ਦੋ ਮਹੀਨੇ ਬਾਅਦ ਦੇਸ਼ 'ਚ ਘਰੇਲੂ ਹਵਾਈ ਉਡਾਣਾਂ ਸ਼ੁਰੂ, ਦਿੱਲੀ ਤੋਂ ਉੱਡਿਆ ਪਹਿਲਾ ਜਹਾਜ਼
ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ਨੂੰ ਛੱਡ ਕੇ ਪੂਰੇ ਦੇਸ਼ 'ਚ ਦੇਰ ਰਾਤ ਤੋਂ ਯਾਤਰੀ ਏਅਰਪੋਰਟ 'ਤੇ ਆਉਣੇ ਸ਼ੁਰੂ ਹੋ ਗਏ ਸਨ। ਯਾਤਰੀਆਂ 'ਚ ਉਤਸ਼ਾਹ ਦੇ ਨਾਲ-ਨਾਲ ਕੋਰੋਨਾ ਦਾ ਸਹਿਮ ਵੀ ਪਾਇਆ ਗਿਆ।
ਨਵੀਂ ਦਿੱਲੀ: ਦੇਸ਼ 'ਚ ਲੌਕਡਾਊਨ ਦਰਮਿਆਨ ਬੱਸ ਤੇ ਰੇਲ ਸੇਵਾ ਸ਼ੁਰੂ ਹੋਣ ਤੋਂ ਬਾਅਦ ਅੱਜ ਘਰੇਲੂ ਹਵਾਈ ਸੇਵਾ ਵੀ ਸ਼ੁਰੂ ਹੋ ਗਈ ਹੈ। ਕਰੀਬ ਦੋ ਮਹੀਨੇ ਤਕ ਉਡਾਣਾਂ ਮੁਅੱਤਲ ਰਹਿਣ ਮਗਰੋਂ ਘਰੇਲੂ ਜਹਾਜ਼ਾਂ ਦਾ ਸੰਚਾਲਨ ਦੇਸ਼ ਭਰ 'ਚ ਅੱਜ ਤੋਂ ਬਹਾਲ ਹੋ ਗਿਆ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਚਾਰ ਵੱਜ ਕੇ 45 ਮਿੰਟ ਤੇ ਪੁਣੇ ਲਈ ਪਹਿਲੀ ਫਲਾਇਟ ਰਵਾਨਾ ਹੋਈ। ਇਹ ਫਲਾਇਟ ਇੰਡੀਗੋ ਏਅਰਲਾਇਨ ਦੀ ਸੀ।
ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ਨੂੰ ਛੱਡ ਕੇ ਪੂਰੇ ਦੇਸ਼ 'ਚ ਦੇਰ ਰਾਤ ਤੋਂ ਯਾਤਰੀ ਏਅਰਪੋਰਟ 'ਤੇ ਆਉਣੇ ਸ਼ੁਰੂ ਹੋ ਗਏ ਸਨ। ਯਾਤਰੀਆਂ 'ਚ ਉਤਸ਼ਾਹ ਦੇ ਨਾਲ-ਨਾਲ ਕੋਰੋਨਾ ਦਾ ਸਹਿਮ ਵੀ ਪਾਇਆ ਗਿਆ।
ਦਿੱਲੀ ਏਅਰਪੋਰਟ 'ਤੇ ਤਮਾਮ ਤਿਆਰੀਆਂ ਕੀਤੀਆਂ ਗਈਆਂ। ਸੋਸ਼ਲ ਡਿਸਟੈਂਸਿੰਗ ਲਈ ਏਅਰਪੋਰਟ ਸਿਕਿਓਰਟੀ ਤਾਇਨਾਤ ਕੀਤੀ ਗਈ। ਏਅਰਪੋਰਟ 'ਤੇ ਲਗਾਤਾਰ ਅਨਾਊਂਸਮੈਂਟ ਹੁੰਦੀ ਰਹੀ ਤਾਂ ਜੋ ਯਾਤਰੀਆਂ ਨੂੰ ਜਾਗਰੂਕ ਕੀਤਾ ਜਾ ਸਕੇ। ਇਸ ਤੋਂ ਇਲਾਵਾ ਲੋਕਾਂ ਦੇ ਮਾਸਕ ਪਹਿਨੇ ਹੋਏ ਨਜ਼ਰ ਆਏ।
ਹਵਾਈ ਅੱਡਿਆਂ 'ਤੇ ਯਾਤਰੀਆਂ ਦੇ ਬੈਠਣ ਦੀ ਵਿਵਸਥਾ 'ਚ ਕੁਰਸੀਆਂ 'ਤੇ ਇਕ ਸੀਟ ਛੱਡ ਕੇ ਹੀ ਬੈਠਣ ਦੇ ਇੰਤਜ਼ਾਮ ਕੀਤੇ ਗਏ ਹਨ। ਏਅਰਪੋਰਟ 'ਤੇ ਹਰ ਦੂਜੇ ਗੇਟ ਨੂੰ ਛੱਡ ਕੇ ਸੈਨੇਟਾਇਜ਼ਰ, ਪੀਪੀਈ ਕਿਟਸ ਤੇ ਮਾਸਕ ਜਿਹਾ ਸਮਾਨ ਲੋਕਾਂ ਦੇ ਖਰੀਦਣ ਲਈ ਉਪਲਬਧ ਹੈ।
ਦੁਨੀਆ ਭਰ ‘ਚ ਕੋਰੋਨਾ ਸੰਕਰਮਿਤਾਂ ਦਾ ਅੰਕੜਾ ਵਧਣਾ ਜਾਰੀ, ਮੌਤਾਂ ਦੀ ਗਿਣਤੀ ‘ਚ ਗਿਰਾਵਟ
ਪਹਿਲੇ ਗੇੜ 'ਚ 2800 ਉਡਾਣਾਂ ਦੀ ਯੋਜਨਾ ਬਣਾਈ ਗਈ ਹੈ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ 'ਚ 24 ਮਾਰਚ ਤੋਂ ਏਅਰ ਟ੍ਰੈਫਿਕ ਰੋਕ ਦਿੱਤਾ ਗਿਆ ਸੀ। ਪਰ ਅੱਜ ਦਿੱਲੀ ਹਵਾਈ ਅੱਡੇ ਤੋਂ ਅੱਜ ਕਰੀਬ 380 ਜਹਾਜ਼ਾਂ ਦਾ ਸੰਚਾਲਨ ਹੋਵੇਗਾ। ਹਵਾਈ ਅੱਡੇ ਤੋਂ ਕਰੀਬ 190 ਜਹਾਜ਼ ਰਵਾਨਾ ਹੋਣਗੇ ਤੇ 190 ਜਹਾਜ਼ ਇੱਥੇ ਉੱਤਰਨਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ