DG Jail Hemant Lohia Murder: ਡੀਜੀਪੀ ਹੇਮੰਤ ਲੋਹੀਆ ਦਾ ਕਤਲ ਨੌਕਰ ਯਾਸਿਰ ਅਹਿਮਦ ਨੇ ਹੀ ਕੀਤਾ? ਪੁਲਿਸ ਨੂੰ ਮਿਲੀ ਡਾਇਰੀ 'ਚ ਕਈ ਖੁਲਾਸੇ
ਯਾਸਿਰ ਅਹਿਮਦ ਦੀ ਇਸ ਡਾਇਰੀ ਤੋਂ ਇਹ ਵੀ ਪਤਾ ਲੱਗਾ ਹੈ ਕਿ ਉਹ ਲੰਬੇ ਸਮੇਂ ਤੋਂ ਡਿਪ੍ਰੈਸ਼ਨ 'ਚ ਸੀ। ਉਹ ਆਪਣੇ ਮਨ ਦੀ ਹਰ ਗੱਲ ਇਸ ਵਿੱਚ ਲਿਖ ਲੈਂਦਾ ਸੀ। ਇਸ ਵਿੱਚ ਉਸ ਨੇ ਮੌਤ ਨਾਲ ਜੁੜੀਆਂ ਕਈ ਗੱਲਾਂ ਲਿਖੀਆਂ ਹਨ।

J&K DG Jail Hemant Lohia Murder: ਜੰਮੂ-ਕਸ਼ਮੀਰ ਜੇਲ੍ਹ ਵਿਭਾਗ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਹੇਮੰਤ ਕੁਮਾਰ ਲੋਹੀਆ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਲਗਾਤਾਰ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਹੇਮੰਤ ਲੋਹੀਆ ਦਾ ਕਤਲ ਉਸ ਦੇ ਨੌਕਰ ਯਾਸਿਰ ਅਹਿਮਦ ਨੇ ਕੀਤਾ ਸੀ। ਯਾਸਿਰ ਦੀ ਇੱਕ ਡਾਇਰੀ ਤੋਂ ਇਹ ਖੁਲਾਸਾ ਹੋਇਆ ਹੈ।
ਯਾਸਿਰ ਅਹਿਮਦ ਦੀ ਇਸ ਡਾਇਰੀ ਤੋਂ ਇਹ ਵੀ ਪਤਾ ਲੱਗਾ ਹੈ ਕਿ ਉਹ ਲੰਬੇ ਸਮੇਂ ਤੋਂ ਡਿਪ੍ਰੈਸ਼ਨ 'ਚ ਸੀ। ਉਹ ਆਪਣੇ ਮਨ ਦੀ ਹਰ ਗੱਲ ਇਸ ਵਿੱਚ ਲਿਖ ਲੈਂਦਾ ਸੀ। ਇਸ ਵਿੱਚ ਉਸ ਨੇ ਮੌਤ ਨਾਲ ਜੁੜੀਆਂ ਕਈ ਗੱਲਾਂ ਲਿਖੀਆਂ ਹਨ। ਇਹ ਮੌਤ ਨੂੰ ਬੁਲਾਉਣ ਤੇ ਆਪਣੀ ਜ਼ਿੰਦਗੀ ਨੂੰ ਖਰਾਬ ਕਰਨ ਬਾਰੇ ਲਿਖਿਆ ਗਿਆ ਸੀ।
ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ (ਜੰਮੂ ਖੇਤਰ) ਮੁਕੇਸ਼ ਸਿੰਘ ਨੇ ਦੱਸਿਆ ਕਿ 52 ਸਾਲਾ ਲੋਹੀਆ 1992 ਬੈਚ ਦੇ ਆਈਪੀਐੱਸ ਅਧਿਕਾਰੀ ਸਨ। ਉਨ੍ਹਾਂ ਦੀ ਲਾਸ਼ ਸ਼ਹਿਰ ਦੇ ਬਾਹਰਵਾਰ ਆਪਣੇ ਉਦੇਵਾਲਾ ਸਥਿਤ ਰਿਹਾਇਸ਼ 'ਤੇ ਮਿਲੀ ਤੇ ਉਨ੍ਹਾਂ ਦੀ ਹੱਤਿਆ ਗਲ ਵੱਢ ਕੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੋਹੀਆ ਨੇ ਆਪਣੇ ਪੈਰ 'ਤੇ ਤੇਲ ਮਲਿਆ ਸੀ, ਜਿਸ ’ਤੇ ਸੋਜ ਦਿਖਾਈ ਦੇ ਰਹੀ ਸੀ।
ਕਾਤਲ ਨੇ ਲੋਹੀਆ ਦਾ ਗਲਾ ਵੱਢਣ ਲਈ 'ਕੈਚੱਪ' ਦੀ ਟੁੱਟੀ ਹੋਈ ਬੋਤਲ ਦੀ ਵਰਤੋਂ ਕੀਤੀ ਤੇ ਬਾਅਦ ਵਿਚ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਏਡੀਜੀਪੀ ਨੇ ਕਿਹਾ ਕਿ ਅਧਿਕਾਰੀ ਦੀ ਰਿਹਾਇਸ਼ 'ਤੇ ਮੌਜੂਦ ਚੌਕੀਦਾਰਾਂ ਨੇ ਕਮਰੇ ਦੇ ਅੰਦਰ ਅੱਗ ਦੇਖੀ। ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਤੇ ਦਰਵਾਜ਼ਾ ਤੋੜਨਾ ਪਿਆ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















