ਸਿੰਘੂ ਬਾਰਡਰ ਤੇ ਦਿੱਲੀ NCR ਇਲਾਕੇ 'ਚ ਸੰਘਣੀ ਧੁੰਦ, ਵਿਜ਼ਿਬਿਲਟੀ ਬੂਰੀ ਤਰ੍ਹਾਂ ਪ੍ਰਭਾਵਿਤ
ਸ਼ਨੀਵਾਰ ਸਵੇਰੇ ਸੰਘਣੀ ਧੁੰਦ ਅਤੇ ਕੋਹਰੇ ਦਿੱਲੀ-ਐਨਸੀਆਰ ਵਿੱਚ ਵਿਜ਼ਿਬਿਲਟੀ ਨੂੰ ਪ੍ਰਭਾਵਤ ਕੀਤਾ। ਸਿੰਘੂ ਸਰਹੱਦ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਦਿਖ ਰਿਹਾ ਹੈ ਕਿ ਰਾਸ਼ਟਰੀ ਰਾਜਧਾਨੀ ਨੂੰ ਸੰਘਣੀ ਧੁੰਦ ਨੇ ਕਿਸ ਢੰਗ ਨਾਲ ਪ੍ਰਭਾਵਿਤ ਕੀਤਾ ਹੈ।

ਨਵੀਂ ਦਿੱਲੀ: ਸ਼ਨੀਵਾਰ ਸਵੇਰੇ ਸੰਘਣੀ ਧੁੰਦ ਅਤੇ ਕੋਹਰੇ ਦਿੱਲੀ-ਐਨਸੀਆਰ ਵਿੱਚ ਵਿਜ਼ਿਬਿਲਟੀ ਨੂੰ ਪ੍ਰਭਾਵਤ ਕੀਤਾ। ਸਿੰਘੂ ਸਰਹੱਦ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਦਿਖ ਰਿਹਾ ਹੈ ਕਿ ਰਾਸ਼ਟਰੀ ਰਾਜਧਾਨੀ ਨੂੰ ਸੰਘਣੀ ਧੁੰਦ ਨੇ ਕਿਸ ਢੰਗ ਨਾਲ ਪ੍ਰਭਾਵਿਤ ਕੀਤਾ ਹੈ।
ਮੌਸਮ ਵਿਭਾਗ ਮੁਤਾਬਿਕ ਸਵੇਰੇ 8: 30 ਵਜੇ ਸ਼ਹਿਰ ਵਿੱਚ ਵਿਜ਼ਿਬਿਲਟੀ ਲਗਭਗ 5 ਕਿ.ਮੀ. ਸੀ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਆਮ ਤੌਰ 'ਤੇ ਉਡਾਨਾਂ ਅਤੇ ਰੇਲ ਤੇ ਇਹ ਪ੍ਰਭਾਵਿਤ ਨਹੀਂ ਰਹਿਣਗੇ।
Fog affects visibility in the Delhi-NCR, visuals from Singhu border (Delhi-Haryana border). pic.twitter.com/w5aRtR3Cfb
— ANI (@ANI) February 20, 2021
ਹਾਲਾਂਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (ਆਈਜੀਆਈ) ਨੇ ਸ਼ਹਿਰ ਵਿਚ ਹਵਾਈ ਕਾਰਵਾਈਆਂ ਲਈ ਕੋਈ ਖ਼ਾਸ ਚੇਤਾਵਨੀ ਜਾਂ ਅਲਰਟ ਜਾਰੀ ਨਹੀਂ ਕੀਤੀ ਹੈ। ਸ਼ਹਿਰ ਦੀ ਸਮੁੱਚੀ ਆਬੋ ਹਵਾ ਖਰਾਬ ਰਹੀ, ਜਿਵੇਂ ਕਿ ਮੌਸਮ ਨਿਗਰਾਨੀ ਏਜੰਸੀਆਂ ਦੀ ਭਵਿੱਖਬਾਣੀ ਦੱਸਦੀ ਹੈ।






















