Afghanistan Crisis: ਦਿੱਲੀ 'ਚ ਅਫਗਾਨ ਸ਼ਰਨਾਰਥੀਆਂ ਨੇ ਕੀਤਾ ਪ੍ਰਦਰਸ਼ਨ, ਰੱਖੀ ਇਹ ਮੰਗ
ਜਦੋਂ ਤੋਂ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕੀਤਾ ਹੈ, ਅਫਗਾਨ ਨਾਗਰਿਕ ਉੱਥੋਂ ਬਾਹਰ ਨਿੱਕਲਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।

Afghanistan Crisis: ਅਫਗਾਨ ਨਾਗਰਿਕਾਂ ਨੇ ਸੋਮਵਾਰ ਨਵੀਂ ਦਿੱਲੀ 'ਚ ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨਰ (UNHCR) ਦਫਤਰ ਦੇ ਸਾਹਮਣੇ ਤੀਜੇ ਦੇਸ਼ 'ਚ ਸ਼ਰਨਾਰਥੀ ਕਾਰਡ ਤੇ ਮੁੜ ਵਸੇਬੇ ਦੀ ਮੰਗ ਨੂੰ ਲੈਕੇ ਵਿਰੋਧ ਪ੍ਰਦਰਸ਼ਨ ਕੀਤਾ। ਵਸੰਤ ਵਿਹਾਰ 'ਚ UNHCR ਦਫ਼ਤਰ 'ਚ ਵੱਡੀ ਗਿਣਤੀ 'ਚ ਅਫਗਾਨ ਨਾਗਰਿਕ ਇਕੱਠੇ ਹੋਏ ਤੇ ਮੁੜ ਵਸੇਬੇ ਲਈ ਸ਼ਰਨਾਰਥੀ ਦਾ ਦਰਜਾ/ਕਾਰਡ ਦੀ ਮੰਗ ਕੀਤੀ।
ਤਾਲਿਬਾਨ ਨੇ ਪਿਛਲੇ ਹਫ਼ਤੇ ਅਫਗਾਨਵਿਸਤਾਨ 'ਚ ਦੋ ਦਹਾਕੇ ਦੇ ਯੁੱਧ ਦੀ ਸਮਾਪਤੀ ਦਾ ਐਲਾਨ ਕੀਤਾ ਸੀ। ਦੱਸ ਦੇਈਏ ਕਿ ਜਦੋਂ ਤੋਂ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕੀਤਾ ਹੈ, ਅਫਗਾਨ ਨਾਗਰਿਕ ਉੱਥੋਂ ਬਾਹਰ ਨਿੱਕਲਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।
Delhi: Afghan nationals continue their protest in front of United Nations High Commissioner for Refugees (UNHCR) office in Vasant Vihar, demanding refugee status/cards for all Afghans and resettlement options to a third country pic.twitter.com/UrgIRdH32A
— ANI (@ANI) August 23, 2021
ਸ਼ਰਨਾਰਥੀ ਦੀ ਸਥਿਤੀ ਦੀ ਮੰਗ ਕਰਨ ਵਾਲੇ ਅਫਗਾਨ ਨਾਗਰਿਕਾਂ ਦੀ ਵਧਦੀ ਸੰਖਿਆਂ ਦੇ ਜਵਾਬ 'ਚ UNHCR ਨੇ ਕਿਹਾ ਭਾਰਤ 'ਚ ਸ਼ਰਨਾਰਥੀਆਂ ਤੇ ਸ਼ਰਣ ਚਾਹੁਣ ਵਾਲਿਆਂ ਨੂੰ ਅੰਤਰ ਰਾਸ਼ਟਰੀ ਸੁਰੱਖਿਆ ਪ੍ਰਾਪਤ ਕਰਨ ਲਈ UNHCR ਜਾਂ UNHCR ਦੇ ਹਿਸੇਦਾਰਾਂ ਨਾਲ ਸੰਪਰਕ ਕਰਨ ਦੀ ਲੋੜ ਹੈ।
UNHCR ਨੇ ਕਿਹਾ, 'ਸੀਮਤ ਸੰਖਿਆਂ 'ਚ ਸਥਾਨਵਾਂ ਕਾਰਨ ਮੌਜੂਦਾ ਸਮੇਂ ਵਿਸ਼ਵ ਪੱਧਰ 'ਤੇ ਇਕ ਫੀਸਦ ਤੋਂ ਵੀ ਘੱਟ ਸ਼ਰਨਾਰਥੀਆਂ ਦਾ ਮੁੜ ਵਸੇਬਾ ਕੀਤਾ ਗਿਆ ਹੈ। ਇਸ ਕਾਰਨ ਨਾਲ ਸਿਰਫ਼ ਆਰਥਿਕ ਰੂਪ ਤੋਂ ਕਮਜ਼ੋਰ ਸ਼ਰਨਾਰਥੀਆਂ ਨੂੰ ਹੀ ਮੁੜ ਵਸੇਬੇ ਲਈ ਪਹਿਲ ਦਿੱਤੀ ਜਾ ਸਕਦੀ ਹੈ। '
UNHCR ਨੇ ਕਹੀ ਇਹ ਗੱਲ
ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਅੱਗੇ ਕਿਹਾ ਕਿ ਉਹ ਅਫਗਾਨ ਸ਼ਰਨਾਰਥੀਆਂ ਨੂੰ ਆਪਣਾ ਸਮਰਥਨ ਵਧਾ ਰਹੇ ਹਨ। ਕਮਜ਼ੋਰ ਸ਼ਰਨਾਰਥੀਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ। UNHCR ਨੇ ਕਿਹਾ, 'ਅਸੀਂ ਸਹਾਇਤਾ ਲਈ ਰਜਿਸਟ੍ਰੇਸ਼ਨ ਤੇ ਦਸਤਾਵੇਜ਼ੀਕਰਨ ਦੇ ਮਾਧਿਅਮ ਨਾਲ ਅਫਗਾਨ ਸ਼ਰਨਾਰਥੀਆਂ ਤੇ ਸ਼ਰਣ ਚਾਹੁਣ ਵਾਲਿਆਂ ਨੂੰ ਆਪਣਾ ਸਮਰਥਨ ਵਧਾ ਰਹੇ ਹਾਂ। ਬਹੁਤ ਕਮਜ਼ੋਰ ਵਿਅਕਤੀਆਂ ਨੂੰ ਪਹਿਲ ਦੇ ਰਹੇ ਹਾਂ।'




















