Viral Video: ਡਿਪਟੀ ਸੀਐਮ ਦੇ ਮੁੰਡੇ ਦਾ ਕਾਰਾ! ਰੀਲ ਬਣਾਉਣ ਲਈ ਪੁਲਿਸ ਦੀ ਸ਼ਰੇਆਮ ਦੁਰਵਰਤੋਂ
ਰਾਜਸਥਾਨ ਦੇ ਉਪ ਮੁੱਖ ਮੰਤਰੀ ਪ੍ਰੇਮਚੰਦ ਬੈਰਵਾ ਦੇ ਪੁੱਤਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੜਕੇ 'ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਪੁਲਿਸ ਸੁਰੱਖਿਆ ਦੀ ਦੁਰਵਰਤੋਂ ਕਰਨ ਦੇ ਦੋਸ਼ ਲੱਗੇ ਹਨ।
Deputy Cm Prem Chand Bairwa Son Broke Traffic Rules Reel viral on social media: ਰਾਜਸਥਾਨ ਦੇ ਉਪ ਮੁੱਖ ਮੰਤਰੀ ਪ੍ਰੇਮਚੰਦ ਬੈਰਵਾ ਦੇ ਪੁੱਤਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਕਾਰਨ ਉਸ ਦੇ ਲੜਕੇ 'ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਪੁਲਿਸ ਸੁਰੱਖਿਆ ਦੀ ਦੁਰਵਰਤੋਂ ਕਰਨ ਦੇ ਦੋਸ਼ ਲੱਗੇ ਹਨ। ਸੋਸ਼ਲ ਮੀਡੀਆ ਯੂਜ਼ਰਸ ਬੈਰਵ ਦੇ ਬੇਟੇ ਨੂੰ ਕਾਫੀ ਟ੍ਰੋਲ ਕਰ ਰਹੇ ਹਨ। ਇਸ ਦੇ ਨਾਲ ਹੀ ਰਾਜਸਥਾਨ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਵੀ ਸਵਾਲ ਉੱਠ ਰਹੇ ਹਨ।
WATCH | रील के चक्कर में राजस्थान के डिप्टी सीएम प्रेमचन्द बैरवा के बेटे ने तोड़ा ट्रैफिक नियम @akhileshanandd | | https://t.co/smwhXURgtc #Rajasthan #PremchandBairwa #TrafficRules #LatestNews pic.twitter.com/EvQSv15537
— ABP News (@ABPNews) September 27, 2024
ਵਾਇਰਲ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਖੁੱਲ੍ਹੀ ਜੀਪ 'ਚ ਚਾਰ ਨੌਜਵਾਨ ਦਿਖਾਈ ਦੇ ਰਹੇ ਹਨ। ਇਨ੍ਹਾਂ 'ਚੋਂ ਇੱਕ ਉਪ ਮੁੱਖ ਮੰਤਰੀ ਦਾ ਪੁੱਤਰ ਦੱਸਿਆ ਜਾਂਦਾ ਹੈ ਤੇ ਉਸ ਦੇ ਨਾਲ ਵਾਲੀ ਸੀਟ 'ਤੇ ਇੱਕ ਕਾਂਗਰਸੀ ਨੇਤਾ ਪੁਸ਼ਪੇਂਦਰ ਭਾਰਦਵਾਜ ਦਾ ਪੁੱਤਰ ਦੱਸਿਆ ਜਾਂਦਾ ਹੈ। ਉਹ ਖੁੱਲ੍ਹੀ ਜੀਪ 'ਚ ਜੈਪੁਰ ਦੀਆਂ ਸੜਕਾਂ 'ਤੇ ਘੁੰਮ ਰਹੇ ਹਨ। ਉਨ੍ਹਾਂ ਦੇ ਪਿੱਛੇ ਰਾਜਸਥਾਨ ਪੁਲਿਸ ਦੀ ਗੱਡੀ ਆ ਰਹੀ ਹੈ। ਇਸ ਦੌਰਾਨ ਜੀਪ ਵਿੱਚ ਸਵਾਰ ਨੌਜਵਾਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਵੀ ਨਹੀਂ ਕਰ ਰਹੇ।
ਇਹ ਵੀ ਪੜ੍ਹੋ: ਟੈਂਕਰ ਤੇ ਕਾਰ ਵਿਚਾਲੇ ਭਿਆਨਕ ਟੱਕਰ, ਇਕੋ ਪਰਿਵਾਰ ਦੇ ਤਿੰਨ ਜੀਆਂ ਸਣੇ ਚਾਰ ਮੌਤਾਂ
ਲੋਕਾਂ ਨੇ ਜਾਂਚ ਦੀ ਮੰਗ ਕੀਤੀ
ਉਪ ਮੁੱਖ ਮੰਤਰੀ ਪ੍ਰੇਮਚੰਦ ਬੈਰਵਾ ਦੇ ਬੇਟੇ ਨੂੰ ਲੈ ਕੇ ਜਾਣ ਵਾਲੀ ਗੱਡੀ ਟਰਾਂਸਪੋਰਟ ਵਿਭਾਗ ਦੇ ਨਾਂ 'ਤੇ ਰਜਿਸਟਰਡ ਹੈ। ਟਰਾਂਸਪੋਰਟ ਵਿਭਾਗ ਉਪ ਮੁੱਖ ਮੰਤਰੀ ਪ੍ਰੇਮਚੰਦ ਬੈਰਵਾ ਦੇ ਅਧੀਨ ਆਉਂਦਾ ਹੈ। ਅਜਿਹੇ 'ਚ ਲੋਕ ਮਾਮਲੇ ਨੂੰ ਗੰਭੀਰ ਦੱਸਦੇ ਹੋਏ ਜਾਂਚ ਦੀ ਮੰਗ ਕਰ ਰਹੇ ਹਨ।
ਸਹੂਲਤਾਂ ਦੀ ਦੁਰਵਰਤੋਂ ਕਰਨ ਦੇ ਦੋਸ਼
ਵਾਇਰਲ ਵੀਡੀਓ 'ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ ਤੇ ਗੁੱਸਾ ਵੀ ਜ਼ਾਹਰ ਕਰ ਰਹੇ ਹਨ। ਇਸ ਦੇ ਨਾਲ ਹੀ ਪੁਲਿਸ 'ਤੇ ਵੀ ਸਵਾਲ ਉੱਠ ਰਹੇ ਹਨ। ਕਈ ਸੋਸ਼ਲ ਮੀਡੀਆ ਯੂਜ਼ਰ ਉਪ ਮੁੱਖ ਮੰਤਰੀ ਪ੍ਰੇਮਚੰਦ ਬੈਰਵਾ ਦੇ ਬੇਟੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਲੀਡਰਾਂ ਦੇ ਬੱਚਿਆਂ ਨੂੰ ਇਹ ਛੋਟ ਕਿਸ ਆਧਾਰ 'ਤੇ ਦਿੱਤੀ ਜਾ ਰਹੀ ਹੈ? ਪੁਲਿਸ ਉਨ੍ਹਾਂ ਨੂੰ ਕਿਸ ਸਮਰੱਥਾ ਵਿੱਚ ਐਸਕਾਰਟ ਕਰ ਰਹੀ ਹੈ? ਫਿਲਹਾਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ।