ਪੜਚੋਲ ਕਰੋ
Advertisement
ਚੀਨ ਨਾਲ ਪੰਗੇ ਮਗਰੋਂ ਭਾਰਤ ਨੇ ਦਾਗੀ 'ਧਰੁਵਾਸਤਰ' ਮਿਜ਼ਾਈਲ
ਭਾਰਤ ਨੇ ਚੀਨ ਦੀ ਸਰਹੱਦ 'ਤੇ ਤਣਾਅ ਦੇ ਵਿਚਕਾਰ ਬਹੁਤ ਸ਼ਕਤੀਸ਼ਾਲੀ ਐਂਟੀ-ਟੈਂਕ ਮਿਜ਼ਾਈਲ ਦਾ ਉਡਾਣ ਟੈਸਟ ਕੀਤਾ ਹੈ। ਤੀਜੀ ਪੀੜ੍ਹੀ ਦੀ ਐਂਟੀ-ਟੈਂਕ ਗਾਈਡਡ ਮਿਜ਼ਾਈਲ 'ਧਰੁਵਾਸਤਰ' ਦਾ ਉੜੀਸਾ ਦੇ ਬਾਲਾਸੌਰ 'ਚ 15 ਤੋਂ 16 ਜੁਲਾਈ ਨੂੰ ਕਾਮਯਾਬ ਫਲਾਈਟ ਟ੍ਰਾਈਲ ਹੋਇਆ।
ਨਵੀਂ ਦਿੱਲੀ: ਭਾਰਤ 'ਚ ਬਣਾਈ ਗਈ ਧਰੁਵਾਸਤਰ ਮਿਜ਼ਾਈਲ (Dhruvastra missile) ਦਾ ਅੱਜ ਸਫਲਤਾਪੂਰਵਕ ਟੈਸਟ ਕੀਤਾ ਗਿਆ। ਇਹ ਧਰੁਵਾਸਤਰ ਮਿਜ਼ਾਈਲ ਦੁਸ਼ਮਣ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦੀ ਹੈ। ਇਸ ਦੇ ਨਾਲ ਹੀ ਫੌਜ ਦੀ ਤਾਕਤ ਵਿੱਚ ਇੱਕ ਹੋਰ ਨਾਂ ਧਰੁਵਾਸਤਰ ਮਿਜ਼ਾਈਲ ਜੁੜ ਗਿਆ ਹੈ। ਦੱਸ ਦਈਏ ਕਿ ਇਹ ਮਿਜ਼ਾਈਲ ਮੇਡ ਇਨ ਇੰਡੀਆ (Made in India) ਹੈ।
ਮੀਡੀਆ ਰਿਪੋਰਟਾਂ ਮੁਤਾਬਕ ਮਿਜ਼ਾਈਲ ਦਾ ਪ੍ਰੀਖਣ 15-16 ਜੁਲਾਈ ਨੂੰ ਓਡੀਸ਼ਾ ਦੇ ਬਾਲਾਸੌਰ ਵਿੱਚ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਇਸ ਨੂੰ ਭਾਰਤੀ ਫੌਜ (Indian army) ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਹ ਮਿਜ਼ਾਈਲ ਭਾਰਤੀ ਸੈਨਾ ਦੇ ਧਰੁਵ ਹੈਲੀਕਾਪਟਰ ਨਾਲ ਵਰਤੀ ਜਾਏਗੀ। ਯਾਨੀ ਇਸ ਨੂੰ ਹਮਲੇ ਦੇ ਹੈਲੀਕਾਪਟਰ ਧਰੁਵ 'ਤੇ ਤਾਇਨਾਤ ਕੀਤਾ ਜਾਵੇਗਾ, ਤਾਂ ਜੋ ਦੁਸ਼ਮਣ ਨੂੰ ਸਮੇਂ ਸਿਰ ਸਬਕ ਸਿਖਾਇਆ ਜਾ ਸਕੇ।
ਮਿਲੀ ਜਾਣਕਾਰੀ ਮੁਤਾਬਕ, ਇਹ ਟੈਸਟ ਬਿਨਾਂ ਹੈਲੀਕਾਪਟਰ ਦੇ ਕੀਤਾ ਗਿਆ ਹੈ। ਪਹਿਲਾਂ ਇਸ ਮਿਜ਼ਾਈਲ ਦਾ ਨਾਂ ‘ਨਾਗ’ ਸੀ। ਬਾਅਦ ਵਿੱਚ ਇਸ ਮਿਜ਼ਾਈਲ ਦਾ ਨਾਂ ਨਾਗ ਤੋਂ ਧਰੁਵਾਸਤਰ ਰੱਖਿਆ ਗਿਆ।
ਇਹ ਮਿਜ਼ਾਈਲ ਸਵਦੇਸ਼ੀ ਹੈ ਜੋ 4 ਕਿਲੋਮੀਟਰ ਮਾਰਕ ਸਮਰੱਥਾ ਰੱਖਦੀ ਹੈ। ਇਹ ਮਿਜ਼ਾਈਲ ਕਿਸੇ ਵੀ ਟੈਂਕ ਨੂੰ ਢਾਹੁਣ ਦੀ ਸਮਰੱਥਾ ਰੱਖਦੀ ਹੈ। ਧਰੁਵ ਹੈਲੀਕਾਪਟਰ ਵੀ ਇੱਕ ਪੂਰੀ ਤਰ੍ਹਾਂ ਦੇਸੀ ਹੈਲੀਕਾਪਟਰ ਹੈ। ਅਜਿਹੀ ਸਥਿਤੀ ਵਿੱਚ ਇਹ ਡੀਆਰਡੀਓ ਅਤੇ ਆਰਮੀ ਲਈ ਇੱਕ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਹੈ ਕਿਉਂਕਿ ਹੁਣ ਅਜਿਹੀਆਂ ਮਿਜ਼ਾਈਲਾਂ ਲਈ ਭਾਰਤ ਦੀ ਦੂਜੇ ਦੇਸ਼ਾਂ ‘ਤੇ ਕੋਈ ਨਿਰਭਰਤਾ ਨਹੀਂ ਰਹੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਵਿਸ਼ਵ
ਜਲੰਧਰ
Advertisement