ਪੜਚੋਲ ਕਰੋ
Advertisement
ਚੋਣ ਕਮਿਸ਼ਨ ਦੀ ਵੱਡੀ ਕਾਰਵਾਈ, ਚੋਣ ਪ੍ਰਚਾਰ 'ਤੇ ਲਾਈ ਪਾਬੰਦੀ
ਸੂਬੇ ਵਿੱਚ 19 ਮਈ ਨੂੰ ਬਕਾਇਆ ਸੀਟਾਂ 'ਤੇ ਵੋਟਿੰਗ ਕਰਵਾਈ ਜਾਣੀ ਸੀ, ਜਿਸ ਲਈ ਕਾਇਦੇ ਵਜੋਂ 17 ਮਈ ਨੂੰ ਚੋਣ ਪ੍ਰਚਾਰ ਥੰਮ੍ਹਣਾ ਸੀ। ਪਰ ਹੁਣ 16 ਮਈ ਨੂੰ ਰਾਤ 10 ਵਜੇ ਮਗਰੋਂ ਚੋਣ ਪ੍ਰਚਾਰ ਬੰਦ ਹੋ ਜਾਵੇਗਾ।
ਬੰਗਾਲ: ਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ ਹਿੰਸਾ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਸੂਬੇ ਦੇ 9 ਲੋਕ ਸਭਾ ਹਲਕਿਆਂ 'ਚ ਚੋਣ ਪ੍ਰਚਾਰ 'ਤੇ ਪਾਬੰਦੀ ਲਗਾ ਦਿੱਤੀ ਹੈ। ਕਮਿਸ਼ਨ ਨੇ ਸੂਬੇ ਦੇ ਗ੍ਰਹਿ ਸਕੱਤਰ ਦੀ ਵੀ ਛੁੱਟੀ ਕਰ ਦਿੱਤੀ ਹੈ।
ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕਰ ਦੱਸਿਆ ਕਿ ਪੱਛਮੀ ਬੰਗਾਲ ਵਿੱਚ ਹਿੰਸਾ ਦੀਆਂ ਘਟਨਾਵਾਂ ਕਾਰਨ ਚੋਣ ਪ੍ਰਚਾਰ ਕਰਨ 'ਤੇ 24 ਘੰਟਿਆਂ ਦੀ ਰੋਕ ਲਾ ਦਿੱਤੀ ਗਈ ਹੈ। ਸੂਬੇ ਵਿੱਚ 19 ਮਈ ਨੂੰ ਬਕਾਇਆ ਸੀਟਾਂ 'ਤੇ ਵੋਟਿੰਗ ਕਰਵਾਈ ਜਾਣੀ ਸੀ, ਜਿਸ ਲਈ ਕਾਇਦੇ ਵਜੋਂ 17 ਮਈ ਨੂੰ ਚੋਣ ਪ੍ਰਚਾਰ ਥੰਮ੍ਹਣਾ ਸੀ। ਪਰ ਹੁਣ 16 ਮਈ ਨੂੰ ਰਾਤ 10 ਵਜੇ ਮਗਰੋਂ ਚੋਣ ਪ੍ਰਚਾਰ ਬੰਦ ਹੋ ਜਾਵੇਗਾ।Election Commission: The Commission is deeply anguished at the vandalism done to the statue of Vidyasagar. It is hoped that the vandals are traced by the state administration. pic.twitter.com/IP2NWotJb2
— ANI (@ANI) May 15, 2019
ਜ਼ਿਕਰਯੋਗ ਹੈ ਕਿ ਬੀਤੇ ਦਿਨ ਅਮਿਤ ਸ਼ਾਹ ਦੇ ਰੋਡ-ਸ਼ੋਅ ਦੌਰਾਨ ਹੋਈ ਹਿੰਸਾ ਤੋਂ ਬਾਅਦ ਚੋਣ ਕਮਿਸ਼ਨ ਨੇ ਇਹ ਸਖ਼ਤ ਫੈਸਲਾ ਲਿਆ। ਚੋਣ ਕਮਿਸ਼ਨ ਨੇ ਸੋਸ਼ਲ ਮੀਡੀਆ 'ਤੇ ਵੀ ਕੋਈ ਭੜਕਾਊ ਵੀਡੀਓ ਪਾਉਣ 'ਤੇ ਵੀ ਰੋਕ ਲਾ ਦਿੱਤੀ ਹੈ।Election Commission: This is probably the first time that ECI has invoked Article 324 in this manner but it may not be last in cases of repetition of lawlessness and violence which vitiate the conduct of polls in a peaceful manner. pic.twitter.com/j8oG4cwP6V
— ANI (@ANI) May 15, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਚੰਡੀਗੜ੍ਹ
Advertisement