ਪੁਲਿਸ ਮੁਲਾਜ਼ਮ ਨੇ ਖ਼ੁਦ ਨੂੰ ਮਾਰੀ ਗੋਲ਼ੀ, ਟਿਕਟੌਕ 'ਤੇ ਦੱਸਿਆ ਖੁਦਕੁਸ਼ੀ ਦਾ ਕਾਰਨ
ਸੰਦੀਪ ਦੇ ਮੋਬਾਇਲ ਤੋਂ ਵੀਡੀਓ ਪ੍ਰਾਪਤ ਹੋਇਆ ਹੈ ਪਰ ਸੁਸਾਇਡ ਨੋਟ ਨਹੀਂ ਹੈ। ਜਿਸ ਵੇਲੇ ਥਾਣਾ ਸਟਾਫ਼ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਉਸ ਵੇਲੇ ਸੰਦੀਪ ਨੇ ਘਟਨਾ ਨੂੰ ਅੰਜ਼ਾਮ ਦਿੱਤਾ ਸੀ।
ਨਵੀਂ ਦਿੱਲੀ: ਇੱਥੋਂ ਦੇ ਵਸੰਤ ਵਿਹਾਰ ਥਾਣੇ 'ਚ ਤਾਇਨਾਤ ਦਿੱਲੀ ਪੁਲਿਸ ਦੇ ਜਵਾਨ ਨੇ ਸਰਵਿਸ ਪਿਸਤੌਲ ਨਾਲ ਗੋਲ਼ੀ ਮਾਰ ਕੇ ਆਤਮਹੱਤਿਆ ਕਰ ਲਈ। ਸੰਦੀਪ ਕੁਮਾਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਟਿਕਟੌਕ 'ਤੇ ਵੀਡੀਓ ਬਣਾ ਕੇ ਪੋਸਟ ਕੀਤਾ ਸੀ। ਵੀਡੀਓ 'ਚ ਉਸ ਨੇ ਖੁਦ ਨੂੰ ਉਦਾਸ ਦੱਸਦਿਆਂ ਪਰਿਵਾਰ ਲਈ ਚੰਗਾ ਸਾਬਤ ਨਾ ਹੋਣ ਦੀ ਗੱਲ ਆਖੀ ਸੀ।
ਸੰਦੀਪ ਦੇ ਮੋਬਾਇਲ ਤੋਂ ਵੀਡੀਓ ਪ੍ਰਾਪਤ ਹੋਇਆ ਹੈ ਪਰ ਸੁਸਾਇਡ ਨੋਟ ਨਹੀਂ ਹੈ। ਜਿਸ ਵੇਲੇ ਥਾਣਾ ਸਟਾਫ਼ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਉਸ ਵੇਲੇ ਸੰਦੀਪ ਨੇ ਘਟਨਾ ਨੂੰ ਅੰਜ਼ਾਮ ਦਿੱਤਾ ਸੀ। ਸੰਦੀਪ ਦੇ ਇਕ ਸਾਥੀ ਨੇ ਦੱਸਿਆ ਕਿ ਉਸ ਨੇ ਥਾਣੇ 'ਚ ਪਿਸਤੌਲ ਕੱਢ ਕੇ ਖੁਦ ਨੂੰ ਗੋਲ਼ੀ ਮਾਰ ਲਈ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਾਹ 'ਚ ਹੀ ਉਸ ਨੇ ਦਮ ਤੋੜ ਦਿੱਤਾ।
ਹਰਿਆਣਾ 'ਚ ਇੱਜਰ ਦੇ ਰਹਿਣ ਵਾਲੇ ਸੰਦੀਪ ਦੇ ਪਰਿਵਾਰ ''ਚ ਮਾਤਾ-ਪਿਤਾ, ਪਤਨੀ ਤੇ ਦੋ ਬੱਚੇ ਹਨ। ਪਰਿਵਾਰ ਵਾਲੇ ਉਸ ਦੀ ਖੁਦਕੁਸ਼ੀ ਤੋਂ ਹੈਰਾਨ ਹਨ ਕਿ ਆਖਿਰ ਸੰਦੀਪ ਨੇ ਇਹ ਕਦਮ ਕਿਉਂ ਚੁੱਕਿਆ।
ਇਹ ਵੀ ਪੜ੍ਹੋ: ਕੋਰੋਨਾਵਾਇਰਸ: ਇਕ ਕਰੋੜ ਦੇ ਨੇੜੇ ਪਹੁੰਚਿਆਂ ਮਰੀਜ਼ਾਂ ਦਾ ਅੰਕੜਾ, ਬੇਲਗਾਮ ਵਾਇਰਸ ਨੇ ਮਚਾਈ ਤਬਾਹੀ ਦਿੱਲੀ 'ਚ ਅੱਤਵਾਦੀ ਹੋਏ ਦਾਖ਼ਲ, ਵੱਡੇ ਹਮਲੇ ਦਾ ਖ਼ਦਸ਼ਾ, ਹਾਈ ਅਲਰਟ ਜਾਰੀ ਕੋਰੋਨਾ ਵਾਇਰਸ ਦੀ ਰਫ਼ਤਾਰ ਵਧੀ, ਲੌਕਡਾਊਨ ਮੁੜ ਤੋਂ ਜਾਰੀ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ