ਦੀਪ ਸਿੱਧੂ 'ਤੇ ਪੁਲਿਸ ਦਾ ਸ਼ਿਕੰਜਾ, ਲਾਲ ਕਿਲੇ 'ਤੇ ਝੰਡਾ ਝੁਲਾਉਣ ਵਾਲਿਆਂ ਦੇ ਸਿਰ 'ਤੇ ਰੱਖਿਆ ਲੱਖਾਂ ਦਾ ਇਨਾਮ
ਦਿੱਲੀ ਪੁਲਿਸ ਨੇ ਦੀਪ ਸਿੱਧੂ, ਜੁਗਰਾਜ ਸਿੰਘ ਸਮੇਤ ਚਾਰ ਜਣਿਆਂ ਤੇ ਇੱਕ-ਇੱਕ ਲੱਖ ਦਾ ਇਨਾਮ ਐਲਾਨਿਆ ਹੈ। ਇਹ ਲੋਕ ਲਾਲ ਕਿਲ੍ਹੇ 'ਤੇ ਧਾਰਮਿਕ ਝੰਡਾ ਲਹਿਰਾਉਣ 'ਤੇ ਲੋਕਾਂ ਨੂੰ ਹਿੰਸਾ ਲਈ ਉਕਸਾਉਣ 'ਚ ਸ਼ਾਮਲ ਸਨ।
ਨਵੀਂ ਦਿੱਲੀ: 26 ਜਨਵਰੀ ਯਾਨੀ ਗਣਤੰਤਰ ਦਿਵਸ ਦੇ ਦਿਨ ਕਿਸਾਨਾਂ ਦੀ ਟ੍ਰੈਕਟਰ ਰੈਲੀ ਦੌਰਾਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਮਾਸਟਰਮਾਇੰਡ ਦੱਸੇ ਜਾ ਰਹੇ ਦੀਪ ਸਿੱਧੂ ਉੱਪਰ ਦਿੱਲੀ ਪੁਲਿਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਪੁਲਿਸ ਨੇ ਦੀਪ ਸਿੱਧੂ, ਜੁਗਰਾਜ ਸਿੰਘ ਸਮੇਤ ਚਾਰ ਜਣਿਆਂ ਤੇ ਇੱਕ-ਇੱਕ ਲੱਖ ਦਾ ਇਨਾਮ ਐਲਾਨਿਆ ਹੈ। ਇਹ ਲੋਕ ਲਾਲ ਕਿਲ੍ਹੇ 'ਤੇ ਧਾਰਮਿਕ ਝੰਡਾ ਲਹਿਰਾਉਣ 'ਤੇ ਲੋਕਾਂ ਨੂੰ ਹਿੰਸਾ ਲਈ ਉਕਸਾਉਣ 'ਚ ਸ਼ਾਮਲ ਸਨ।
ਹਿੰਸਾ 'ਚ ਸ਼ਾਮਲ ਚਾਰ ਹੋਰ ਲੋਕਾਂ 'ਤੇ 50-50 ਹਜ਼ਾਰ ਦਾ ਇਨਾਮ
ਇੰਨਾ ਹੀ ਨਹੀਂ ਪੁਲਿਸ ਨੇ ਹਿੰਸਾ 'ਚ ਸ਼ਾਮਲ ਚਾਰ ਹੋਰ ਲੋਕਾਂ ਤੇ 50-50 ਹਜ਼ਾਰ ਦਾ ਇਨਾਮ ਰੱਖਿਆ ਹੈ। ਦਿੱਲੀ ਪੁਲਿਸ ਨੇ ਹਿੰਸਾ ਦੀ ਜਾਂਚ ਦੇ ਲਈ ਜੁਆਇੰਟ ਕਮਿਸ਼ਨਰ ਬੀਕੇ ਸਿੰਘ ਦੇ ਅਗਵਾਈ 'ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਹੈ। ਐਸਆਈਟੀ ਟੀਮ ਨੇ ਤਿੰਨ ਹੋਰ ਡੀਸੀਪੀ ਜਾਇ ਤੁਰਕੀ, ਭੀਸ਼ਣ ਸਿੰਘ ਤੇ ਮੋਨਿਕਾ ਭਾਰਦੁਆਜ ਵੀ ਸ਼ਾਮਲ ਹਨ।
ਹਿੰਸਾ ਤੋਂ ਬਾਅਦ ਤੋਂ ਲਾਪਤਾ ਹੈ ਸਿੱਧੂ ਤੇ ਜੁਗਰਾਜ
ਜ਼ਿਕਰਯੋਗ ਹੈ ਕਿ 26 ਜਨਵਰੀ ਤੋਂ ਬਾਅਦ ਤੋਂ ਮੁੱਖ ਮੁਲਜ਼ਮ ਦੀਪ ਸਿੱਧੂ, ਲੱਖਾ ਸਿਧਾਣਾ ਤੇ ਲਾਲ ਕਿਲੇ 'ਤੇ ਝੰਡਾ ਲਹਿਰਾਉਣ ਵਾਲਾ ਜੁਗਰਾਜ ਲਾਪਤਾ ਹੈ। ਵੱਡੀ ਗੱਲ ਹੈ ਕਿ ਦੀਪ ਸਿੱਧੂ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰ ਰਿਹਾ ਹੈ ਪਰ ਹੁਣ ਤਕ ਪੁਲਿਸ ਉਸ ਨੂੰ ਫੜ ਨਹੀਂ ਸਕੀ। ਦਿੱਲੀ ਪੁਲਿਸ ਨੇ ਹਿੰਸਾ ਫੈਲਾਉਣ ਵਾਲੇ 12 ਲੋਕਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ।