ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਅਲਟੀਮੇਟਮ ਮਗਰੋਂ ਪੁਲਿਸ ਨਰਮ
ਐਤਵਾਰ ਜਥੇਬੰਦੀ ਦੇ ਲੀਡਰ ਸਰਵਣ ਸਿੰਘ ਪੰਧੇਰ ਨੇ ਕਿਹਾ ਸੀ ਕਿ ਪੁਲਿਸ ਨੇ ਜੇਕਰ ਸੋਮਵਾਰ ਸ਼ਾਮ 5 ਵਜੇ ਤਕ ਬੈਰੀਕੇਡਿੰਗ ਨਾ ਹਟਾਈ ਤਾਂ ਕਿਸਾਨ ਖੁਦ ਹਟਾ ਦੇਣਗੇ।
ਨਵੀਂ ਦਿੱਲੀ: ਸਿੰਘੂ ਬਾਰਡਰ 'ਤੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਸਵਾ ਦੋ ਮਹੀਨੇ ਤੋਂ ਡਟੇ ਹੋਏ ਹਨ। ਕਿਸਾਨਾਂ ਦੇ ਅਲਟੀਮੇਟਮ ਮਗਰੋਂ ਅੱਜ ਪੁਲਿਸ ਨਰਮ ਪੈਂਦੀ ਵਿਖਾਈ ਦਿੱਤੀ। ਅਜਿਹੇ 'ਚ ਦਿੱਲੀ ਪੁਲਿਸ ਦੇ ਅਫ਼ਸਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਮੰਚ ਦੇ ਨਾਲ ਲਾਈ ਬੈਕੀਰੇਡਿੰਗ ਹਟਾਉਣ ਦਾ ਭਰੋਸਾ ਦਿੱਤਾ। ਕਮੇਟੀ ਨੇ ਅਲਟੀਮੇਟਮ ਕੱਲ੍ਹ ਤਕ ਵਧਾ ਦਿੱਤਾ ਹੈ।
ਐਤਵਾਰ ਜਥੇਬੰਦੀ ਦੇ ਲੀਡਰ ਸਰਵਣ ਸਿੰਘ ਪੰਧੇਰ ਨੇ ਕਿਹਾ ਸੀ ਕਿ ਪੁਲਿਸ ਨੇ ਜੇਕਰ ਸੋਮਵਾਰ ਸ਼ਾਮ 5 ਵਜੇ ਤਕ ਬੈਰੀਕੇਡਿੰਗ ਨਾ ਹਟਾਈ ਤਾਂ ਕਿਸਾਨ ਖੁਦ ਹਟਾ ਦੇਣਗੇ। ਇਸ ਤੋਂ ਬਾਅਦ ਅੱਜ ਸਵੇਰੇ ਪੁਲਿਸ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਿਚਾਲੇ ਬੈਠਕ ਹੋਈ।
ਹੁਣ ਕਿਸਾਨਾਂ ਵੱਲੋਂ ਦਿੱਤੇ ਅਲਟੀਮੇਟਮ ਤੋਂ ਬਾਅਦ ਦਿੱਲੀ ਪੁਲਸ ਨਰਮ ਹੋਈ ਹੈ। ਦਰਅਸਲ ਕਿਸਾਨਾਂ ਨਾਲ ਸੰਪਰਕ ਕਰਕੇ ਉੱਚ ਅਧਿਕਾਰੀਆਂ ਨੇ ਬੈਰੀਕੇਡਿੰਗ ਹਟਾਉਣ ਦਾ ਭਰੋਸਾ ਦਿੱਤਾ ਹੈ। ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅਸੀਂ ਪੁਲਸ ਨੂੰ ਸਾਫ ਕਹਿ ਦਿੱਤਾ ਹੈ ਕਿ ਜੇਕਰ ਹੁਣ ਬੈਰਕੇਡਿੰਗ ਕਰਕੇ ਟਕਰਾ ਹੋਇਆ ਤਾਂ ਪੁਲਸ ਤੇ ਸਰਕਾਰ ਜਿੰਮੇਵਾਰ ਹੋਵੇਗੀ।
ਉਨ੍ਹਾਂ ਕਿਹਾ ਕਿ ਪੁਲਸ ਨੇ ਸਾਡੇ ਕੋਲੋਂ ਸਮਾਂ ਮੰਗਿਆ ਹੈ ਤਾਂ ਉਹ ਅਸੀਂ ਕੱਲ ਤਕ ਦੇ ਦਿੱਤਾ ਹੈ ਤੇ ਉਮੀਦ ਹੈ ਕਿ ਭਲਕੇ ਤਕ ਬੈਰੀਕੇਡਿੰਗ ਹਟਾ ਦਿੱਤੀ ਜਾਵੇਗੀ ਪਰ ਜੇ ਨਹੀਂ ਹਟੀ ਤਾਂ ਕਿਸਾਨ ਉਹੀ ਰਸਤਾ ਅਪਨਾਉਣਗੇ ਜੋ ਉਚਿਤ ਹੋਵੇਗਾ। ਬਜਟ ਦੇ ਮਾਮਲੇ 'ਚ ਪੰਧੇਰ ਨੇ ਕਿਹਾ ਸਰਕਾਰ ਦੇ ਬਜਟ ਤੋਂ ਕਿਸਾਨਾਂ ਨੂੰ ਕੋਈ ਉਮੀਦ ਨਹੀ ਹੈ। ਸਰਕਾਰ ਨੂੰ ਸਦਨ ਦੇ ਪਟਲ 'ਤੇ ਕਿਸਾਨੀ ਕਾਨੂੰਨ ਰੱਦ ਕਰਨ ਦੀ ਤਜਵੀਜ ਲਿਆਉਣੀ ਚਾਹੀਦੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ