ਦਿੱਲੀ ਫਿਰ ਸ਼ਰਮਸਾਰ, ਅਗਵਾ ਕਰ ਲੜਕੀ ਨਾਲ ਗੈਂਗਰੇਪ, ਫਿਰ ਕੱਟੇ ਵਾਲ, ਮੂੰਹ 'ਤੇ ਕਾਲਖ ਮਲ ਕੇ ਗਲੀਆਂ 'ਚ ਘੁੰਮਾਇਆ
Delhi lady kidnap: ਰਾਜਧਾਨੀ ਦਿੱਲੀ ਤੋਂ ਇੱਕ ਬੇਹੱਦ ਸ਼ਰਮਨਾਕ ਤੇ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਜਿੱਥੇ ਇੱਕ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਉਸ ਨਾਲ ਛੇੜਛਾੜ ਕੀਤੀ ਗਈ। ਇੰਨਾ ਹੀ ਨਹੀਂ ਇਸ ਤੋਂ ਬਾਅਦ..
Delhi lady kidnap: ਰਾਜਧਾਨੀ ਦਿੱਲੀ ਤੋਂ ਇੱਕ ਬੇਹੱਦ ਸ਼ਰਮਨਾਕ ਤੇ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਜਿੱਥੇ ਇੱਕ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਉਸ ਨਾਲ ਛੇੜਛਾੜ ਕੀਤੀ ਗਈ। ਇੰਨਾ ਹੀ ਨਹੀਂ ਇਸ ਤੋਂ ਬਾਅਦ ਉਸ ਲੜਕੀ ਦੇ ਵਾਲ ਵੀ ਕੱਟ ਦਿੱਤੇ ਗਏ ਤੇ ਉਸਦੇ ਚਿਹਰੇ 'ਤੇ ਕਾਲਿਖ ਮਲੀ ਗਈ ਤੇ ਉਸ ਨੂੰ ਵੀ ਗਲੀਆਂ ਵਿੱਚ ਘੁਮਾਇਆ ਗਿਆ। ਘਟਨਾ ਰਾਜਧਾਨੀ ਦੇ ਕਸਤੂਰਬਾ ਇਲਾਕੇ ਦੀ ਦੱਸੀ ਜਾ ਰਹੀ ਹੈ।
ਪੁਲਿਸ ਨੇ ਛੁਡਵਾਈ ਲੜਕੀ -
ਲੜਕੀ ਦੀ ਛੋਟੀ ਭੈਣ ਨੇ ਪੁਲਸ ਨੂੰ ਫੋਨ ਕੀਤਾ ਅਤੇ ਮੌਕੇ 'ਤੇ ਪਹੁੰਚ ਕੇ ਪੁਲਸ ਨੇ ਲੜਕੀ ਨੂੰ ਬਚਾਇਆ ਅਤੇ ਫਿਲਹਾਲ ਉਸ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਲੜਕੀ ਦੀ ਸ਼ਿਕਾਇਤ 'ਤੇ ਸਮੂਹਿਕ ਬਲਾਤਕਾਰ ਦੀ ਐੱਫਆਈਆਰ ਦਰਜ ਕੀਤੀ ਹੈ ਅਤੇ ਲੜਕੀ ਨਾਲ ਬਦਸਲੂਕੀ ਕਰਨ ਦੇ ਦੋਸ਼ 'ਚ ਚਾਰ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਪੁਲਸ ਕੁਝ ਹੋਰ ਦੋਸ਼ੀਆਂ ਦੀ ਭਾਲ 'ਚ ਵੀ ਲੱਗੀ ਹੋਈ ਹੈ।
ਮਹਿਲਾ ਕਮਿਸ਼ਨ ਨੇ ਵੀ ਲਿਆ ਨੋਟਿਸ-
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਮਾਮਲੇ ਨੂੰ ਲੈ ਕੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤੇ ਜਾਣ ਦੀ ਵੀ ਦੋਸ਼ ਲਾਇਆ ਹੈ । ਉਹਨਾਂ ਨੇ ਕਿਹਾ, 'ਕਸਤੂਰਬਾ ਨਗਰ 'ਚ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੇ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ, ਉਸ ਨੂੰ ਗੰਜਾ ਬਣਾ ਦਿੱਤਾ, ਚੱਪਲਾਂ ਦੀ ਮਾਲਾ ਪਹਿਨਾਈ ਅਤੇ ਉਸ ਦਾ ਮੂੰਹ ਕਾਲਾ ਕਰ ਕੇ ਪੂਰੇ ਇਲਾਕੇ 'ਚ ਘੁਮਾਇਆ । ਚੇਅਰਪਰਸਨ ਨੇ ਕਿਹਾ ਕਿ ਸਾਰੇ ਅਪਰਾਧੀ ਪੁਰਸ਼ਾਂ ਤੇ ਔਰਤਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਲੜਕੀ ਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ।
ਕੀ ਹੈ ਪੂਰਾ ਮਾਮਲਾ?
ਪੁਲਿਸ ਮੁਤਾਬਕ ਲੜਕੀ ਨਾਲ ਇਹ ਘਟਨਾ ਪੁਰਾਣੀ ਰੰਜਿਸ਼ ਕਾਰਨ ਵਾਪਰੀ ਹੈ। ਪੀੜਤ ਲੜਕੀ ਵਿਆਹੁਤਾ ਹੈ। ਉਸਦਾ ਇੱਕ ਬੱਚਾ ਵੀ ਹੈ। ਪੀੜਤ ਔਰਤ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਗੁਆਂਢ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਇਸ ਲੜਕੀ ਦੇ ਪਿੱਛੇ ਪਿਆ ਸੀ। ਇੱਕ ਤਰਫਾ ਪਿਆਰ ਕਰਦਾ ਸੀ। ਬਾਅਦ ਵਿੱਚ ਉਸ ਲੜਕੇ ਨੇ 12 ਨਵੰਬਰ ਨੂੰ ਖੁਦਕੁਸ਼ੀ ਕਰ ਲਈ ਜਿਸ ਕਾਰਨ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਸੋਚਿਆ ਕਿ ਇਸ ਦਾ ਕਾਰਨ ਇਹ ਲੜਕੀ ਹੈ। ਫਿਲਹਾਲ ਪੁਲਿਸ ਇਨ੍ਹਾਂ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904