ਬਾਲ-ਬਾਲ ਬਚੇ 227 ਯਾਤਰੀ! ਝੱਖੜ ਹਨੇਰੀ ਅਤੇ ਗੜ੍ਹੇਮਾਰੀ ਕਰਕੇ ਟੁੱਟਿਆ ਜਹਾਜ਼ ਦਾ ਅਗਲਾ ਹਿੱਸਾ, ਦੇਖੋ ਖੌਫਨਾਕ ਵੀਡੀਓ
ਦਿੱਲੀ ਤੋਂ ਸ਼੍ਰੀਨਗਰ ਜਾ ਰਹੇ ਜਹਾਜ਼ 'ਤੇ ਗੜੇ ਪਏ, ਜਿਸ ਕਾਰਨ ਜਹਾਜ਼ ਦਾ ਅਗਲਾ ਹਿੱਸਾ ਟੁੱਟ ਗਿਆ। ਇੰਡੀਗੋ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਡਾਣ ਵਿੱਚ ਸਵਾਰ ਸਾਰੇ 227 ਯਾਤਰੀ ਸੁਰੱਖਿਅਤ ਹਨ।

ਦਿੱਲੀ-ਸ਼੍ਰੀਨਗਰ ਜਾ ਰਹੀ ਇੰਡੀਗੋ ਦੀ ਉਡਾਣ ਝੱਖੜ-ਹਨੇਰੀ ਦਾ ਸ਼ਿਕਾਰ ਹੋ ਗਈ ਜਿਸ ਤੋਂ ਬਾਅਦ ਸ਼੍ਰੀਨਗਰ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇੰਡੀਗੋ ਏਅਰਲਾਈਨਜ਼ ਦੀ ਉਡਾਣ 6E2142 ਨੂੰ ਖਰਾਬ ਮੌਸਮ ਅਤੇ ਗੜ੍ਹੇਮਾਰੀ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਉਡਾਣ ਵਿੱਚ 227 ਯਾਤਰੀ ਸਵਾਰ ਸਨ। ਏਅਰਲਾਈਨ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਫਲਾਈਟ ਦੇ ਟ੍ਰੈਕਿੰਗ ਡੇਟਾ ਤੋਂ ਪਤਾ ਲੱਗਦਾ ਹੈ ਕਿ ਜਹਾਜ਼ ਤੂਫਾਨ ਵਿੱਚ ਤੂੜੀ ਵਾਂਗ ਘੁੰਮ ਰਿਹਾ ਸੀ, ਜਿਸ ਤੋਂ ਬਾਅਦ ਚਾਲਕ ਦਲ ਦੇ ਮੈਂਬਰ ਅਤੇ ਪਾਇਲਟ ਦੀ ਸਮਝਦਾਰੀ ਕਾਰਨ, ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ। ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ, ਲੈਂਡਿੰਗ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਸਾਰੀਆਂ ਮਿਆਰੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ।
#BREAKING | मौसम ने उड़ान पर लगाया ब्रेक, टर्बुलेंस की वजह से श्रीनगर एयरपोर्ट पर फ्लाइट की इमरजेंसी लैंडिंग
— ABP News (@ABPNews) May 21, 2025
देखिए 'जनहित' चित्रा त्रिपाठी (@chitraaum) के साथ@qasifm | https://t.co/smwhXUROiK #ChitraTripathiOnABP #Flight #EmergencyLanding #SirnagarAirport #BreakingNews pic.twitter.com/cW8EosoTB9
ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਉਡਾਣ 'ਤੇ ਬਰਫੀਲੀ ਬਾਰਿਸ਼ ਅਤੇ ਗੜੇ ਪਏ, ਜਿਸ ਕਾਰਨ ਜਹਾਜ਼ ਦਾ ਅਗਲਾ ਹਿੱਸਾ ਟੁੱਟ ਗਿਆ। ਇਸ ਘਟਨਾ ਤੋਂ ਬਾਅਦ ਜਹਾਜ਼ ਵਿੱਚ ਚੀਕ-ਚਿਹਾੜਾ ਮਚ ਗਿਆ। ਇੰਡੀਗੋ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਡਾਣ ਅਤੇ ਕੈਬਿਨ ਕਰੂ ਨੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਅਤੇ ਜਹਾਜ਼ ਸ੍ਰੀਨਗਰ ਵਿੱਚ ਸੁਰੱਖਿਅਤ ਉਤਰਿਆ। ਕੰਪਨੀ ਨੇ ਕਿਹਾ, "ਤਕਨੀਕੀ ਜਾਂਚ ਲਈ ਜਹਾਜ਼ ਨੂੰ ਅਸਥਾਈ ਤੌਰ 'ਤੇ ਗ੍ਰਾਊਂਡ ਕੀਤਾ ਗਿਆ ਹੈ। ਪਹੁੰਚਣ 'ਤੇ, ਹਵਾਈ ਅੱਡੇ ਦੀ ਟੀਮ ਨੇ ਮੁਸਾਫਰਾਂ ਦਾ ਧਿਆਨ ਰੱਖਿਆ।"






















