ਪੜਚੋਲ ਕਰੋ
ਪੁਲਿਸ ਨੇ ਮਨਾਈ ਚਲਾਨ ਕੱਟ ਕੇ ਹੋਲੀ, ਤਿਓਹਾਰ ਵਾਲੇ ਦਿਨ ਹੁੱਲ੍ਹੜਬਾਜ਼ੀ ਕਰਨ ਵਾਲਿਆਂ ਦੇ 13,000 ਚਲਾਨ

ਨਵੀਂ ਦਿੱਲੀ: ਦੇਸ਼ ਦੇ ਨਾਲ-ਨਾਲ ਰਾਜਧਾਨੀ ਦਿੱਲੀ ‘ਚ ਵੀ ਹੋਲੀ ਦਾ ਤਿਓਹਾਰ ਵੀਰਵਾਰ ਨੂੰ ਰੰਗਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਕਾਰਨ ਦਿੱਲੀ ਪੁਲਿਸ ਦਾ ਕੰਮ ਵੀ ਕਾਫੀ ਮੁਸ਼ਕਿਲ ਭਰਿਆ ਰਿਹਾ। ਵੀਰਵਾਰ ਨੂੰ ਹੋਲੀ ਮੌਕੇ ਦਿੱਲੀ ਪੁਲਿਸ ਨੂੰ ਨਿੱਕੇ-ਨਿੱਕੇ ਲੜਾਈ ਝਗੜਿਆਂ ‘ਤੇ ਕਰੀਬ 4 ਹਜ਼ਾਰ ਫੋਨ ਕਾਲ ਆਏ। ਇਸ ਦੇ ਨਾਲ ਹੀ ਕੱਲ੍ਹ ਦਿੱਲੀ ਪੁਲਿਸ ਨੇ 13 ਹਜ਼ਾਰ ਤੋਂ ਵੀ ਜ਼ਿਆਦਾ ਚਲਾਨ ਵੀ ਕੱਟੇ। ਟ੍ਰੈਫਿਕਾਂ ਨਿਯਮਾਂ ਦੇ ਉਲੰਘਣ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲਿਆਂ ‘ਚ ਇਹ ਚਲਾਨ ਕੱਟੇ ਗਏ। ਇਸ ਵਾਰ ਹੋਲੀ ‘ਤੇ ਪਿਛਲੀ ਵਾਰ ਨਾਲੋਂ 4000 ਤੋਂ ਵੱਧ ਚਲਾਨ ਕੱਟੇ ਗਏ। ਪਰ ਇਸ ਵਾਰ ਡ੍ਰਿੰਕ ਡ੍ਰਾਈਵ ਦੇ ਚਲਾਨਾਂ ‘ਚ 300 ਦੀ ਕਮੀ ਆਈ ਹੈ। 2018 ‘ਚ ਹੋਲੀ ‘ਤੇ 9300 ਚਲਾਨ ਕੱਟੇ ਗਏ ਸੀ ਅਤੇ 1900 ਮਾਮਲੇ ਡ੍ਰਿੰਕ ਡ੍ਰਾਈਵ ਦੇ ਸੀ। ਇਸ ਤੋਂ ਪਹਿਲਾਂ ਦਿੱਲੀ ਪੁਲਿਚ ਨੇ ਲੋਕਾਂ ਨੂੰ ਹੋਲੀ ‘ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਸੀ। ਹੋਲੀ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਬਣਾਉਣ ਲਈ ਦਿੱਲੀ ਪੁਲਿਸ ਨੇ ਦੁਪਹਿਆ ਚਾਲਕਾਂ ਨੂੰ ਹੈਲਮੇਟ ਪਾਉਣ ਅਤੇ ਟ੍ਰਿਪਲ ਰਾਈਡਿੰਗ ਤੋਂ ਬਚਣ ਦੀ ਸਲਾਹ ਦਿੱਤੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















