Education Loan: ਸਟੱਡੀ ਵੀਜ਼ਿਆਂ ਦੇ ਚੱਕਰਾਂ ਨੇ ਕਰਜ਼ਾਈ ਕਰਤਾ ਦੇਸ਼, ਪੰਜਾਬ ਦਾ ਵੀ ਬੁਰਾ ਹਾਲ, RBI ਦੇ ਅੰਕੜੇ ਆਏ ਸਾਹਮਣੇ
Education Loan Increased: ਆਰਬੀਆਈ ਦੇ ਅੰਕੜਿਆਂ ਅਨੁਸਾਰ, ਇੱਕ ਸਾਲ ਪਹਿਲਾਂ ਇਸੇ ਮਿਆਦ ਵਿੱਚ ਭਾਰਤੀਆਂ ਨੇ 96,853 ਕਰੋੜ ਰੁਪਏ ਦਾ ਸਿੱਖਿਆ ਕਰਜ਼ਾ ਲਿਆ ਸੀ। 2022-23 ਵਿੱਚ ਸਿੱਖਿਆ ਕਰਜ਼ੇ ਵਿੱਚ ਵਾਧੇ ਦੀ ਰਫ਼ਤਾਰ 12.3 ਪ੍ਰਤੀਸ਼ਤ ਸੀ,
Education Loan Increased By 20 Percent: ਪੰਜਾਬ ਸਮੇਤ ਪੂਰੇ ਭਾਰਤ ਵਿੱਚ ਵਿਦਿਆਰਥੀ 12ਵੀ ਜਮਾਤ ਤੋਂ ਬਾਅਦ ਉੱਚੇਰੀ ਸਿੱਖਿਆ ਹਾਸਲ ਕਰਨ ਦੇ ਲਈ ਵਿਦੇਸ਼ ਵਿੱਚ ਜਾਣਾ ਦੀ ਇੱਛਾ ਰੱਖਦਾ ਹੈ। ਇਹਨਾਂ ਦੀ ਇੱਛਾ ਪੂਰੀ ਕਰਨ ਦੇ ਚੱਕਰਾਂ 'ਚ ਕਰਜ਼ਾ ਨੇ ਸਭ ਦਾ ਲੱਕ ਤੋੜ ਦਿੱਤਾ ਹੈ। ਮੌਜੂਦਾ ਵਿੱਤੀ ਸਾਲ ਦੀ ਅਪ੍ਰੈਲ-ਅਕਤੂਬਰ ਦੀ ਮਿਆਦ 'ਚ ਸਿੱਖਿਆ ਕਰਜ਼ਾ ਸਾਲਾਨਾ ਆਧਾਰ 'ਤੇ 20.6 ਫੀਸਦੀ ਵਧ ਕੇ 1,10,715 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ ਪੰਜ ਸਾਲਾਂ ਦੇ ਸਭ ਤੋਂ ਉੱਚ ਪੱਧਰ 'ਤੇ ਹੈ।
ਆਰਬੀਆਈ ਦੇ ਅੰਕੜਿਆਂ ਅਨੁਸਾਰ, ਇੱਕ ਸਾਲ ਪਹਿਲਾਂ ਇਸੇ ਮਿਆਦ ਵਿੱਚ ਭਾਰਤੀਆਂ ਨੇ 96,853 ਕਰੋੜ ਰੁਪਏ ਦਾ ਸਿੱਖਿਆ ਕਰਜ਼ਾ ਲਿਆ ਸੀ। 2022-23 ਵਿੱਚ ਸਿੱਖਿਆ ਕਰਜ਼ੇ ਵਿੱਚ ਵਾਧੇ ਦੀ ਰਫ਼ਤਾਰ 12.3 ਪ੍ਰਤੀਸ਼ਤ ਸੀ, ਜਦੋਂ ਕਿ 2021-22 ਵਿੱਚ ਇਸ ਵਿੱਚ 3.1 ਪ੍ਰਤੀਸ਼ਤ ਦੀ ਗਿਰਾਵਟ ਆਈ।
ਐਸਬੀਆਈ ਦੇ ਸੀਨੀਅਰ ਅਰਥ ਸ਼ਾਸਤਰੀ ਬਿਬੇਕਾਨੰਦ ਪਾਂਡਾ ਨੇ ਕਿਹਾ ਕਿ ਇੱਕ ਸਾਲ ਵਿੱਚ ਵੰਡੇ ਗਏ ਸਾਰੇ ਸਿੱਖਿਆ ਕਰਜ਼ਿਆਂ ਵਿੱਚੋਂ, ਵਿਦੇਸ਼ਾਂ ਵਿੱਚ ਪੜ੍ਹਾਈ ਲਈ ਲਏ ਗਏ ਕਰਜ਼ਿਆਂ ਦਾ ਹਿੱਸਾ 65 ਪ੍ਰਤੀਸ਼ਤ ਸੀ। ਇਸ ਦਾ ਔਸਤ ਆਕਾਰ 40-60 ਲੱਖ ਰੁਪਏ ਸੀ।
ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿਦਿਆਰਥੀ ਕਰੀਬ 3 ਹਜ਼ਾਰ ਕਰੋੜ ਰੁਪਏ ਦੇ ਕਰਜ਼ਈ ਹਨ। ਸੂਬੇ ਦੇ 38,877 ਵਿਦਿਆਰਥੀਆਂ ਨੇ ਵੱਖ ਵੱਖ ਬੈਂਕਾਂ ਤੋਂ ਲਿਆ ਵਿੱਦਿਅਕ ਲੋਨ ਹਾਸਲ ਕੀਤਾ ਹੋਇਆ ਹੈ। ਇਹਨਾਂ ਵਿੱਚ ਗਰੀਬ ਪਰਿਵਾਰ ਜ਼ਮੀਨਾਂ ਵੇਚਣ ਜਾਂ ਗਹਿਣੇ ਰੱਖਣ ਲਈ ਮਜਬੂਰ ਹਨ। ਅੰਕੜਿਆਂ ਮੁਤਾਬਕ ਰੋਜ਼ਾਨਾ 250 ਵਿਦਿਆਰਥੀ ਸਟੱਡੀ ਵੀਜ਼ਾ 'ਤੇ ਵਿਦੇਸ਼ ਜਾ ਰਹੇ ਹਨ।
ਯੂਨੀਅਨ ਬੈਂਕ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ਅਮਰੀਕਾ 'ਚ ਪੜ੍ਹਾਈ ਲਈ ਐਜੂਕੇਸ਼ਨ ਲੋਨ ਦੀ ਮੰਗ ਉੱਚ ਪੱਧਰ 'ਤੇ ਹੈ। ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਅਕਤੂਬਰ 2022 ਤੋਂ ਸਤੰਬਰ 2023 ਦਰਮਿਆਨ ਰਿਕਾਰਡ 1.40 ਲੱਖ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ