ਕੋਰੋਨਾਵਾਇਰਸ: ਇਕ ਕਰੋੜ ਦੇ ਨੇੜੇ ਪਹੁੰਚਿਆਂ ਮਰੀਜ਼ਾਂ ਦਾ ਅੰਕੜਾ, ਬੇਲਗਾਮ ਵਾਇਰਸ ਨੇ ਮਚਾਈ ਤਬਾਹੀ
ਕੋਰੋਨਾ ਵਾਇਰਸ ਨੇ ਸਭ ਤੋਂ ਵੱਧ ਤਬਾਹੀ ਅਮਰੀਕਾ 'ਚ ਮਚਾਈ ਹੈ। ਜਿੱਥੇ 01,22,000 ਤੋਂ ਜ਼ਿਆਦਾ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਪਿਛਲੇ 24 ਘੰਟਿਆਂ 'ਚ ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਕੋਰੋਨਾ ਵਾਇਰਸ ਨਾਲ 3,338 ਮੌਤਾਂ ਹੋਈਆਂ ਹਨ।
coronavirus: ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਬੇਲਗਾਮ ਹੋ ਚੁੱਕਾ ਹੈ। ਦੁਨੀਆਂ 'ਚ ਪੌਜ਼ੇਟਿਵ ਕੇਸਾਂ ਦਾ ਅੰਕੜਾ ਇਕ ਕਰੋੜ ਦੇ ਨੇੜੇ ਜਾ ਢੁੱਕਾ ਹੈ। ਵਰਲਡੋਮੀਟਰ ਮੁਤਾਬਕ ਕੋਰੋਨਾ ਮਹਾਮਾਰੀ ਨਾਲ ਦੁਨੀਆਂ ਭਰ 'ਚ 90 ਲੱਖ ਤੋਂ ਜ਼ਿਆਦਾ ਲੋਕ ਪੌਜ਼ੇਟਿਵ ਹੋ ਚੁੱਕੇ ਹਨ। ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 04,69,000 'ਤੇ ਪਹੁੰਚ ਗਿਆ ਹੈ।
ਕੋਰੋਨਾ ਵਾਇਰਸ ਨੇ ਸਭ ਤੋਂ ਵੱਧ ਤਬਾਹੀ ਅਮਰੀਕਾ 'ਚ ਮਚਾਈ ਹੈ। ਜਿੱਥੇ 01,22,000 ਤੋਂ ਜ਼ਿਆਦਾ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਪਿਛਲੇ 24 ਘੰਟਿਆਂ 'ਚ ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਕੋਰੋਨਾ ਵਾਇਰਸ ਨਾਲ 3,338 ਮੌਤਾਂ ਹੋਈਆਂ ਹਨ। ਇਸ ਸਮੇਂ ਦੌਰਾਨ 01,30,000 ਤੋਂ ਜ਼ਿਆਦਾ ਨਵੇਂ ਪੌਜ਼ੇਟਿਵ ਕੇਸ ਸਾਹਮਣੇ ਆਏ ਹਨ।
ਇਸ ਦੌਰਾਨ ਰਾਹਤ ਦੀ ਖ਼ਬਰ ਇਹ ਹੈ ਕਿ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਇਜ਼ਾਫਾ ਹੋ ਰਿਹਾ ਹੈ। ਪੂਰੀ ਦੁਨੀਆਂ 'ਚ ਹੁਣ ਤਕ 48,33,574 ਲੋਕ ਠੀਕ ਹੋ ਚੁੱਕੇ ਹਨ।
ਵੱਖ-ਵੱਖ ਦੇਸ਼ਾਂ ਦੇ ਅੰਕੜੇ:
• ਅਮਰੀਕਾ: ਕੇਸ - 2,356,655, ਮੌਤਾਂ - 122,247
• ਬ੍ਰਾਜ਼ੀਲ: ਕੇਸ - 1,086,990, ਮੌਤਾਂ - 50,659
• ਰੂਸ: ਕੇਸ - 584,680, ਮੌਤਾਂ - 8,111
• ਭਾਰਤ: ਕੇਸ - 426,910, ਮੌਤਾਂ - 13,703
• ਯੂਕੇ: ਕੇਸ - 304,331, ਮੌਤਾਂ - 42,632
• ਸਪੇਨ: ਕੇਸ - 293,352, ਮੌਤਾਂ - 28,323
• ਪੇਰੂ: ਕੇਸ - 254,936, ਮੌਤਾਂ - 8,045
• ਇਟਲੀ: ਕੇਸ - 238,499, ਮੌਤਾਂ - 34,634
ਅਮਰੀਕਾ 'ਚ ਹੁਣ ਤਕ 23,56,655 ਲੋਕ ਕੋਰੋਨਾ ਪੌਜ਼ੇਟਿਵ ਹੋ ਚੁੱਕੇ ਹਨ। ਜਿੱਥੇ ਪਿਛਲੇ ਘੰਟਿਆਂ 'ਚ 2,6000 ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ ਤੇ ਕਰੀਬ 200 ਲੋਕਾਂ ਦੀ ਮੌਤ ਹੋਈ।
ਇਹ ਵੀ ਪੜ੍ਹੋ: ਦਿੱਲੀ 'ਚ ਅੱਤਵਾਦੀ ਹੋਏ ਦਾਖ਼ਲ, ਵੱਡੇ ਹਮਲੇ ਦਾ ਖ਼ਦਸ਼ਾ, ਹਾਈ ਅਲਰਟ ਜਾਰੀ
ਕੋਰੋਨਾ ਵਾਇਰਸ ਦੀ ਰਫ਼ਤਾਰ ਵਧੀ, ਲੌਕਡਾਊਨ ਮੁੜ ਤੋਂ ਜਾਰੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ