਉਮਰ 25 ਸਾਲ ਸੀ, ਜਿਸ ਨੂੰ ਨਵੀਂ ਨੀਤੀ ਤਹਿਤ ਪਿਛਲੇ ਸਾਲ ਘਟਾ ਕੇ 21 ਸਾਲ ਕਰ ਦਿੱਤਾ ਗਿਆ ਸੀ। ਇਹ ਅਜੇ ਵੀ ਇਹੀ ਕਾਨੂੰਨੀ ਉਮਰ ਹੋਵੇਗੀ। ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਡਰਾਈ ਡੇਅ ਦੀਆਂ ਤਰੀਕਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਅਜੇ ਵੀ ਗਣਤੰਤਰ ਦਿਵਸ (26 ਜਨਵਰੀ), ਸੁਤੰਤਰਤਾ ਦਿਵਸ (15 ਅਗਸਤ) ਅਤੇ ਗਾਂਧੀ ਜਯੰਤੀ (2 ਅਕਤੂਬਰ) 'ਤੇ ਸ਼ਰਾਬ ਦੀਆਂ ਦੁਕਾਨਾਂ ਅਜੇ ਵੀ ਬੰਦ ਰਹਿਣਗੀਆਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕਾਰੋਬਾਰ
ਜਲੰਧਰ
ਪੰਜਾਬ
Advertisement