ਡੇਰਾ ਮੁਖੀ ਰਾਮ ਰਹੀਮ 15ਵੀਂ ਵਾਰੀ ਜੇਲ੍ਹ ਤੋਂ ਬਾਹਰ ਆਇਆ; ਕਾਫਲੇ ਸਮੇਤ ਸਿਰਸਾ ਡੇਰੇ ਲਈ ਹੋਇਆ ਰਵਾਨਾ, ਇੰਨੇ ਦਿਨ ਦੀ ਮਿਲੀ ਪੈਰੋਲ
ਇਸ ਵਾਰੀ ਡੇਰਾ ਮੁਖੀ 15ਵੀਂ ਵਾਰੀ ਪੈਰੋਲ ਜਾਂ ਫਰਲੋ ਲੈ ਕੇ ਜੇਲ੍ਹ ਤੋਂ ਬਾਹਰ ਆਇਆ ਹੈ। ਇਸ ਤੋਂ ਪਹਿਲਾਂ ਡੇਰਾ ਮੁਖੀ ਰਾਮ ਰਹੀਮ 15 ਅਗਸਤ ਨੂੰ ਆਪਣਾ ਜਨਮਦਿਨ ਮਨਾਉਣ ਲਈ ਜੇਲ੍ਹ ਤੋਂ ਬਾਹਰ ਆਇਆ ਸੀ।

ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਾਧਵੀਆਂ ਦੇ ਯੋਨ ਉਤਪੀੜਨ ਅਤੇ ਇੱਕ ਪੱਤਰਕਾਰ ਦੀ ਹੱਤਿਆ ਦੇ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਗਏ ਹਨ। ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਸੋਮਵਾਰ ਨੂੰ ਕਰੀਬ 11.30 ਵਜੇ ਪੈਰੋਲ ਮਿਲਣ ਤੋਂ ਬਾਅਦ ਉਹ ਸਿਰਸਾ ਡੇਰੇ ਲਈ ਰਵਾਨਾ ਹੋ ਗਿਆ।
ਗੱਡੀਆਂ ਦੇ ਕਾਫਲੇ ਸਮੇਤ ਸਿਰਸਾ ਡੇਰੇ ਲਈ ਹੋਇਆ ਰਵਾਨਾ
ਸੁਨਾਰੀਆ ਜੇਲ੍ਹ ਤੋਂ ਗੁਰਮੀਤ ਰਾਮ ਰਹੀਮ ਨੂੰ ਲੈ ਜਾਣ ਲਈ ਸਿਰਸਾ ਡੇਰੇ ਤੋਂ ਲਗਜ਼ਰੀ ਗੱਡੀਆਂ ਦਾ ਕਾਫ਼ਿਲਾ ਪਹੁੰਚਿਆ, ਜਿਸ ਵਿੱਚ ਦੋ ਬੁਲੇਟ ਪ੍ਰੂਫ਼ ਲੈਂਡ ਕ੍ਰੂਜ਼ਰ, 2 ਫੋਰਚੂਨਰ ਅਤੇ 2 ਹੋਰ ਗੱਡੀਆਂ ਸ਼ਾਮਲ ਸਨ। ਇਸ ਵਾਰੀ ਡੇਰਾ ਮੁਖੀ 15ਵੀਂ ਵਾਰੀ ਪੈਰੋਲ ਜਾਂ ਫਰਲੋ ਲੈ ਕੇ ਜੇਲ੍ਹ ਤੋਂ ਬਾਹਰ ਆਇਆ ਹੈ। ਇਸ ਤੋਂ ਪਹਿਲਾਂ ਡੇਰਾ ਮੁਖੀ ਰਾਮ ਰਹੀਮ 15 ਅਗਸਤ ਨੂੰ ਆਪਣਾ ਜਨਮਦਿਨ ਮਨਾਉਣ ਲਈ ਜੇਲ੍ਹ ਤੋਂ ਬਾਹਰ ਆਇਆ ਸੀ।
ਜਾਣਕਾਰੀ ਮੁਤਾਬਕ, ਇਸ ਵਾਰੀ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਬਰਨਾਵਾ ਆਸ਼ਰਮ ਨਹੀਂ ਜਾਣਗੇ, ਸਗੋਂ ਸਿਰਸਾ ਸਥਿਤ ਡੇਰੇ ਵਿੱਚ ਹੀ ਰਹਿਣਗੇ। ਰਾਮ ਰਹੀਮ ਦੀ ਸੁਰੱਖਿਆ ਲਈ ਡੇਰੇ ਦੇ ਆਲੇ-ਦੁਆਲੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਸਾਲ 2017 ਤੋਂ ਜੇਲ੍ਹ ਵਿੱਚ ਹੈ ਡੇਰਾ ਮੁਖੀ ਰਾਮ ਰਹੀਮ
25 ਅਗਸਤ 2017 ਨੂੰ 2 ਸਾਧਵੀਆਂ ਦੇ ਯੋਨ ਸ਼ੋਸ਼ਣ ਕੇਸ ਵਿੱਚ ਰਾਮ ਰਹੀਮ ਨੂੰ 20 ਸਾਲ ਕੈਦ ਹੋਈ। ਇਸ ਤੋਂ ਬਾਅਦ 17 ਜਨਵਰੀ 2019 ਨੂੰ ਪੱਤਰਕਾਰ ਰਾਮਚੰਦਰ ਛੱਤਰਪਤੀ ਹੱਤਿਆਕਾਂਡ ਵਿੱਚ ਉਮਰ ਕੈਦ ਹੋਈ। ਇਸੇ ਤਰ੍ਹਾਂ, ਡੇਰਾ ਮੈਨੇਜਰ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਅਕਤੂਬਰ 2021 ਵਿੱਚ CBI ਕੋਰਟ ਨੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
ਸਜ਼ਾ ਮਿਲਣ ਤੋਂ 3 ਸਾਲ ਬਾਅਦ ਰਾਮ ਰਹੀਮ ਨੂੰ ਇਸ ਮਾਮਲੇ ਵਿੱਚ ਹਾਈ ਕੋਰਟ ਨੇ ਬਰੀ ਕਰ ਦਿੱਤਾ। ਹੁਣ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਇੱਥੋਂ ਉਹ ਪੈਰੋਲ ਅਤੇ ਫਰਲੋ ਲੈ ਕੇ ਹੁਣ ਤੱਕ 14 ਵਾਰੀ ਬਾਹਰ ਆ ਚੁੱਕੇ ਹਨ। ਇਹ 15ਵਾਂ ਮੌਕਾ ਹੈ, ਜਦੋਂ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਰਹੇ ਹਨ।
ਇਸ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਚੋਣ ਦੇ ਸਮੇਂ ਮਿਲੀ ਸੀ ਪੈਰੋਲ
ਇਸ ਤੋਂ ਪਹਿਲਾਂ ਅਪ੍ਰੈਲ ਵਿੱਚ 21 ਦਿਨ ਦੀ ਪੈਰੋਲ ’ਤੇ ਬਾਹਰ ਆਇਆ ਸੀ। ਜਨਵਰੀ ਵਿੱਚ, ਉਸਨੂੰ ਦਿੱਲੀ ਵਿਧਾਨ ਸਭਾ ਚੋਣ ਤੋਂ ਇੱਕ ਹਫ਼ਤਾ ਪਹਿਲਾਂ 30 ਦਿਨ ਦੀ ਪੈਰੋਲ ’ਤੇ ਰਿਹਾਈ ਦਿੱਤੀ ਗਈ ਸੀ। ਇਸ ਦੌਰਾਨ ਉਹ ਸਿਰਸਾ ਵਿੱਚ ਡੇਰਾ ਹੈਡਕੁਆਰਟਰ ਵਿੱਚ ਰਿਹਾ। ਪਹਿਲਾਂ ਵੀ, ਜਦੋਂ ਉਹ ਜੇਲ੍ਹ ਤੋਂ ਬਾਹਰ ਸੀ, ਤਾਂ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਡੇਰਾ ਦੇ ਆਸ਼ਰਮ ਵਿੱਚ ਰਿਹਾ ਸੀ।
ਇੱਥੇ ਉਸਨੇ ਆਪਣੇ ਫਾਲੋਅਰਾਂ ਨੂੰ ਇੱਕ ਵੀਡੀਓ ਸੁਨੇਹਾ ਜਾਰੀ ਕੀਤਾ ਸੀ, ਜਿਸ ਵਿੱਚ ਉਹਨਾਂ ਤੋਂ ਡੇਰਾ ਅਧਿਕਾਰੀਆਂ ਦੁਆਰਾ ਜਾਰੀ ਕੀਤੇ ਗਏ ਨਿਰਦੇਸ਼ਾਂ ਦੀ ਪਾਲਨਾ ਕਰਨ ਦੀ ਅਪੀਲ ਕੀਤੀ ਸੀ। ਉਹਨਾਂ ਨੂੰ ਡੇਰਾ ਵਿੱਚ ਆਪਣੇ ਫਾਲੋਅਰਾਂ ਨੂੰ ਇਕੱਠਾ ਕਰਨ ਦੀ ਇਜਾਜ਼ਤ ਨਹੀਂ ਹੈ, ਪਰ ਉਹ ਵਰਚੁਅਲ ਸੰਚਾਰ ਦੇ ਜ਼ਰੀਏ ਉਹਨਾਂ ਨਾਲ ਗੱਲ ਕਰ ਸਕਦੇ ਹਨ।






















