(Source: ECI/ABP News)
Delta Plus variant: ਭਾਰਤ 'ਚ ਕੋਰੋਨਾ ਦੀ ਰਫ਼ਤਾਰ ਘਟੀ ਪਰ ਸਰਕਾਰ ਦੇ ਇਸ ਐਲਾਨ ਨੇ ਛੇੜੀ ਨਵੀਂ ਚਿੰਤਾ
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਭਾਰਤ 'ਚ ਡੈਲਟਾ ਪਲੱਸ ਵੇਰੀਏਂਟ ਚਿੰਤਾ ਦਾ ਵਿਸ਼ਾ ਹੈ।
![Delta Plus variant: ਭਾਰਤ 'ਚ ਕੋਰੋਨਾ ਦੀ ਰਫ਼ਤਾਰ ਘਟੀ ਪਰ ਸਰਕਾਰ ਦੇ ਇਸ ਐਲਾਨ ਨੇ ਛੇੜੀ ਨਵੀਂ ਚਿੰਤਾ Delta Plus variant of coronavirus is a Variant of Concern in India, says Union Health Ministry Delta Plus variant: ਭਾਰਤ 'ਚ ਕੋਰੋਨਾ ਦੀ ਰਫ਼ਤਾਰ ਘਟੀ ਪਰ ਸਰਕਾਰ ਦੇ ਇਸ ਐਲਾਨ ਨੇ ਛੇੜੀ ਨਵੀਂ ਚਿੰਤਾ](https://feeds.abplive.com/onecms/images/uploaded-images/2021/06/21/28f5d882c6e0e1964f92cc5c88fbf520_original.png?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਦੀ ਦੂਜੀ ਵੇਵ ਦੀ ਰਫ਼ਤਾਰ ਕਾਫੀ ਮੱਠੀ ਹੋ ਗਈ ਹੈ। ਪਰ ਇਸ ਦੇ ਬਾਵਜੂਦ ਵੀ ਅਜੇ ਮਹਾਂਮਾਰੀ ਦਾ ਖਤਰਾ ਬਰਕਰਾਰ ਹੈ। ਹੁਣ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਭਾਰਤ 'ਚ ਡੈਲਟਾ ਪਲੱਸ ਵੇਰੀਏਂਟ ਚਿੰਤਾ ਦਾ ਵਿਸ਼ਾ ਹੈ।
Delta Plus variant of coronavirus is a 'Variant of Concern' in India, says Union Health Ministry pic.twitter.com/nfS9WerBOz
— ANI (@ANI) June 22, 2021
ਕੋਰੋਨਾ ਕੇਸਾਂ 'ਚ ਆਈ ਰਿਕਾਰਡ ਕਮੀ, 3 ਮਹੀਨਿਆਂ ਬਾਅਦ 50 ਹਜ਼ਾਰ ਤੋਂ ਵੀ ਘੱਟ ਕੇਸ
ਭਾਰਤ ਵਿੱਚ ਬੀਤੇ 24 ਘੰਟਿਆਂ 'ਚ 42219 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਹਾਲਾਂਕਿ ਝਾਰਖੰਡ, ਅਰੁਣਾਚਲ ਪ੍ਰਦੇਸ਼ ਤੇ ਲੱਦਾਖ ਦੇ ਅੰਕੜੇ ਹਾਲੇ ਅਪਡੇਟ ਨਹੀਂ ਹੋਏ ਹਨ। ਇਸ ਦੌਰਾਨ 81,410 ਲੋਕਾਂ ਨੇ ਕੋਰੋਨਾ ਨੂੰ ਹਰਾਇਆ ਤੇ 1,162 ਲੋਕਾਂ ਦੀ ਮੌਤ ਵੀ ਹੋਈ।
ਦੱਸ ਦਈਏ ਕਿ ਲਗਪਗ 3 ਮਹੀਨਿਆਂ ਬਾਅਦ ਨਵੇਂ ਕੋਰੋਨਾ ਕੇਸਾਂ ਦੀ ਗਿਣਤੀ 50 ਹਜ਼ਾਰ ਤੋਂ ਵੀ ਹੇਠ ਆ ਗਈ ਹੈ। ਇਸ ਤੋਂ ਪਹਿਲਾਂ 23 ਮਾਰਚ ਨੂੰ 47,239 ਕੋਰੋਨਾ ਸੰਕਰਮਿਤ ਪਾਏ ਗਏ ਸੀ। ਇਸ ਤਰ੍ਹਾਂ ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਮਾਮਲਿਆਂ ਯਾਨੀ ਮਰੀਜ਼ਾਂ ਦਾ ਇਲਾਜ ਚੱਲ ਰਹੇ ਮਰੀਜ਼ਾਂ ਦੀ ਗਿਣਤੀ ਵਿੱਚ ਤਕਰੀਬਨ 40 ਹਜ਼ਾਰ ਦੀ ਗਿਰਾਵਟ ਦਰਜ ਕੀਤੀ ਗਈ।
ਦੇਸ਼ ਵਿਚ ਹੁਣ ਤਕ ਕੁਲ 2.99 ਕਰੋੜ ਲੋਕ ਕੋਰੋਨਾ ਨਾਲ ਪ੍ਰਭਾਵਿਤ ਹੋਏ ਹਨ। ਜੇ ਅਸੀਂ ਪਿਛਲੇ ਦਿਨਾਂ ਦੇ ਰੋਜ਼ਾਨਾ ਕੇਸਾਂ ਦੇ ਰੁਝਾਨ ਨੂੰ ਵੇਖੀਏ, ਤਾਂ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 3 ਕਰੋੜ ਨੂੰ ਪਾਰ ਕਰ ਦੇਵੇਗੀ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਦੇਸ਼ ਹੈ। ਸਭ ਤੋਂ ਵੱਧ 3.44 ਕਰੋੜ ਮਾਮਲੇ ਅਮਰੀਕਾ ਵਿੱਚ ਆਏ ਹਨ।
ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੇ ਅੰਕੜੇ
ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 42,219
ਪਿਛਲੇ 24 ਘੰਟਿਆਂ ਵਿੱਚ ਕੁੱਲ ਇਲਾਜ: 81,410
ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 1,162
ਹੁਣ ਤੱਕ ਕੁੱਲ ਸੰਕਰਮਿਤ: 2.99 ਕਰੋੜ
ਹੁਣ ਤਕ ਠੀਕ: 2.89 ਕਰੋੜ
ਹੁਣ ਤੱਕ ਕੁੱਲ ਮੌਤਾਂ: 3.89 ਲੱਖ
ਇਸ ਸਮੇਂ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ ਦੀ ਕੁੱਲ ਗਿਣਤੀ: 6.59 ਲੱਖ
ਕੋਰੋਨਾ ਟੀਕਾਕਰਨ:
ਇਸ ਦੇ ਨਾਲ ਹੀ ਬੀਤੇ ਦਿਨੀਂ ਭਾਰਤ 'ਚ ਰਿਕਾਰਡ ਪਧਰ 'ਤੇ ਲੋਕਾਂ ਨੇ ਕੋਰੋਨਾ ਵੈਕਸੀਨ ਲਈ। ਦੇਸ਼ 'ਚ ਕੋਰੋਨਾ ਟੀਕਾ ਮੁਫਤ ਲਗਾਉਣਾ ਸ਼ੁਰੂ ਕੀਤਾ ਗਿਆ ਹੈ ਅਤੇ ਟੀਕਾਕਰਨ ਦੇ ਨਵੇਂ ਪੜਾਅ ਦੇ ਪਹਿਲੇ ਦਿਨ ਲੋਕਾਂ ਨੂੰ ਲਗਪਗ 81 ਲੱਖ ਟੀਕਾ ਖੁਰਾਕ ਦਿੱਤੀ ਗਈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਨਵੀਂ ਦਿਸ਼ਾ-ਨਿਰਦੇਸ਼ ਜਾਰੀ ਹੋਣ ਤੋਂ ਬਾਅਦ ਇੱਕ ਦਿਨ ਵਿੱਚ 80 ਲੱਖ 95 ਹਜ਼ਾਰ 314 ਖੁਰਾਕਾਂ ਦੀ ਕੋਰੋਨ ਟੀਕਾ ਲਾਗੂ ਕੀਤੀ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਮੱਧ ਪ੍ਰਦੇਸ਼ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਕੋਰੋਨਾ ਟੀਕੇ ਲੱਗ ਗਏ ਹਨ। ਇਸ ਤੋਂ ਬਾਅਦ ਕਰਨਾਟਕ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿੱਚ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)