ਲਾਲ ਕਿਲ੍ਹਾ ਕਾਂਡ 'ਚ ਦੀਪ ਸਿੱਧੂ ਖਿਲਾਫ ਇੰਝ ਸਬੂਤ ਜੁਟਾ ਰਹੀ ਦਿੱਲੀ ਪੁਲਿਸ
ਗਣਤੰਤਰ ਦਿਵਸ ਵਾਲੇ ਦਿਨ ਦਿੱਲੀ ਵਿੱਚ ਹੋਈ ਹਿੰਸਾ ਦੇ ਮੁੱਖ ਮੁਲਜ਼ਮ ਵਜੋਂ ਗ੍ਰਿਫ਼ਤਾਰ ਅਦਾਕਾਰ ਦੀਪ ਸਿੱਧੂ ਤੋਂ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਦੀ ਟੀਮ ਪੁੱਛ ਪੜਤਾਲ ਕਰ ਰਹੀ ਹੈ। ਪੁਲਿਸ ਉਸ ਦੇ ਖਿਲਾਫ ਟੈਕਨੀਕਲ ਐਵੀਡੈਂਸ ਵੀ ਇਕੱਠੇ ਕਰ ਰਹੀ ਹੈ। ਉਸ ਵੱਲੋਂ ਬਣਾਏ ਗਏ ਵੀਡੀਓ ਤੇ ਮੋਬਾਈਲ ਲੋਕੇਸ਼ਨ ਨੂੰ ਵੀ ਖੰਗਾਲਿਆ ਜਾ ਰਿਹਾ ਹੈ।
ਨਵੀਂ ਦਿੱਲੀ: ਗਣਤੰਤਰ ਦਿਵਸ ਵਾਲੇ ਦਿਨ ਦਿੱਲੀ ਵਿੱਚ ਹੋਈ ਹਿੰਸਾ ਦੇ ਮੁੱਖ ਮੁਲਜ਼ਮ ਵਜੋਂ ਗ੍ਰਿਫ਼ਤਾਰ ਅਦਾਕਾਰ ਦੀਪ ਸਿੱਧੂ ਤੋਂ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਦੀ ਟੀਮ ਪੁੱਛ ਪੜਤਾਲ ਕਰ ਰਹੀ ਹੈ। ਪੁਲਿਸ ਉਸ ਦੇ ਖਿਲਾਫ ਟੈਕਨੀਕਲ ਐਵੀਡੈਂਸ ਵੀ ਇਕੱਠੇ ਕਰ ਰਹੀ ਹੈ। ਉਸ ਵੱਲੋਂ ਬਣਾਏ ਗਏ ਵੀਡੀਓ ਤੇ ਮੋਬਾਈਲ ਲੋਕੇਸ਼ਨ ਨੂੰ ਵੀ ਖੰਗਾਲਿਆ ਜਾ ਰਿਹਾ ਹੈ।
ਸੂਤਰਾਂ ਦੀ ਮੰਨੀਏ ਤਾਂ 26 ਜਨਵਰੀ ਨੂੰ ਦੀਪ ਸਿੱਧੂ ਜਿਸ ਨੰਬਰ ਦੀ ਵਰਤੋਂ ਕਰ ਰਹੇ ਸੀ, ਉਸ ਮੋਬਾਈਲ ਨੰਬਰ ਦੀ ਲੋਕੇਸ਼ਨ ਰਾਜ ਘਾਟ ਤੇ ਲਾਲ ਕਿਲ੍ਹੇ ਦੇ ਵਿਚਕਾਰ 3:10 ਵਜੇ ਵੇਖੀ ਜਾਂਦੀ ਹੈ। ਇਸ ਸਮੇਂ ਸਿੱਧੂ ਲਾਲ ਕਿਲ੍ਹੇ ਵਿੱਚ ਮੌਜੂਦ ਸੀ। 26 ਜਨਵਰੀ ਨੂੰ ਲਾਲ ਕਿਲ੍ਹੇ ਵਿੱਚ ਹੋਈ ਹਿੰਸਾ ਤੋਂ ਬਾਅਦ ਦੀਪ ਸਿੱਧੂ ਲਾਲ ਕਿਲ੍ਹੇ ਤੋਂ ਸਿੱਧਾ ਸਿੰਘੂ ਬਾਰਡਰ 'ਤੇ ਪਹੁੰਚ ਗਿਆ। ਉਸ ਦੀ ਲੋਕੇਸ਼ਨ ਕੁੰਡਲੀ (ਹਰਿਆਣਾ) ਵਿਖੇ ਸ਼ਾਮ 4: 23 ਵਜੇ ਮਿਲੀ। ਸਿੰਘੂ ਬਾਰਡਰ ਕੁੰਡਲੀ 'ਚ ਹੀ ਆਉਂਦਾ ਹੈ।
ਦੀਪ ਸਿੱਧੂ ਦੀ ਲੋਕੇਸ਼ਨ 26 ਜਨਵਰੀ ਦੀ ਰਾਤ ਨੂੰ ਕਰੀਬ 10 ਵਜੇ ਹਰਿਆਣਾ ਦੇ ਸ਼ਾਹਬਾਦ-ਕੁਰੂਕਸ਼ੇਤਰ ਖੇਤਰ ਵਿੱਚ ਮਿਲੀ ਤੇ ਉਸ ਤੋਂ ਬਾਅਦ ਉਸ ਦਾ ਮੋਬਾਈਲ ਫੋਨ ਬੰਦ ਹੋ ਗਿਆ। ਸੂਤਰਾਂ ਮੁਤਾਬਕ ਇਸ ਤੋਂ ਬਾਅਦ 27 ਜਨਵਰੀ ਨੂੰ ਸਿੱਧੂ ਦਾ ਇੱਕ ਹੋਰ ਨੰਬਰ ਐਕਟਿਵ ਹੋਇਆ। ਇਸ ਨੰਬਰ ਤੋਂ ਹੀ ਪੁਲਿਸ ਨੂੰ ਉਸ ਦਾ ਪਹਿਲਾ ਕਲੂ ਮਿਲਿਆ।
ਪੁਲਿਸ ਸੂਤਰਾਂ ਅਨੁਸਾਰ ਦੀਪ ਸਿੱਧੂ ਲਗਾਤਾਰ ਟ੍ਰੈਵਲ ਕਰਦਾ ਰਿਹਾ। 27 ਜਨਵਰੀ ਨੂੰ ਜੋ ਦੂਜਾ ਮੋਬਾਇਲ ਨੰਬਰ ਦੀਪ ਨੇ ਇਸਤਮਾਲ ਕੀਤਾ ਉਸ ਦੀ ਲੋਕੇਸ਼ਨ ਪਟਿਆਲਾ ਮਿਲੀ ਤੇ ਫੇਰ ਇਹ ਵੀ ਬੰਦ ਹੋ ਗਿਆ। ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਹੁਣ ਉਸਦੇ ਮੋਬਾਈਲ ਦੇ ਨਾਲ ਨਾਲ ਬੈਂਕ ਖਾਤੇ ਵੀ ਖੰਗਾਲ ਰਹੀ ਹੈ।