Jahangirpuri Demolition: ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਵੀ ਚੱਲ਼ਦਾ ਰਿਹਾ ਜਹਾਂਗੀਰਪੁਰੀ 'ਚ ਬੁਲਡੋਜ਼ਰ, ਮੇਅਰ ਬੋਲੇ- ਅਜੇ ਤੱਕ ਨਹੀਂ ਮਿਲੀ ਆਰਡਰ ਦੀ ਕਾਪੀ
ਜਹਾਂਗੀਰਪੁਰੀ 'ਚ ਹਿੰਸਾ ਤੋਂ ਬਾਅਦ ਅਦਾਲਤ ਨੇ MCD ਵਲੋਂ ਗੈਰ-ਕਾਨੂੰਨੀ ਉਸਾਰੀ ਨੂੰ ਰੋਕਣ ਦੇ ਹੁਕਮ ਦਿੱਤੇ, ਜਿਸ ਦੇ ਬਾਵਜੂਦ ਕਾਰਵਾਈ ਨਹੀਂ ਰੁਕੀ ਅਤੇ ਬੁਲਡੋਜ਼ਰ ਚਲਦਾ ਰਿਹਾ।
ਨਵੀਂ ਦਿੱਲੀ: ਉੱਤਰੀ ਦਿੱਲੀ ਮਿਉਂਸਪਲ ਕਾਰਪੋਰੇਸ਼ਨ (ਐਨਡੀਐਮਸੀ) ਵੱਲੋਂ ਦੰਗਾ ਪ੍ਰਭਾਵਿਤ ਜਹਾਂਗੀਰਪੁਰੀ ਵਿੱਚ ਸੁਪਰੀਮ ਕੋਰਟ ਵੱਲੋਂ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਹੁਕਮਾਂ ਤੋਂ ਬਾਅਦ ਵੀ ਐਨਡੀਐਮਸੀ ਦਾ ਬੁਲਡੋਜ਼ਰ ਚੱਲ਼ਦਾ ਰਿਹਾ ਹੈ। ਉੱਤਰੀ ਦਿੱਲੀ ਦੇ ਮੇਅਰ ਰਾਜਾ ਇਕਬਾਲ ਸਿੰਘ ਨੇ ਜਹਾਂਗੀਰਪੁਰੀ ਵਿੱਚ ਕਿਹਾ ਕਿ ਸੁਪਰੀਮ ਕੋਰਟ ਦਾ ਹੁਕਮ ਮਿਲਦੇ ਹੀ ਕਬਜ਼ਿਆਂ ਵਿਰੋਧੀ ਮੁਹਿੰਮ ਨੂੰ ਰੋਕ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਅੱਜ ਸੁਪਰੀਮ ਕੋਰਟ ਨੇ ਦਿੱਲੀ ਦੇ ਜਹਾਂਗੀਰਪੁਰੀ 'ਚ ਕਬਜ਼ੇ ਵਿਰੋਧੀ ਕਾਰਵਾਈ 'ਤੇ ਰੋਕ ਲਾ ਦਿੱਤੀ। ਅਦਾਲਤ ਨੇ ਬੁੱਧਵਾਰ ਨੂੰ ਇਸ ਮਾਮਲੇ 'ਚ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਲਈ ਕਿਹਾ ਹੈ। ਇਸ ਦੇ ਨਾਲ ਹੀ ਕਿਹਾ ਕਿ ਮਾਮਲੇ ਦੀ ਸੁਣਵਾਈ ਵੀਰਵਾਰ ਨੂੰ ਹੋਵੇਗੀ।
ਅਦਾਲਤ ਦਾ ਹੁਕਮ ਆਉਣ ਤੋਂ ਬਾਅਦ ਉੱਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਰਾਜਾ ਇਕਬਾਲ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਦੀ ਪਾਲਣਾ ਕੀਤੀ ਜਾਵੇਗੀ। ਹਾਲਾਂਕਿ ਬਾਅਦ 'ਚ ਉਨ੍ਹਾਂ ਕਿਹਾ ਕਿ ਫਿਲਹਾਲ ਸਾਨੂੰ ਆਰਡਰ ਦੀ ਕਾਪੀ ਨਹੀਂ ਮਿਲੀ। ਵੇਖਿਆ ਗਿਆ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਵੀ ਬੁਲਡੋਜ਼ਰ ਕਾਰਵਾਈ ਕਰਦਾ ਰਿਹਾ।
ਦਰਅਸਲ, ਬੁੱਧਵਾਰ ਸਵੇਰੇ ਐੱਨਐੱਮਸੀਡੀ ਦੇ 9 ਬੁਲਡੋਜ਼ਰ ਦਿੱਲੀ ਦੇ ਜਹਾਂਗੀਰਪੁਰ ਇਲਾਕੇ 'ਚ ਕਬਜ਼ੇ ਵਿਰੋਧੀ ਕਾਰਵਾਈ ਲਈ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਘਰਾਂ ਤੇ ਦੁਕਾਨਾਂ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।
#WATCH | Anti-encroachment drive underway at Jahangirpuri area of Delhi by North Delhi Municipal Corporation pic.twitter.com/jZ76MOq9Le
— ANI (@ANI) April 20, 2022
ਇਸ ਦੇ ਨਾਲ ਹੀ ਇਸ ਹੁਕਮ ਤੋਂ ਬਾਅਦ ਵੀ ਬੁਲਡੋਜ਼ਰ ਦੀ ਕਾਰਵਾਈ ਅਜੇ ਰੁਕੀ ਨਹੀਂ ਹੈ ਅਤੇ ਇਲਾਕੇ ਦੀਆਂ ਦੁਕਾਨਾਂ ਤੋਂ ਲੈ ਕੇ ਘਰਾਂ ਤੱਕ ਬੁਲਡੋਜ਼ਰ ਚੱਲਦੇ ਨਜ਼ਰ ਆ ਰਹੇ ਹਨ। ਇਹ ਬੁਲਡੋਜ਼ਰ ਮਸਜਿਦ ਦੇ ਕੋਲ ਬਣੀ ਦੁਕਾਨ 'ਤੇ ਵੀ ਹੁਕਮਾਂ ਤੋਂ ਬਾਅਦ ਚੱਲਦਾ ਨਜ਼ਰ ਆ ਰਿਹਾ ਹੈ। ਇਹ ਤਸਵੀਰ 'ਏਬੀਪੀ ਨਿਊਜ਼' ਦੇ ਕੈਮਰੇ 'ਚ ਕੈਦ ਹੋ ਗਈ, ਜਿਸ 'ਚ ਮਸਜਿਦ ਦੇ ਗੇਟ ਕੋਲ ਬਣੀ ਦੁਕਾਨ 'ਤੇ ਬੁਲਡੋਜ਼ਰ ਚਲਦਾ ਦੇਖਿਆ ਗਿਆ। ਦੱਸ ਦਈਏ ਕਿ ਇਹ ਸਭ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹੋਇਆ ਹੈ।
ਸੀਪੀਆਈ ਨੇਤਾ ਵਰਿੰਦਾ ਨੇ ਕੀਤੀ ਸ਼ਾਂਤੀ ਦੀ ਅਪੀਲ
ਸੀਪੀਆਈ (ਐਮ) ਨੇਤਾ ਵਰਿੰਦਾ ਕਰਾਤ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹੋਏ ਮੀਡੀਆ ਨੂੰ ਦੱਸਿਆ ਕਿ ਜਹਾਂਗੀਰਪੁਰੀ ਵਿੱਚ ਕਬਜ਼ੇ ਵਿਰੋਧੀ ਮੁਹਿੰਮ ਨੂੰ ਰੋਕ ਦਿੱਤਾ ਗਿਆ ਹੈ। ਮੈਂ ਜਹਾਂਗੀਰਪੁਰ ਦੇ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਅਤੇ ਸੁਪਰੀਮ ਕੋਰਟ ਦੇ ਅਗਲੇ ਹੁਕਮਾਂ ਦੀ ਉਡੀਕ ਕਰਨ ਦੀ ਅਪੀਲ ਕਰਦੀ ਹਾਂ। ਉਨ੍ਹਾਂ ਕਿਹਾ ਕਿ ਇਹ ਤੋੜਫੋੜ ਸੰਵਿਧਾਨ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਕੋਈ ਤੋੜ-ਭੰਨ ਨਹੀਂ ਹੋਵੇਗੀ।
Demolition drive has been stopped. I appeal to people of Jahangirpur to maintain peace & harmony & wait for SC's next order. Demolition was against the Constitution. Special CP assured me that no demolition will take place in accordance with the SC order: CPIM leader Brinda Karat pic.twitter.com/grgSRnmYTm
— ANI (@ANI) April 20, 2022
ਇਹ ਵੀ ਪੜ੍ਹੋ: